ਚੰਡੀਗੜ੍ਹ (ਬਿਊਰੋ)– ਹਰਨਾਜ਼ ਕੌਰ ਸੰਧੂ ‘ਮਿਸ ਯੂਨੀਵਰਸ 2021’ ਬਣ ਗਈ ਹੈ। ਭਾਰਤ ਨੂੰ ਇਹ ਖਿਤਾਬ 21 ਸਾਲਾਂ ਬਾਅਦ ਮਿਲਿਆ ਹੈ। 1994 ’ਚ ਸੁਸ਼ਮਿਤਾ ਸੇਨ ਤੇ 2000 ’ਚ ਲਾਰਾ ਦੱਤਾ ਨੂੰ ਇਹ ਖਿਤਾਬ ਮਿਲਿਆ ਸੀ।
ਇਹ ਖ਼ਬਰ ਵੀ ਪੜ੍ਹੋ : ਗਾਇਕ ਕੁਲਵਿੰਦਰ ਬਿੱਲਾ ਨੇ ਕਿਸਾਨਾਂ ਤੇ ਨੌਜਵਾਨਾਂ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ
ਹੁਣ ਜਦੋਂ ਹਰਨਾਜ਼ ਮਿਸ ਯੂਨੀਵਰਸ ਬਣ ਗਈ ਹੈ ਤਾਂ ਉਸ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਇਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਆਪਣੀ ਇਸ ਪੋਸਟ ’ਚ ਹਰਨਾਜ਼ ਲਿਖਦੀ ਹੈ, ‘ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅਸੀਂ ਕਰ ਦਿਖਾਇਆ। ਮੈਂ ਆਪਣੇ ਆਖਰੀ ਜਵਾਬ ’ਚ ਕਿਹਾ ਸੀ ਕਿ ਮੈਂ ਖ਼ੁਦ ’ਚ ਯਕੀਨ ਕੀਤਾ ਤੇ ਇਸੇ ਕਰਕੇ ਮੈਂ ਉਸ ਸਟੇਜ ’ਤੇ ਸੀ।’
ਇਸ ਦੇ ਨਾਲ ਹੀ ਹਰਨਾਜ਼ ਨੇ ਕੁਝ ਲੋਕਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਇਸ ਸਫਰ ’ਚ ਉਸ ਦਾ ਸਾਥ ਦਿੱਤਾ।
ਦੱਸ ਦੇਈਏ ਕਿ ਹਰਨਾਜ਼ ਨੇ ‘ਮਿਸ ਯੂਨੀਵਰਸ 2021’ ਬਣਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਸੀ। ਵੀਡੀਓ ਨਾਲ ਹਰਨਾਜ਼ ਨੇ ਲਿਖਿਆ ਸੀ ਕਿ ਉਹ ਖ਼ੁਦ ਨੂੰ ਜੇਤੂ ਹੀ ਸਮਝ ਰਹੀ ਹੈ ਕਿਉਂਕਿ ਉਸ ਕੋਲ ਉਸ ਦੇ ਪ੍ਰਸ਼ੰਸਕ ਹਨ। ਹਰਨਾਜ਼ ਦੀ ਇਸ ਵੀਡੀਓ ਨੂੰ 46 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਕੁਲਵਿੰਦਰ ਬਿੱਲਾ ਨੇ ਕਿਸਾਨਾਂ ਤੇ ਨੌਜਵਾਨਾਂ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ
NEXT STORY