ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਹਾਰਡੀ ਸੰਧੂ ਇਨ੍ਹੀਂ ਦਿਨੀਂ ਆਪਣੇ ਗੀਤ ‘ਕੁੜੀਆਂ ਲਾਹੌਰ ਦੀਆਂ’ ਕਾਰਨ ਚਰਚਾ ’ਚ ਹਨ। 30 ਮਾਰਚ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ 19 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਗੀਤ ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ 5ਵੇਂ ਨੰਬਰ ’ਤੇ ਟਰੈਂਡ ਵੀ ਕਰ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਚਾਹੁਣ ਵਾਲਿਆਂ ਨੂੰ ਦਿੱਤੀ ਖ਼ੁਸ਼ਖ਼ਬਰੀ
ਦੱਸ ਦੇਈਏ ਕਿ ਹਾਰਡੀ ਨੇ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਹਾਰਡੀ ਸੰਧੂ ਨੂੰ ਗੀਤ ਦੇ ਸ਼ੂਟ ਤੋਂ ਪਹਿਲਾਂ ਫਿੱਟ ਬਾਡੀ ਲਈ ਵਰਕਆਊਟ ਕਰਦੇ ਦੇਖਿਆ ਜਾ ਸਕਦਾ ਹੈ।
ਵੀਡੀਓ ਦੀ ਕੈਪਸ਼ਨ ’ਚ ਹਾਰਡੀ ਲਿਖਦੇ ਹਨ, ‘ਤਿਆਰੀਆਂ, ਸ਼ੂਟਿੰਗ ਤੋਂ ਪਹਿਲਾਂ ਕੰਮ ’ਚ ਲੱਗ ਜਾਣਾ। ਅੱਗੇ ਵਧਦੇ ਰਹੋ ਤੇ ਕਦੇ ਪਿੱਛੇ ਨਾ ਰੁਕੋ।’
ਦੱਸ ਦੇਈਏ ਕਿ ਹਾਰਡੀ ਵਲੋਂ ਗਾਏ ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ। ਗੀਤ ਦੀ ਵੀਡੀਓ ਅਰਵਿੰਦਰ ਖਹਿਰਾ ਨੇ ਬਣਾਈ ਹੈ। ਗੀਤ ਯੂਟਿਊਬ ’ਤੇ ਦੇਸੀ ਮੈਲੋਡੀਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਾਦਸ਼ਾਹ ਤੇ ਸ਼ਿਲਪਾ ਸ਼ੈੱਟੀ ਦੀ ਲੋਕਾਂ ਨੇ ਲਾਈ ਕਲਾਸ,‘ਹਰਨਾਜ਼ ਕੌਰ ਨਾਲ ਵਾਇਰਲ ਹੋਈ ਇਹ ਵੀਡੀਓ
NEXT STORY