ਮੁੰਬਈ (ਬਿਊਰੋ) : ਗੁਲਸ਼ਨ ਕੁਮਾਰ ਦੀ ਹਨੂਮਾਨ ਚਾਲੀਸਾ ਦੀ ਵੀਡੀਓ ਜ਼ਿਆਦਾਤਰ ਲੋਕਾਂ ਨੇ ਯੂਟਿਊਬ 'ਤੇ ਦੇਖੀ ਹੈ। ਖ਼ਬਰ ਇਹ ਹੈ ਕਿ ਟੀ-ਸੀਰੀਜ਼ ਦੀ ਇਸ ਵੀਡੀਓ ਨੂੰ ਯੂਟਿਊਬ 'ਤੇ 2 ਬਿਲੀਅਨ ਯਾਨੀ 200 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਹ ਭਾਰਤ ਦੀ ਪਹਿਲੀ ਯੂਟਿਊਬ ਵੀਡੀਓ ਹੈ, ਜਿਸ ਨੇ 200 ਕਰੋੜ ਦੇ ਅੰਕੜੇ ਨੂੰ ਛੂਹਿਆ ਤੇ ਪਾਰ ਕੀਤਾ।
ਦੱਸ ਦੇਈਏ ਕਿ ਅੱਜ ਟੀ-ਸੀਰੀਜ਼ ਦੀ ਕਮਾਈ ਦਾ ਵੱਡਾ ਜ਼ਰੀਆ ਉਸ ਦੀਆਂ ਯੂਟਿਊਬ ਵੀਡੀਓਜ਼ ਹਨ। ਟੀ-ਸੀਰਜ਼ ਦੇ ਮੁੱਖ ਯੂਟਿਊਬ ਚੈਨਲ ਤੇ ਸਹਾਇਕ-ਚੈਨਲਾਂ ਦੇ ਪਲੇਟਫਾਰਮ 'ਤੇ 100 ਕਰੋੜ ਵਿਊਜ਼ ਹਨ। ਯੂਟਿਊਬ ਇੰਡੀਆ 2019 ਦੀ ਵਿਵਰਸ਼ਿਪ ਰਿਪੋਰਟ ਅਨੁਸਾਰ ਟਾਪ-10 ਗੀਤਾਂ 'ਚੋਂ 6 ਟੀ-ਸੀਰੀਜ਼ ਦੇ ਹਨ ਅਤੇ ਬਾਕੀ 100 ਗੀਤਾਂ 'ਚੋਂ 49 ਟੀ-ਸੀਰੀਜ਼ ਦੇ ਹਨ। ਹਨੂਮਾਨ ਚਾਲੀਸਾ ਦੀ ਜਿਸ ਵੀਡੀਓ ਨੇ 200 ਕਰੋੜ ਵਿਊਜ਼ ਦਾ ਅੰਕੜਾ ਪਾਰ ਕੀਤਾ ਹੈ, ਇਸ ਨੂੰ ਹਰਿਹਰਨ ਨੇ ਗਾਇਆ ਹੈ ਪਰ ਵੀਡੀਓ 'ਚ ਗੁਲਸ਼ਨ ਕੁਮਾਰ ਨਜ਼ਰ ਆਉਂਦੇ ਹਨ। ਇਸ ਉਪਲਬਧੀ ਤੋਂ ਬਾਅਦ ਟੀ-ਸੀਰੀਜ਼ ਦੇ ਵਿਨੋਦ ਭਾਨੂਸ਼ਾਲੀ ਨੇ ਖੁਸ਼ੀ ਜ਼ਾਹਿਰ ਕੀਤੀ ਤੇ ਕਿਹਾ ਕਿ ਗੁਲਸ਼ਨ ਜੀ ਦਾ ਦੁਨੀਆ 'ਚ ਆਪਣੀ ਪਛਾਣ ਬਣਾਉਣ ਦਾ ਸੁਫ਼ਨਾ ਪੂਰਾ ਹੋ ਰਿਹਾ ਹੈ।
ਇਥੇ ਵੇਖੋ ਇਹ ਵੀਡੀਓ...
ਟੀ-ਸੀਰੀਜ਼ ਦੇ ਇਸ ਹਨੂਮਾਨ ਚਾਲੀਸਾ ਨੇ 28 ਮਈ 2020 ਨੂੰ 100 ਕਰੋੜ ਵਿਊਜ਼ ਦਾ ਰਿਕਾਰਡ ਬਣਾਇਆ ਸੀ। ਉਦੋਂ ਵੀ ਇਹ ਸਭ ਤੋਂ ਜ਼ਿਆਦਾ ਦੇਖੀ ਗਈ ਵੀਡੀਓ ਸੀ ਯਾਨੀਕਿ ਕੋਰੋਨਾ ਕਾਲ 'ਚ ਇਸ ਦੇ ਵਿਊਜ਼ ਤੇਜ਼ੀ ਨਾਲ ਵਧੇ। ਵੀਡੀਓ ਨੂੰ ਯੂਟਿਊਬ 'ਤੇ ਸਾਲ 2011 'ਚ ਯਾਨੀ 10 ਸਾਲ ਪਹਿਲਾਂ ਅਪਲੋਡ ਕੀਤਾ ਗਿਆ ਸੀ। 100 ਕਰੋੜ ਪਾਰ ਕਰਨ ਤੋਂ ਬਾਅਦ ਗੁਲਸ਼ਨ ਕੁਮਾਰ ਦੇ ਬੇਟੇ ਭੂਸ਼ਨ ਕੁਮਾਰ ਨੇ ਕਿਹਾ ਸੀ- ਪਾਪਾ ਤੁਹਾਡੀਆਂ ਦੁਆਵਾਂ ਹਮੇਸ਼ਾ ਸਾਡੇ ਨਾਲ ਰਹਿਣ ਤੇ ਇਸੇ ਤਰ੍ਹਾਂ ਸਾਨੂੰ ਹੋਰ ਵੀ ਮੁਕਾਮ ਹਾਸਲ ਕਰਨ ਵਿਚ ਮਦਦ ਕਰੋ। ਇਸ ਵੀਡੀਓ ਨੂੰ ਰੋਜ਼ਾਨਾ ਲੱਖਾਂ ਵਾਰ ਦੇਖਿਆ ਜਾਂਦਾ ਹੈ। ਗਾਣਾ ਹਿੰਦੂ ਪਰਿਵਾਰਾਂ 'ਚ ਬੜੀ ਆਸਥਾ ਨਾਲ ਸੁਣਿਆ ਜਾਂਦਾ ਹੈ।
ਲੱਖਾ ਸਿਧਾਣਾ ਨੇ ਦਿਖਾਇਆ ਯੂ. ਪੀ. ਦਾ ਉਹ ਸਕੂਲ, ਜਿਥੇ ਹਰ ਬੱਚਾ ਬੰਨ੍ਹਦੈ ਪੱਗ (ਵੀਡੀਓ)
NEXT STORY