ਮੁੰਬਈ (ਬਿਊਰੋ)– ‘ਮਿਸ ਯੂਨੀਵਰਸ 2021’ ਦਾ ਖਿਤਾਬ ਜਿੱਤ ਕੇ ਹਰਨਾਜ਼ ਕੌਰ ਸੰਧੂ ਭਾਰਤ ਪਰਤ ਆਈ ਹੈ। ਉਹ ਵੀਰਵਾਰ ਸਵੇਰੇ ਮੁੰਬਈ ਪਹੁੰਚੀ, ਜਿਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਓਮੀਕਰੋਨ ਵੇਰੀਐਂਟ ਦੇ ਖਤਰੇ ਨੂੰ ਦੇਖਦਿਆਂ ਮੁੰਬਈ ਦੇ ਸਿਹਤ ਵਿਭਾਗ ਦੀ ਟੀਮ ਨੇ ਸੰਧੂ ਦੇ ਸੈਂਪਲ ਲਏ ਤੇ ਉਸ ਨੂੰ 7 ਦਿਨਾਂ ਲਈ ਇਕਾਂਤਵਾਸ ਕਰ ਦਿੱਤਾ। ਕੋਰੋਨਾ ਨਿਯਮਾਂ ਤਹਿਤ ਹੁਣ ਸਿਹਤ ਵਿਭਾਗ ਨੇ ਸੈਂਪਲ ਜਾਂਚ ਲਈ ਲੈਬ ’ਚ ਭੇਜ ਦਿੱਤੇ ਹਨ। ਸਿਹਤ ਵਿਭਾਗ ਨੇ ਸੰਧੂ ਨੂੰ ਮੁੰਬਈ ਦੇ ਇਕ 7 ਸਿਤਾਰਾ ਹੋਟਲ ’ਚ ਇਕਾਂਤਵਾਸ ਕੀਤਾ ਹੈ, ਜਿਥੇ 8ਵੇਂ ਦਿਨ ਰਿਪੋਰਟ ਆਉਣ ਤੋਂ ਬਾਅਦ ਸੰਧੂ ਨੂੰ 7 ਦਿਨਾਂ ਲਈ ਸਵੈ-ਨਿਗਰਾਨੀ ਵੀ ਕਰਨੀ ਪਵੇਗੀ।
ਇਹ ਖ਼ਬਰ ਵੀ ਪੜ੍ਹੋ : ਮਿਸ ਪੂਜਾ ਨੇ ਪੁੱਤਰ ਅਲਾਪ ਦੀ ਖੂਬਸੂਰਤ ਵੀਡੀਓ ਕੀਤੀ ਸਾਂਝੀ, ਹੋਈ ਵਾਇਰਲ
21 ਸਾਲਾਂ ਬਾਅਦ ਸਾਲ 2021 ’ਚ 21 ਸਾਲ ਦੀ ਹਰਨਾਜ਼ ਸੰਧੂ ਨੇ 13 ਦਸੰਬਰ ਨੂੰ ਇਜ਼ਰਾਇਲ ਵਿਖੇ ਹੋਏ ਦੁਨੀਆ ਦੇ ਸਭ ਤੋਂ ਵੱਡੇ ਬਿਊਟੀ ਮੁਕਾਬਲੇ ਮਿਸ ਯੂਨੀਵਰਸ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ। ਹਰਨਾਜ਼ ਨੇ ਪੂਰੀ ਦੁਨੀਆ ’ਚ ਨਾ ਸਿਰਫ਼ ਦੇਸ਼ ਦਾ ਮਾਣ ਵਧਾਇਆ, ਸਗੋਂ ਉਹ ਪੰਜਾਬ ਦਾ ਵੀ ਨਾਜ਼ ਬਣ ਗਈ। ਹਰਨਾਜ਼ ਤੋਂ ਇਲਾਵਾ ਦੱਖਣੀ ਅਫਰੀਕਾ ਦੀ ਲਾਲੇਲਾ ਮਸਵਾਨੇ ਨੂੰ ਸੈਕਿੰਡ ਰਨਰਅੱਪ ਤੇ ਪੈਰਾਗੁਏ ਦੀ ਨਾਦੀਆ ਫਰੇਰਾ ਨੂੰ ਫਰਸਟ ਰਨਰਅੱਪ ਐਲਾਨਿਆ ਗਿਆ।
ਹਰਨਾਜ਼ ਕੌਰ ਸੰਧੂ ਸ਼ਹਿਰ ਦੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ 42 ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ’ਚ ਐੱਮ. ਏ. ਕਰ ਰਹੀ ਹੈ। ਇਕਾਂਤਵਾਸ ਦੀ ਮਿਆਦ ਪੂਰੀ ਕਰਨ ਤੋਂ ਬਾਅਦ ਹਰਨਾਜ਼ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰੇਗੀ। ਇਸ ਤੋਂ ਬਾਅਦ ਹੀ ਹਰਨਾਜ਼ ਨੇ ਸ਼ਹਿਰ ਆਉਣ ਦੀ ਯੋਜਨਾ ਬਣਾਈ ਹੈ।
ਇਸ ਮੌਕੇ ਉਨ੍ਹਾਂ ਦੇ ਕਾਲਜ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਹਰਨਾਜ਼ ਨੇ ਆਪਣੇ ਨਾਂ ਮੁਤਾਬਕ ਹੀ ਕੰਮ ਕੀਤਾ ਹੈ। ਉਸ ਦੇ ਨਾਂ ਦਾ ਮਤਲਬ ਹੀ ਹੈ ਕਿ ਹਰ ਕਿਸੇ ਨੂੰ ਉਸ ’ਤੇ ਨਾਜ਼ ਹੋਵੇ। ਉਹ ਹਮੇਸ਼ਾ ਕਾਲਜ ਦੀ ਹਰ ਐਕਟੀਵਿਟੀ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦੀ ਰਹੀ। ਇਹੀ ਨਹੀਂ, ਹਰਨਾਜ਼ ਖੇਡਾਂ ’ਚ ਵੀ ਬਿਹਤਰੀਨ ਹੈ। ਹਰਨਾਜ਼ ਕਮਾਲ ਦੀ ਕਲਾਕਾਰ ਹੈ। ਉਹ ਥੀਏਟਰ ਆਰਟਿਸਟ ਹੈ, ਇਸ ਦੇ ਨਾਲ ਹੀ ਕਾਲਜ ’ਚ ਹੋਣ ਵਾਲੇ ਪ੍ਰੋਗਰਾਮਾਂ ’ਚ ਹਿੱਸਾ ਲੈਂਦੀ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿਆਹ ਤੋਂ ਬਾਅਦ ਪਹਿਲੀ ਵਾਰ ਘਰ ਦੇ ਬਾਹਰ ਸਪਾਟ ਹੋਏ ਵਿੱਕੀ-ਅੰਕਿਤਾ, ਵੇਖੋ ਤਸਵੀਰਾਂ
NEXT STORY