ਨਵੀਂ ਦਿੱਲੀ (ਏਜੰਸੀ)- ਹਰਸ਼ਵਰਧਨ ਰਾਣੇ ਅਤੇ ਸੋਨਮ ਬਾਜਵਾ ਅਭਿਨੀਤ ਫਿਲਮ ‘ਏਕ ਦੀਵਾਨੇ ਕੀ ਦੀਵਾਨੀਅਤ’ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਹੈ। ਫਿਲਮ ਨੇ ਵਿਸ਼ਵ ਪੱਧਰ 'ਤੇ ₹101.1 ਕਰੋੜ ਦੀ ਕਮਾਈ ਕਰਕੇ 100 ਕਰੋੜ ਕਲੱਬ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਦੇਸ਼ ਵਿੱਚ ਇਸਨੇ ₹86.1 ਕਰੋੜ, ਜਦਕਿ ਵਿਦੇਸ਼ਾਂ ਵਿੱਚ ₹15 ਕਰੋੜ ਦੀ ਕਮਾਈ ਕੀਤੀ।

ਮਿਲਾਪ ਜ਼ਵੇਰੀ ਦੇ ਨਿਰਦੇਸ਼ਨ ਹੇਠ ਬਣੀ ਇਹ ਰੋਮਾਂਟਿਕ ਡਰਾਮਾ ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਈ ਸੀ। ਫਿਲਮ ਵਿੱਚ ਹਰਸ਼ਵਰਧਨ ਰਾਣੇ ਨੇ ਇਕ ਰਾਜਨੀਤਿਕ ਨੇਤਾ ਵਿਕਰਮਾਦਿਤਿਆ ਦਾ ਕਿਰਦਾਰ ਨਿਭਾਇਆ ਹੈ, ਜੋ ਇੱਕ ਮਜ਼ਬੂਤ ਇਰਾਦੇ ਵਾਲੀ ਫ਼ਿਲਮ ਸਟਾਰ ਅਦਾ ਰੰਧਾਵਾ (ਸੋਨਮ ਬਾਜਵਾ) ਨਾਲ ਪਿਆਰ ਕਰ ਬੈਠਦਾ ਹੈ। ਫਿਲਮ ਦੇ ਗੀਤ ਅਤੇ ਭਾਵੁਕ ਦ੍ਰਿਸ਼ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੇ ਹਨ।
ਰਾਣੇ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ, “ਮਿਲਿਆ ਪੂਰੀ ਦੁਨੀਆ ਦਾ ਪਿਆਰ, ਦਿਵਾਨਿਆਂ ਨੇ ਕੀਤੇ 100 ਕਰੋੜ ਪਾਰ — ‘ਏਕ ਦੀਵਾਨੇ ਕੀ ਦੀਵਾਨੀਅਤ’ ਅਜੇ ਵੀ ਸਿਨੇਮਾਘਰਾਂ ਵਿਚ ਚੱਲ ਰਹੀ ਹੈ, ਆਪਣੀਆਂ ਟਿਕਟਾਂ ਬੁੱਕ ਕਰੋ।” ਇਹ ਫਿਲਮ ਅੰਸ਼ੁਲ ਗਰਗ ਦੇ ਡੇਸੀ ਮਿਊਜ਼ਿਕ ਫੈਕਟਰੀ ਬੈਨਰ ਹੇਠ ਤਿਆਰ ਕੀਤੀ ਗਈ ਹੈ ਅਤੇ ਰਾਘਵ ਸ਼ਰਮਾ ਇਸ ਦੇ ਕੋ-ਪ੍ਰੋਡਿਸਰ ਹਨ।
ਇਹ ਰੋਮਾਂਟਿਕ ਫਿਲਮ ਆਯੁਸ਼ਮਾਨ ਖੁਰਾਨਾ ਅਤੇ ਰਸ਼ਮਿਕਾ ਮੰਦਾਨਾ ਦੀ ‘ਥਾਮਾ’ ਨਾਲ ਇੱਕੋ ਦਿਨ ਰਿਲੀਜ਼ ਹੋਈ ਸੀ। ਜਦਕਿ ‘ਥਾਮਾ’ ਮੈੱਡੌਕ ਹਾਰਰ ਕਾਮੇਡੀ ਯੂਨੀਵਰਸ ਦਾ ਹਿੱਸਾ ਹੈ, ‘ਏਕ ਦੀਵਾਨੇ ਕੀ ਦੀਵਾਨੀਅਤ’ ਨੇ ਆਪਣੀ ਪਿਆਰ ਭਰੀ ਕਹਾਣੀ ਅਤੇ ਮਿਊਜ਼ਿਕ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ ਹਨ।
ਅਮਿਤਾਭ ਬੱਚਨ ਦੇ ਘਰ ਦੇ ਬਾਹਰ ਵਧਾਈ ਗਈ ਸੁਰੱਖਿਆ, 24 ਘੰਟੇ ਤਾਇਨਾਤ ਰਹੇਗੀ ਪੁਲਸ
NEXT STORY