ਮੁੰਬਈ (ਏਜੰਸੀ)- ਮਸ਼ਹੂਰ ਅਦਾਕਾਰ ਗੁਰਮੀਤ ਚੌਧਰੀ ਫਿਲਮ 'ਦਿ ਬੈਟਲ ਆਫ ਸ਼ਤਰੂਘਾਟ' ਵਿਚ ਕੰਮ ਕਰਦੇ ਨਜ਼ਰ ਆਉਣਗੇ। ਫਿਲਮ 'ਦਿ ਬੈਟਲ ਆਫ ਸ਼ਤਰੂਘਾਟ' ਦਾ ਨਿਰਦੇਸ਼ਨ ਸ਼ਾਹਿਦ ਕਾਜ਼ਮੀ ਕਰ ਰਹੇ ਹਨ ਅਤੇ ਇਸ ਨੂੰ ਸੱਜਾਦ ਖਾਕੀ ਅਤੇ ਸ਼ਾਹਿਦ ਕਾਜ਼ਮੀ ਨੇ ਲਿਖਿਆ ਹੈ। ਇਸ ਵਿਚ ਗੁਰਮੀਤ ਚੌਧਰੀ, ਆਰੂਸ਼ੀ ਨਿਸ਼ਾਂਕ ਅਤੇ ਸਿਧਾਰਥ ਨਿਗਮ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਗੁਰਮੀਤ ਚੌਧਰੀ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਇਕ ਸ਼ਾਨਦਾਰ ਪੋਸਟਰ ਸਾਂਝਾ ਕੀਤਾ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਤਸ਼ਾਹਿਤ ਹੋ ਗਏ। ਹਰ ਕੋਈ ਇਸ ਮਹੱਤਵਕਾਂਖੀ ਪ੍ਰੋਜੈਕਟ ਦੇ ਬਾਰੇ ਵਿਚ ਹੋਰ ਜਾਣਨ ਲਈ ਉਤਸੁਕ ਹੈ। ਫਿਲਮ ਵਿਚ ਮਜ਼ਬੂਤ ਸਹਿ-ਕਲਾਕਾਰਾਂ ਦੀ ਟੋਲੀ ਵੀ ਹੈ, ਜਿਸ ਵਿਚ ਮਹੇਸ਼ ਮਾਂਜਰੇਕਰ, ਰਜ਼ਾ ਮੁਰਾਦ ਅਤੇ ਜ਼ਰੀਨਾ ਵਹਾਬ ਸ਼ਾਮਲ ਹੈ।
ਸ਼ਾਹਿਦ ਕਾਜ਼ਮੀ ਦੇ ਨਿਰਦੇਸ਼ਨ ਅਤੇ ਪੀਵਾਈ ਮੀਡੀਆ, ਹਿੱਲ ਕਰੈਸਟ ਮੋਸ਼ਨਜ਼ ਅਤੇ ਸ਼ਾਹਿਦ ਕਾਜ਼ਮੀ ਫਿਲਮਜ਼ ਦੇ ਪ੍ਰੋਡਕਸ਼ਨ ਵਿਚ ਇਹ ਪ੍ਰੋਜੈਕਟ ਇਕ ਅਜਿਹਾ ਸਿਨੇਮਾਈ ਤਜ਼ਰਬਾ ਬਣਨ ਜਾ ਰਿਹਾ ਹੈ, ਜੋ ਇਤਿਹਾਸਕ ਯੁੱਧ ਨੂੰ ਪਰਦੇ 'ਤੇ ਜ਼ਿੰਦਾ ਕਰ ਦੇਵੇਗਾ। 'ਦਿ ਬੈਟਲ ਆਫ ਸ਼ਤਰੂਘਾਟ' ਫਿਲਹਾਲ ਸ਼ੂਟਿੰਗ ਫਲੋਰ 'ਤੇ ਹੈ।
'ਕਾਂਤਾਰਾ: ਚੈਪਟਰ 1' ਦੀ ਸ਼ਾਨਦਾਰ ਦੁਨੀਆ ਨੂੰ ਆਕਾਰ ਦੇਣ ਲਈ ਹੋਮਬੇਲ ਫਿਲਮਜ਼ ਨੇ ਦੇਸ਼ ਭਰ ਦੇ ਕਾਰੀਗਰਾਂ
NEXT STORY