ਨਵੀਂ ਦਿੱਲੀ (ਬਿਊਰੋ) : ਸਾਊਥ ਫ਼ਿਲਮ ਇੰਡਸਟਰੀ 'ਚ ਰੱਬ ਦੀ ਤਰ੍ਹਾਂ ਪੂਜੇ ਜਾਣ ਵਾਲੇ ਸੁਪਰਸਟਾਰ ਤੇ ਬਾਲੀਵੁੱਡ ਦੇ ਹਿੱਟ ਅਦਾਕਾਰ ਰਜਨੀਕਾਂਤ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 12 ਦਸੰਬਰ 1950 ਨੂੰ ਬੈਂਗਲੁਰੂ 'ਚ ਹੋਇਆ ਸੀ। ਪੂਰੀ ਦੁਨੀਆ ਜਿਨ੍ਹਾਂ ਨੂੰ ਰਜਨੀਕਾਂਤ ਦੇ ਨਾਂ ਨਾਲ ਜਾਣਦੀ ਹੈ। ਦੱਸ ਦਈਏ ਕਿ ਰਜਨੀਕਾਂਤ ਦਾ ਅਸਲੀ ਨਾਂ ਸ਼ਿਵਾਜੀ ਰਾਓ ਗਾਇਕਵਾੜ ਹੈ। ਰਜਨੀਕਾਂਤ ਅੱਜ ਜਿਸ ਮੁਕਾਮ 'ਤੇ ਹਨ, ਉਥੋਂ ਤਕ ਪਹੁੰਚਣ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਰਜਨੀਕਾਂਤ ਦੇ 70ਵੇਂ ਜਨਮਦਿਨ 'ਤੇ ਉਨ੍ਹਾਂ ਦੀ ਜ਼ਿੰਦਗੀ ਦੀਆਂ ਅਜਿਹੀਆਂ ਗੱਲਾਂ ਜੋ ਸ਼ਾਇਦ ਤੁਹਾਨੂੰ ਪਤਾ ਨਾ ਹੋਣ ਆਓ ਜਾਣਦੇ ਹਾਂ।
ਰਜਨੀਕਾਂਤ ਦਾ ਜਨਮ ਇਕ ਗਰੀਬ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮੋਜੀ ਰਾਓ ਗਾਇਕਵਾੜ ਸੀ ਤੇ ਉਹ ਪੇਸ਼ੇ ਤੋਂ ਇਕ ਹੌਲਦਾਰ ਸੀ। ਉਧਰ ਚਾਰ ਭੈਣ-ਭਰਾਵਾਂ 'ਚੋਂ ਰਜਨੀਕਾਂਤ ਸਭ ਤੋਂ ਛੋਟੇ ਸੀ। ਮਾਂ ਜੀਜਾਬਾਈ ਦੀ ਮੌਤ ਹੋ ਗਈ ਤੇ ਪਰਿਵਾਰ ਬਿਖਰ ਗਿਆ ਸੀ। ਘਰ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੇ ਕੁਲੀ ਦਾ ਕੰਮ ਸ਼ੁਰੂ ਕਰ ਦਿੱਤਾ। ਕਾਫ਼ੀ ਸਮੇਂ ਬਾਅਦ ਉਹ ਬੈਂਗਲੁਰੂ ਪਰਿਵਹਨ ਸੇਵਾ ; ਬੀ. ਟੀ. ਐੱਸ. 'ਚ ਬੱਸ ਕੰਡਕਟਰ ਬਣੇ।
ਰਜਨੀਕਾਂਤ ਨੇ ਬੇਸ਼ੱਕ ਹੀ ਵੱਖ-ਵੱਖ ਕਈ ਕੰਮ ਕੀਤੇ ਹੋਣ ਪਰ ਉਨ੍ਹਾਂ ਦੇ ਦਿਲ 'ਚ ਹਮੇਸ਼ਾ ਹੀ ਇਕ ਅਦਾਕਾਰ ਬਣਨ ਦੀ ਚਾਹਤ ਰਹੀ। ਇਸ ਦੀ ਵਜ੍ਹਾ ਕਾਰਨ ਹੀ ਉਨ੍ਹਾਂ ਨੇ 1973 'ਚ ਮਦਰਾਸ ਫ਼ਿਲਮ ਸੰਸਥਾ 'ਚ ਦਾਖ਼ਲਾ ਲਿਆ ਅਤੇ ਐਕਟਿੰਗ 'ਚ ਡਿਪਲੋਮਾ ਕੀਤਾ। ਰਜਨੀਕਾਂਤ ਨੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੰਨੜ ਨਾਟਕਾਂ ਤੋਂ ਕੀਤੀ ਸੀ।
ਦੱਸ ਦੇਈਏ ਕਿ ਅਦਾਕਾਰ ਨੇ ਤਾਮਿਲ ਫ਼ਿਲਮ ਇੰਡਸਟਰੀ 'ਚ ਐਂਟਰੀ ਕਰਨ ਤੋਂ ਪਹਿਲਾਂ ਤਾਮਿਲ ਭਾਸ਼ਾ ਦੀ ਸਿੱਖਿਆ ਲਈ ਸੀ। ਦੂਜੇ ਪਾਸੇ ਉਨ੍ਹਾਂ ਦੀ ਪਹਿਲੀ ਫ਼ਿਲਮ 'ਅਪੂਰਵਾ ਰਾਗਨਗਾਲ' ਸੀ। ਇਸ ਫ਼ਿਲਮ 'ਚ ਕਮਲ ਹਸਨ ਵੀ ਨਜ਼ਰ ਆਏ ਸੀ। ਇਸ ਨਾਲ ਹੀ ਰਜਨੀਕਾਂਤ ਨੇ ਸਾਊਥ ਫ਼ਿਲਮਾਂ 'ਚ ਆਪਣੀ ਧਾਕ ਜਮਾਉਣ ਤੋਂ ਬਾਅਦ ਬਾਲੀਵੁੱਡ 'ਚ ਐਂਟਰੀ ਮਾਰੀ। ਉਨ੍ਹਾਂ ਨੇ 80 ਦੇ ਦਹਾਕੇ 'ਚ ਫ਼ਿਲਮ 'ਅੰਧਾ ਕਾਨੂੰਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ।
ਇਸ ਤੋਂ ਬਾਅਦ ਉਹ ਹਿੰਦੀ ਭਾਸ਼ਾ ਫੈਨਜ਼ ਦੇ ਵੀ ਦਿਲਾਂ 'ਚ ਵੀ ਵਸ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਲਤ, ਜਾਨ ਜਾਨੀ ਜਨਾਦਰਨ, ਭਗਵਾਨ ਦਾਦਾ, ਦੋਸਤੀ ਦੁਸ਼ਮਨੀ, ਇਨਸਾਫ ਕੋਨ ਕਰੇਗਾ, ਅਸਲੀ ਨਕਲੀ ਆਦਿ ਫ਼ਿਲਮਾਂ 'ਚ ਕੰਮ ਕੀਤਾ।
ਦਿੱਲੀ ਕਿਸਾਨੀ ਮੋਰਚੇ 'ਚ ਪਹੁੰਚ ਗਾਇਕ ਗੁਰਨਾਮ ਭੁੱਲਰ ਨੇ ਸੇਵਾ 'ਚ ਵੰਡਾਇਆ ਹੱਥ
NEXT STORY