ਲੰਡਨ- ਗਾਇਕਾ ਸ਼ਕੀਰਾ ਦਾ ਅੱਜ ਜਨਮਦਿਨ ਹੈ। ਸ਼ਕੀਰਾ ਦੇ ਜਨਮ 2 ਫਰਵਰੀ 1977 ਨੂੰ ਕੋਲੰਬੀਆ 'ਚ ਹੋਇਆ ਸੀ। 1990 'ਚ ਉਸ ਨੇ ਆਪਣਾ ਪਹਿਲਾ ਮਿਊਂਜ਼ਿਕ ਐਲਬਮ ਰਿਲੀਜ਼ ਕੀਤਾ ਸੀ। ਸ਼ਕੀਰਾ ਅਤੇ ਉਸ ਦੇ ਪ੍ਰੇਮੀ ਫੁੱਟਬਾਲ ਖਿਡਾਰੀ ਗੇਰਾਰਡ ਪਿਕਵੇਗੇਰਾਰਡ ਜਲਦ ਹੀ ਦੂਜੇ ਬੱਚੇ ਦੇ ਮਾਂ-ਬਾਪ ਬਣਨ ਵਾਲੇ ਹਨ।
2001 'ਚ ਸ਼ਕੀਰਾ ਨੇ ਪਹਿਲਾ ਅੰਗਰੇਜ਼ੀ ਐਲਬਮ 'ਲਾਂਡਰੀ ਸਰਵਿਸ' ਰਿਲੀਜ਼ ਕੀਤਾ। ਇਸ ਦਾ ਗੀਤ 'ਵਾਟ ਏਵਰ, ਵੈੱਨ ਏਵਰ' ਖੂਬ ਪਸੰਦ ਕੀਤਾ ਗਿਆ। ਔਰਤਾਂ 'ਚ ਸ਼ਕੀਰਾ ਦਾ ਕ੍ਰੇਜ਼ ਸਭ ਤੋਂ ਜ਼ਿਆਦਾ ਹ। ਸ਼ਕੀਰਾ ਦੇ ਪ੍ਰਸ਼ੰਸਕਾ 'ਚ 57 ਫੀਸਦੀ ਔਰਤਾਂ ਹਨ। ਇਨ੍ਹਾਂ 'ਚੋਂ 58 ਫੀਸਦੀ ਔਰਤਾਂ ਸਿੰਗਲ ਹਨ। ਸ਼ਕੀਰਾ ਫੇਸਬੁੱਕ 'ਤੇ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਸੈਲੀਬ੍ਰਿਟੀ ਹੈ। ਉਹ ਆਪਣੀਆਂ ਨਿਜੀ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ। ਉਸ ਦੇ ਫੇਸਬੁੱਕ ਪੇਜ਼ ਨੂੰ 10 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ। ਇਸ ਪਲ ਨੂੰ ਹੋਰ ਖਾਸ ਬਣਾਉਣ ਲਈ ਸ਼ਕੀਰਾ ਨੇ ਆਪਣੇ ਪ੍ਰਸ਼ੰਸਕਾਂ ਲਈ ਫੇਸਬੁੱਕ ਪੇਜ਼ 'ਤੇ ਇਕ ਵੀਡੀਓ ਵੀ ਜ਼ਾਰੀ ਕੀਤਾ ਅਤੇ ਉਸ 'ਚ ਸਾਰਿਆਂ ਦਾ ਧੰਨਵਾਦ ਵੀ ਕੀਤਾ।
ਫੁੱਟਬਾਲਰ ਬੁਆਏਫ੍ਰੈਂਡ ਜੇਰਾਡ ਪਿਕ ਨਾਲ ਸ਼ਕੀਰਾ ਦੀ ਤਸਵੀਰ ਨੂੰ ਸਭ ਤੋਂ ਜ਼ਿਆਦਾ ਸ਼ੇਅਰ ਕੀਤਾ ਗਿਆ ਹੈ। 2013 'ਚ ਜਦੋਂ ਸ਼ਕੀਰਾ ਮਾਂ ਬਣਨ ਵਾਲੀ ਸੀ ਤਾਂ ਉਸ ਨੇ ਬੁਆਏਫ੍ਰੈਂਡ ਨਾਲ ਬੇਬੀ ਬੰਪ ਨੂੰ ਦਿਖਾਉਂਦੇ ਹੋਏ ਤਸਵੀਰ ਖਿਚਵਾਈ ਸੀ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤਾ ਸੀ। ਫੁਟਬਾਲ ਵਰਲਡ ਕੱਪ ਦੌਰਾਨ ਸ਼ਕੀਰਾ ਫੇਸਬੁੱਕ 'ਤੇ ਕਾਫੀ ਐਕਟਿਵ ਸੀ। ਪਿਛਲੇ ਵਰਲਡ ਕੱਪ 'ਚ ਉਸ ਨੇ ਥੀਮ ਗੀਤ 'ਵਾਕਾ ਵਾਕਾ' ਗਾਇਆ ਸੀ। ਸਾਲ 2016 ਤੱਕ ਇਸ ਗੀਤ ਨੂੰ ਯੂ-ਟਿਊਬ 'ਤੇ ਕਰੀਬ 1 ਅਰਬ ਲੋਕਾਂ ਨੇ ਦੇਖਿਆ ਸੀ।
ਇਹ ਹੈ ਜਾਵੇਦ ਜਾਫਰੀ ਦੀ ਖੂਬਸੂਰਤ ਅਤੇ ਸਟਾਈਲਿਸ਼ ਬੇਟੀ (ਦੇਖੋ ਤਸਵੀਰਾਂ)
NEXT STORY