ਮੁੰਬਈ (ਬਿਊਰੋ)– ਅਨਿਲ ਕਪੂਰ ਦਾ ਪੁੱਤਰ ਹਰਸ਼ਵਰਧਨ ਕਪੂਰ ਅਜੇ ਤੱਕ ਬਾਲੀਵੁੱਡ ’ਚ ਉਹ ਨਾਂ ਨਹੀਂ ਕਮਾ ਸਕਿਆ, ਜੋ ਉਸ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਕਮਾਇਆ ਹੈ। ਉਸ ਨੇ ‘ਮਿਰਜ਼ਿਆ’ ਤੇ ‘ਭਾਵੇਸ਼ ਜੋਸ਼ੀ ਸੁਪਰਹੀਰੋ’ ਵਰਗੀਆਂ ਫ਼ਿਲਮਾਂ ਜ਼ਰੂਰ ਕੀਤੀਆਂ ਪਰ ਫ਼ਿਲਮਾਂ ਫਲਾਪ ਸਾਬਿਤ ਹੋਈਆਂ। ਅੱਜ ਹਰਸ਼ਵਰਧਨ ਕਪੂਰ ਆਪਣਾ 30ਵਾਂ ਜਨਮਦਿਨ ਮਨਾ ਰਿਹਾ ਹੈ। ਉਹ ਆਪਣੇ ਬਿਆਨਾਂ ਤੇ ਟਵੀਟਸ ਕਾਰਨ ਕਈ ਵਾਰ ਸੁਰਖ਼ੀਆਂ ’ਚ ਰਹਿ ਚੁੱਕਾ ਹੈ। ਹਰਸ਼ਵਰਧਨ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਹਾਇਕ ਨਿਰਦੇਸ਼ਕ ਵਜੋਂ ਕੀਤੀ ਸੀ। ਉਸ ਨੇ ‘ਬਾਂਬੇ ਵੈਲਵੇਟ’ ’ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ।
ਹਰਸ਼ਵਰਧਨ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਮਿਰਜ਼ਿਆ’ ਨਾਲ ਕੀਤੀ ਸੀ। ਇਸ ਫ਼ਿਲਮ ਲਈ ਉਨ੍ਹਾਂ ਦੀ ਤਾਰੀਫ਼ ਜ਼ਰੂਰ ਹੋਈ ਪਰ ਇਹ ਫ਼ਿਲਮ ਬਾਕਸ ਆਫਿਸ ’ਤੇ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ। ਇਹ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫ਼ਿਲਮ ਸੀ। ਫ਼ਿਲਮ ਦੀ ਮੁੱਖ ਅਦਾਕਾਰਾ ਸਯਾਮੀ ਖੇਰ ਸੀ।
ਇਸ ਦੇ ਨਾਲ ਹੀ 2018 ’ਚ ਹਰਸ਼ਵਰਧਨ ਕਪੂਰ ‘ਭਾਵੇਸ਼ ਜੋਸ਼ੀ ਸੁਪਰਹੀਰੋ’ ’ਚ ਨਜ਼ਰ ਆਏ ਸਨ ਪਰ ਇਹ ਫ਼ਿਲਮ ਵੀ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਨਾਲ ਫਲਾਪ ਹੋ ਗਈ ਸੀ। ਹਰਸ਼ਵਰਧਨ ਕਪੂਰ ਫ਼ਿਲਮਾਂ ਦੀ ਸਕ੍ਰਿਪਟ ਚੁਣਨ ’ਚ ਕਿਤੇ ਨਾ ਕਿਤੇ ਹਾਰ ਗਏ, ਜਿਸ ਕਾਰਨ ਇਕ ਤੋਂ ਬਾਅਦ ਇਕ ਫਲਾਪ ਫ਼ਿਲਮਾਂ ਖਾਤੇ ’ਚ ਗਈਆਂ। ਹੁਣ ਉਹ ਅਭਿਨਵ ਬਿੰਦਰਾ ਦੀ ਬਾਇਓਪਿਕ ’ਚ ਆਪਣੇ ਪਿਤਾ ਨਾਲ ਨਜ਼ਰ ਆ ਸਕਦੇ ਹਨ। ਇਸ ਦੇ ਨਾਲ ਹੀ ਉਹ ਕਈ ਵਾਰ ਆਪਣੇ ਬਿਆਨਾਂ ਕਾਰਨ ਸੁਰਖ਼ੀਆਂ ’ਚ ਵੀ ਰਹਿ ਚੁੱਕੇ ਹਨ।
ਸਾਲ 2016 ’ਚ ‘ਮਿਰਜ਼ਿਆ’ ਦੀ ਪ੍ਰਮੋਸ਼ਨ ਦੌਰਾਨ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਉਨ੍ਹਾਂ ਦੇ ਪਿਤਾ ਅਨਿਲ ਕਪੂਰ ਦਾ ਮਸ਼ਹੂਰ ਡਾਇਲਾਗ ‘ਝਕਾਸ’ ਕਿਸ ਫ਼ਿਲਮ ਦਾ ਹੈ। ਇਸ ’ਤੇ ਉਨ੍ਹਾਂ ਨੇ ਪਹਿਲਾਂ ਨਾਂ ਸੋਚਿਆ ਤੇ ਫਿਰ ਪਲਟ ਕੇ ਜਵਾਬ ਦਿੱਤਾ ਪਰ ਉਹ ਇਹ ਨਹੀਂ ਦੱਸ ਸਕੇ ਕਿ ਇਹ ਫ਼ਿਲਮ ‘ਜੰਗ’ ਦਾ ਡਾਇਲਾਗ ਹੈ।
ਇਸ ਦੇ ਨਾਲ ਹੀ ਹਰਸ਼ਵਰਧਨ ਕਪੂਰ ਆਪਣੇ ਪਿਤਾ ਅਨਿਲ ਕਪੂਰ ਤੇ ਭੈਣਾਂ ਦੇ ਚਹੇਤੇ ਹਨ। ਉਸ ਦਾ ਆਪਣੇ ਪਿਤਾ ਨਾਲ ਵੀ ਪੂਰਾ ਦੋਸਤਾਨਾ ਰਿਸ਼ਤਾ ਹੈ। ਹਰਸ਼ਵਰਧਨ ਕਪੂਰ ਆਪਣੇ ਕਰੀਅਰ ਨੂੰ ਲੈ ਕੇ ਹਮੇਸ਼ਾ ਗੰਭੀਰ ਨਜ਼ਰ ਆਉਂਦੇ ਹਨ। ਹੁਣ ਦੇਖਣਾ ਹੋਵੇਗਾ ਕਿ ਉਹ ਕਿੰਨੀ ਜਲਦੀ ਹਿੱਟ ਫ਼ਿਲਮ ਨਾਲ ਵਾਪਸੀ ਕਰਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੁੱਤਰ ਗੁਰਬਾਜ਼ ਦੇ ਬਰਥਡੇ 'ਤੇ ਗਿੱਪੀ ਗਰੇਵਾਲ ਨੇ ਕਰਵਾਇਆ ਪਾਠ, ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ
NEXT STORY