ਚੰਡੀਗੜ੍ਹ (ਬਿਊਰੋ) — ਪਾਲੀਵੁੱਡ ਫ਼ਿਲਮ ਇੰਡਸਟਰੀ ਨੂੰ ਨਵੀਂ ਸੇਧ ਦੇਣ ਵਾਲੇ ਗੁਰਪ੍ਰੀਤ ਕੌਰ ਭੰਗੂ ਦਾ ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮਾਂ 'ਚ ਕਾਫ਼ੀ ਬੋਲਬਾਲਾ ਹੈ। ਵੱਖ-ਵੱਖ ਕਿਰਦਾਰਾਂ ਨਾਲ ਗੁਰਪ੍ਰੀਤ ਕੌਰ ਭੰਗੂ ਚੰਗੇ ਤਰੀਕੇ ਨਾਲ ਪਰਦੇ 'ਤੇ ਆਉਂਦੀ ਹੈ, ਜਿਨ੍ਹਾਂ ਦੀ ਅਦਾਕਾਰੀ ਦਾ ਹਰ ਕੋਈ ਦੀਵਾਨਾ ਹੈ। ਪਿੰਡ ਪੱਧਰ ਤੋਂ ਉੱਭਰੀ ਇਸ ਅਦਾਕਾਰਾ ਦਾ ਜਨਮ 13 ਮਈ, 1959 ਨੂੰ ਬਠਿੰਡਾ ਦੇ ਪਿੰਡ ਕਾਹਨ ਸਿੰਘ ਵਾਲਾ 'ਚ ਹੋਇਆ। ਅੱਜ ਉਹ 62 ਸਾਲ ਦੇ ਹੋ ਗਏ ਹਨ।
![PunjabKesari](https://static.jagbani.com/multimedia/11_33_454239213gurpreet kaur bhangu1-ll.jpg)
ਵਿਆਹ ਤੋਂ ਬਾਅਦ ਆਏ ਨਾਟਕਾਂ 'ਚ
ਸਕੂਲ ਤੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਗੁਰਪ੍ਰੀਤ ਭੰਗੂ ਦਾ ਵਿਆਹ ਸਵਰਨ ਸਿੰਘ ਭੰਗੂ ਨਾਲ ਹੋ ਗਿਆ, ਜਿਸ ਤੋਂ ਬਾਅਦ ਉਹ ਨਾਟਕਾਂ 'ਚ ਵੱਖ-ਵੱਖ ਕਿਰਦਾਰ ਨਿਭਾਉਂਦੀ ਲਗਾਤਾਰ ਨਜ਼ਰ ਆ ਰਹੀ ਹੈ ਪਰ ਇਸੇ ਦੌਰਾਨ ਸਾਲ 1987 ਉਹ ਸਰਕਾਰੀ ਅਧਿਆਪਕਾ ਦੇ ਤੌਰ 'ਤੇ ਭਰਤੀ ਹੋ ਗਈ।
![PunjabKesari](https://static.jagbani.com/multimedia/11_33_452989018gurpreet kaur bhangu3-ll.jpg)
ਕਾਲਜ 'ਚ ਵਿਦਿਆਰਥੀ ਜੱਥੀਬੰਦੀ ਦੀ ਸਿਰ ਕੱਢ ਆਗੂ ਹੋਣ ਕਰਕੇ ਉਨ੍ਹਾਂ ਨੇ ਇਲਾਕੇ ਦੇ ਨੌਜਵਾਨਾਂ ਨਾਲ ਮਿਲ ਕੇ ਸਾਲ 1996 'ਚ 'ਚੇਤਨਾ ਕਲਾ ਮੰਚ ਸ੍ਰੀ ਚਮਕੌਰ ਸਾਹਿਬ' ਦੀ ਸਥਾਪਨਾ ਕੀਤੀ।
![PunjabKesari](https://static.jagbani.com/multimedia/11_33_451895442gurpreet kaur bhangu2-ll.jpg)
ਪੰਜਾਬੀ ਨਾਟਕਾਂ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਨਾਲ ਹੋਈ ਮੁਲਾਕਾਤ
ਇਸ ਦੌਰਾਨ ਗੁਰਪ੍ਰੀਤ ਭੰਗੂ ਦੀ ਮੁਲਾਕਾਤ ਪੰਜਾਬੀ ਨਾਟਕਾਂ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਨਾਲ ਹੋ ਗਈ। ਉਨ੍ਹਾਂ ਦੀ ਅਗਵਾਈ 'ਚ ਗੁਰਪ੍ਰੀਤ ਭੰਗੂ ਨੇ 'ਚੰਡੀਗੜ੍ਹ ਸਕੂਲ ਆਫ ਡਰਾਮਾ' 'ਚ ਵੀ ਕੰਮ ਕੀਤਾ ਅਤੇ ਵੱਖ-ਵੱਖ ਨਾਟ ਮੰਡਲੀਆਂ ਨਾਲ ਮਿਲ ਕੇ ਗੁਰਸ਼ਰਨ ਸਿੰਘ, ਪ੍ਰੋ: ਅਜਮੇਰ ਸਿੰਘ ਔਲਖ ਵਰਗੇ ਵੱਡੇ ਨਾਟਕਕਾਰਾਂ ਦੇ ਨਾਟਕਾਂ 'ਚ ਕਈ ਕਿਰਦਾਰ ਨਿਭਾਏ।
![PunjabKesari](https://static.jagbani.com/multimedia/11_33_450802317gurpreet kaur bhangu4-ll.jpg)
ਫ਼ਿਲਮਾਂ 'ਚ ਨਿਭਾਏ ਯਾਦਗਾਰੀ ਕਿਰਦਾਰ
ਗੁਰਪ੍ਰੀਤ ਭੰਗੂ ਨੇ ਗੁਰਦਿਆਲ ਸਿੰਘ ਅਤੇ ਵਰਿਆਮ ਸੰਧੂ ਦੀਆਂ ਲਿੱਖਤਾਂ 'ਤੇ ਬਣੀਆਂ ਫਿਲਮਾਂ ਜਿਵੇ 'ਅੰਨੇ ਘੋੜੇ ਦਾ ਦਾਨ' ਅਤੇ 'ਚੌਥੀ ਕੂਟ' 'ਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਇਸੇ ਤਰ੍ਹਾਂ ਉਨ੍ਹਾਂ ਨੇ ਇਲਾਵਾ 'ਤਰਕ ਦੀ ਸਾਣ 'ਤੇ' ਅਤੇ 'ਕੱਚ ਦੀਆਂ ਵੰਗਾਂ' ਸੀਰੀਅਲਾਂ 'ਚ ਅਤੇ ਅਨੇਕਾਂ ਟੈਲੀ-ਫਿਲਮਾਂ 'ਚ ਕੰਮ ਕੀਤਾ।
![PunjabKesari](https://static.jagbani.com/multimedia/11_33_450020414gurpreet kaur bhangu5-ll.jpg)
ਟੈਲੀ-ਫ਼ਿਲਮਾਂ ਤੋਂ ਬਾਅਦ ਵਧਿਆ ਪਾਲੀਵੁੱਡ ਤੇ ਬਾਲੀਵੁੱਡ ਦਾ ਸਫ਼ਰ
ਟੈਲੀ-ਫ਼ਿਲਮਾਂ ਕਰਦੇ-ਕਰਦੇ ਗੁਰਪ੍ਰੀਤ ਭੰਗੂ ਨੂੰ ਪਾਲੀਵੁੱਡ ਤੇ ਬਾਲੀਵੁੱਡ ਫ਼ਿਲਮ ਇੰਡਸਟਰੀ ਲਗਾਤਾਰ ਕੰਮ ਮਿਲਣਾ ਸ਼ੁਰੂ ਹੋ ਗਿਆ। ਹਿੰਦੀ ਫ਼ਿਲਮ 'ਮੌਸਮ', 'ਮਿੱਟੀ' ਅਤੇ 'ਸ਼ਰੀਕ' 'ਚ ਉਨ੍ਹਾਂ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ।
ਫ਼ਿਲਮ 'ਅਰਦਾਸ', 'ਅੰਬਰਸਰੀਆ', ਅਤੇ 'ਵਿਸਾਖੀ ਲਿਸਟ' ਹੋਰ ਅਨੇਕਾਂ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਗੁਰਪ੍ਰੀਤ ਭੰਗੂ ਤੋਂ ਬਿਨ੍ਹਾਂ ਕੋਈ ਵੀ ਪੰਜਾਬੀ ਫ਼ਿਲਮ ਅਧੂਰੀ ਲੱਗਦੀ ਹੈ ।
![PunjabKesari](https://static.jagbani.com/multimedia/11_33_448614230gurpreet kaur bhangu6-ll.jpg)
ਸ਼ਵੇਤਾ ਤਿਵਾਰੀ ਤੇ ਪਤੀ ਅਭਿਨਵ ਕੋਹਲੀ ਦੀ ਲੜਾਈ ’ਤੇ ਮਹਿਲਾ ਕਮਿਸ਼ਨ ਸਖ਼ਤ, DGP ਨੂੰ ਕੀਤੀ ਦਖ਼ਲ ਦੇਣ ਦੀ ਮੰਗ
NEXT STORY