ਨਵੀਂ ਦਿੱਲੀ : ਡਾਂਸਰ ਅਤੇ ਅਦਾਕਾਰ ਜਾਵੇਦ ਜਾਫਰੀ ਦੀ ਕਲਾਕਾਰੀ ਨੂੰ ਦਰਸ਼ਕ ਕਈ ਫਿਲਮਾਂ 'ਚ ਦੇਖ ਚੁੱਕੇ ਹਨ। ਉਨ੍ਹਾਂ ਦੀ ਬੇਟੀ ਅਲਾਵੀਆ ਦੇ ਖੂਬ ਚਰਚੇ ਹਨ ਕਿਉਂਕਿ ਅੱਜਕਲ ਉਹ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਹੈ। ਅਕਸਰ ਉਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਦੇਖੀਆਂ ਅਤੇ ਪਸੰਦ ਕੀਤੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਇੰਸਟਾਗ੍ਰਾਮ 'ਤੇ ਉਸ ਦੇ 49 ਹਜ਼ਾਰ ਤੋਂ ਵਧੇਰੇ ਫਾਲੋਅਰਸ ਹਨ।
ਹਾਲਾਂਕਿ ਅਲਾਵੀਆ ਦੀ ਬਾਲੀਵੁੱਡ 'ਚ ਐਂਟਰੀ ਕਰਨ ਦੀ ਤਾਂ ਕੋਈ ਖ਼ਬਰ ਨਹੀਂ ਹੈ ਪਰ ਉਸ ਦੀਆਂ ਤਸਵੀਰਾਂ ਦੇਖ ਕੇ ਇਹ ਆਸ ਕੀਤੀ ਜਾ ਰਹੀ ਹੈ ਕਿ ਇਕ ਦਿਨ ਉਹ ਜ਼ਰੂਰ ਬਾਲੀਵੁੱਡ 'ਚ ਕਦਮ ਰੱਖੇਗੀ। ਖੂਬਸੂਰਤ ਤੇ ਉੱਚੀ-ਲੰਮੀ ਅਲਾਵੀਆ ਦੀ ਸਟਾਈਲ ਸੈਂਸ ਕਾਫੀ ਵਧੀਆ ਹੈ। ਅਲਾਵੀਆ ਦੇ ਦੋ ਭਰਾ ਅੱਬਾਸ ਜਾਫਰੀ ਅਤੇ ਮਿਜਾਨ ਜਾਫਰੀ ਹਨ।
ਉਹ ਅਦਾਕਾਰ ਰਣਵੀਰ ਸਿੰਘ ਦੀ ਪ੍ਰਸ਼ੰਸਕ ਹੈ ਅਤੇ ਉਸ ਨੇ ਰਣਵੀਰ ਸਿੰਘ ਨਾਲ ਵੀ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਦੱਸਿਆ ਜਾਂਦਾ ਹੈ ਕਿ ਅਲਾਵੀਆ ਅਤੇ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ 'ਚ ਕਾਫੀ ਗੂੜ੍ਹੀ ਦੋਸਤੀ ਹੈ। ਇਸੇ ਲਈ ਉਨ੍ਹਾਂ ਨੂੰ ਕਈ ਮੌਕਿਆਂ 'ਤੇ ਇਕੱਠੀਆਂ ਵੀ ਦੇਖਿਆ ਗਿਆ ਹੈ।
OOPS MOMENT ਦਾ ਸ਼ਿਕਾਰ ਹੋਈ ਇਹ ਅਦਾਕਾਰਾ, ਲੋਕਾਂ ਦੇ ਮਖੌਲ ਦਾ ਦਿੱਤਾ ਮੁੰਹ-ਤੋੜ ਜਵਾਬ
NEXT STORY