ਬੈਂਗਲੁਰੂ – ਕੰਨੜ ਫਿਲਮ ਉਦਯੋਗ ਨਾਲ ਜੁੜੀ ਮਸ਼ਹੂਰ ਅਦਾਕਾਰਾ ਰਾਨਿਆ ਰਾਓ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ 'ਚ 1 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਵਿਦੇਸ਼ੀ ਮੁਦਰਾ ਸੰਰਖਣ ਅਤੇ ਤਸਕਰੀ ਗਤਿਵਿਧੀਆਂ ਰੋਕਥਾਮ ਐਕਟ (COFEPOSA) ਤਹਿਤ ਸਲਾਹਕਾਰ ਬੋਰਡ ਵੱਲੋਂ 17 ਜੁਲਾਈ 2025 ਨੂੰ ਦਿੱਤੀ ਗਈ। ਇਹ ਫੈਸਲਾ ਰਾਨਿਆ ਵਿਰੁੱਧ ਚੱਲ ਰਹੀ ਜਾਂਚ ਅਤੇ ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਕਰੋੜਾਂ ਦੇ ਸੋਨੇ ਦੇ ਆਧਾਰ 'ਤੇ ਲਿਆ ਗਿਆ।
ਇਹ ਵੀ ਪੜ੍ਹੋ: ਮਸ਼ਹੂਰ ਸਿੰਗਿੰਗ ਰਿਐਲਟੀ ਸ਼ੋਅ ਦੀ ਮਿਊਜ਼ਿਕ ਸੁਪਰਵਾਈਜ਼ਰ ਤੇ ਉਨ੍ਹਾਂ ਦੇ ਪਤੀ ਦਾ ਗੋਲ਼ੀਆਂ ਮਾਰ ਕੇ ਕਤਲ
ਰਾਓ ਕੌਣ ਹੈ ਰਾਨਿਆ ?
ਰਾਨਿਆ ਰਾਓ ਕਈ ਕੰਨੜ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਅਤੇ ਉਹ ਕਰਨਾਟਕ ਪੁਲਸ ਦੇ ਸੀਨੀਅਰ ਅਧਿਕਾਰੀ ਕੇ. ਰਾਮਚੰਦਰ ਰਾਓ ਦੀ ਸੌਤੇਲੀ ਧੀ ਹੈ। ਉਹ ਸਥਾਨਕ ਫਿਲਮ ਇੰਡਸਟਰੀ 'ਚ ਚੰਗੀ ਪਹਿਚਾਣ ਰੱਖਦੀ ਸੀ, ਪਰ ਹੁਣ ਉਸ ਦਾ ਨਾਮ ਇੱਕ ਵੱਡੀ ਤਸਕਰੀ ਸਾਜ਼ਿਸ਼ 'ਚ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਹੁਣ Multiplex 'ਚ ਫ਼ਿਲਮ ਦੇਖਣ ਲਈ ਨਹੀਂ ਦੇਣੇ ਪੈਣਗੇ ਵਾਧੂ ਪੈਸੇ ! ਸਰਕਾਰ ਨੇ ਤੈਅ ਕੀਤੀ Ticket ਦੀ ਕੀਮਤ
ਕੀ ਹੋਇਆ ਸੀ 3 ਮਾਰਚ ਨੂੰ?
3 ਮਾਰਚ 2025 ਨੂੰ ਰਾਨਿਆ ਦੁਬਈ ਤੋਂ ਬੈਂਗਲੁਰੂ ਦੇ ਕੇਂਪੇਗੌਡਾ ਏਅਰਪੋਰਟ ਉੱਤੇ ਉਤਰੀ ਸੀ। ਉਹ ਹਮੇਸ਼ਾ ਵਾਂਗ ਗ੍ਰੀਨ ਚੈਨਲ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ — ਜਿਸਦਾ ਮਤਲਬ ਸੀ ਕਿ ਉਹ ਕੋਲ ਕੋਈ ਐਸਾ ਸਮਾਨ ਨਹੀਂ ਸੀ ਜੋ ਕਸਟਮ ਚੈਕਿੰਗ ਲਈ ਘੋਸ਼ਿਤ ਕਰਨਾ ਪੈਂਦਾ ਹੈ ਪਰ DRI (Directorate of Revenue Intelligence) ਦੇ ਅਧਿਕਾਰੀਆਂ ਨੂੰ ਰਾਨਿਆ ਦੀਆਂ ਹਰਕਤਾਂ 'ਤੇ ਸ਼ੱਕ ਹੋਇਆ। ਪੁੱਛਗਿੱਛ ਦੌਰਾਨ ਉਹ ਘਬਰਾ ਗਈ, ਜਿਸ ਤੋਂ ਬਾਅਦ ਉਸ ਦੀ ਤਲਾਸ਼ੀ ਲਿਆਈ ਗਈ।
ਚੈੱਕਿੰਗ ਦੌਰਾਨ ਉਸ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਲੁਕਾਇਆ ਗਿਆ 14.2 ਕਿਲੋ ਸੋਨਾ ਮਿਲਿਆ, ਜਿਸ ਦੀ ਕੀਮਤ ਲਗਭਗ ₹12.56 ਕਰੋੜ ਰੁਪਏ ਸੀ। ਰਾਨਿਆ ਨੂੰ ਤੁਰੰਤ ਹਿਰਾਸਤ ਵਿੱਚ ਲਿਆ ਗਿਆ।
ਇਹ ਵੀ ਪੜ੍ਹੋ: ਫਿਲਮ ਦੇ ਸੈੱਟ 'ਤੇ ਇੰਝ ਨਿਕਲੀ ਮਸ਼ਹੂਰ ਸੰਟਟਮੈਨ ਦੀ ਜਾਨ, ਹਾਦਸੇ ਦੀ Live ਵੀਡੀਓ ਆਈ ਸਾਮਹਣੇ
ਕਾਨੂੰਨੀ ਕਾਰਵਾਈ ਅਤੇ COFEPOSA ਤਹਿਤ ਜੇਲ੍ਹ
ਪਹਿਲਾਂ ਰਾਨਿਆ ਨੇ ਕਈ ਵਾਰ ਜ਼ਮਾਨਤ ਲਈ ਅਰਜ਼ੀਆਂ ਦਿੱਤੀਆਂ ਜੋ ਕਿ 14 ਮਾਰਚ, 27 ਮਾਰਚ ਅਤੇ 26 ਅਪ੍ਰੈਲ ਨੂੰ ਵੱਖ-ਵੱਖ ਅਦਾਲਤਾਂ ਵੱਲੋਂ ਰੱਦ ਕਰ ਦਿੱਤੀਆਂ ਗਈਆਂ। 20 ਮਈ ਨੂੰ ਬੈਂਗਲੁਰੂ ਦੀ ਅਦਾਲਤ ਨੇ ਚਾਰਜਸ਼ੀਟ ਦੇਰੀ ਨਾਲ ਦਾਖਲ ਹੋਣ ਕਰਕੇ ਰਾਨਿਆ ਨੂੰ ਡਿਫਾਲਟ ਜ਼ਮਾਨਤ ਦਿੱਤੀ। ਪਰ, ਜ਼ਮਾਨਤ ਦੇ ਬਾਵਜੂਦ COFEPOSA ਤਹਿਤ ਉਨ੍ਹਾਂ ਨੂੰ ਰਿਹਾ ਨਹੀਂ ਕੀਤਾ ਗਿਆ। COFEPOSA ਅਧੀਨ ਸਰਕਾਰ ਕਿਸੇ ਵੀ ਵਿਅਕਤੀ ਨੂੰ ਸਿਰਫ਼ ਸ਼ੱਕ ਦੇ ਆਧਾਰ 'ਤੇ ਇੱਕ ਸਾਲ ਤੱਕ ਜੇਲ੍ਹ ਵਿੱਚ ਰੱਖ ਸਕਦੀ ਹੈ। ਹੁਣ ਸਲਾਹਕਾਰ ਬੋਰਡ ਨੇ ਅਧਿਕਾਰਕ ਹੁਕਮ ਜਾਰੀ ਕਰ ਕੇ ਰਾਨਿਆ ਨੂੰ 1 ਸਾਲ ਦੀ ਰੋਕਥਾਮ ਹਿਰਾਸਤ (preventive detention) ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਉਹ ਕੋਈ ਜ਼ਮਾਨਤ ਨਹੀਂ ਲੈ ਸਕੇਗੀ, ਨਾ ਹੀ ਰਿਹਾਈ ਦੀ ਅਪੀਲ ਕਰ ਸਕੇਗੀ।
ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਕੀਤੀ ਖੁਦਕੁਸ਼ੀ, 26 ਸਾਲ ਦੀ ਉਮਰ 'ਚ ਛੱਡ ਗਈ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਲਾਜੀ ਦੇ ਦਰਸ਼ਨ ਕਰਨ ਪਹੁੰਚੀ ਦੇਵੋਲੀਨਾ, ਮੰਦਰ ਦੇ ਬਾਹਰ ਪਤੀ ਅਤੇ ਪੁੱਤ ਨਾਲ ਦਿੱਤੇ ਪੋਜ਼
NEXT STORY