ਨਵੀਂ ਦਿੱਲੀ: ਪ੍ਰਵਚਨ ਤੋਂ ਲੈ ਕੇ ਰਾਕ ਸਟਾਰ ਵਾਂਗ ਸਟੇਜ਼ ਸ਼ੋਅ ਕਰਨ ਵਾਲੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਨੂੰ ਹੁਣ ਬਾਲੀਵੁੱਡ ਦੇ ਨਾਲ ਹਾਲੀਵੁੱਡ ਤੋਂ ਵੀ ਸੱਦਾ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਇਸ ਸ਼ੁੱਕਰਵਾਰ ਨੂੰ ਡੇਰਾ ਮੁੱਖੀ ਦੀ ਫਿਲਮ 'ਐੱਮ. ਐੱਸ. ਜੀ. 2' ਰਿਲੀਜ਼ ਹੋ ਰਹੀ ਹੈ। ਡੇਰਾ ਮੁੱਖੀ ਨੇ ਦੱਸਿਆ ਕਿ ਹੁਣ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਦੇ ਫਿਲਮਕਾਰ ਵੀ ਉਨ੍ਹਾਂ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋਣ ਲੱਗੇ ਹਨ ਅਤੇ ਉਨ੍ਹਾਂ ਨੂੰ ਕਾਫੀ ਫਿਲਮਾਂ ਦੇ ਆਫਰ ਮਿਲ ਰਹੇ ਹਨ। ਉਨ੍ਹਾਂ ਕਿਹਾ, ''ਜਦੋਂ ਮੇਰੀ ਪਹਿਲੀ ਫਿਲਮ ਰਿਲੀਜ਼ ਹੋਈ ਸੀ ਤਾਂ ਬਾਲੀਵੁੱਡ ਨੇ ਮੇਰਾ ਵਿਰੋਧ ਕੀਤਾ ਸੀ ਪਰ ਹੁਣ ਬੀ. ਟਾਊਨ ਦੇ ਫਿਲਮਕਾਰਾਂ ਦਾ ਨਜ਼ਰੀਆ ਮੈਨੂੰ ਲੈ ਕੇ ਬਦਲਿਆ ਹੈ। ਮੈਨੂੰ ਅੱਜ ਕਲ ਕਾਫੀ ਫਿਲਮਾਂ ਦੇ ਆਫਰ ਮਿਲ ਰਹੇ ਹਨ ਪਰ ਮੈਂ ਪਹਿਲਾਂ ਮੈਂ ਵੇਦ ਦੀ ਥੀਮ 'ਤੇ ਫਿਲਮ ਬਣਾਉਣਾ ਚਾਹੁੰਦਾ ਹਾਂ।''
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਧਰਮਾਂ ਦੇ ਹੇਰਫੇਰ 'ਚ ਫਸਿਆ ਮਸ਼ਹੂਰ ਗਾਇਕ! (ਦੇਖੋ ਤਸਵੀਰਾਂ)
NEXT STORY