ਮੁੰਬਈ (ਬਿਊਰੋ)– ਤਾਪਸੀ ਪਨੂੰ, ਵਿਕਰਾਂਤ ਮੇਸੀ ਤੇ ਹਰਸ਼ਵਰਧਨ ਰਾਣੇ ਦੀ ਫ਼ਿਲਮ ‘ਹਸੀਨ ਦਿਲਰੁਬਾ’ ਦਾ ਟ੍ਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਟ੍ਰੇਲਰ ’ਚ ਇਸ ਦੀ ਲੇਖਿਕਾ ਕਨਿਕਾ ਢਿੱਲੋਂ ਦਾ ਨਾਮ ਕ੍ਰੈਡਿਟ ਰੋਲ ’ਚ ਦਿੱਤਾ ਗਿਆ ਹੈ। ‘ਜੈ ਮੰਮੀ ਦੀ’ ਫ਼ਿਲਮ ਦੇ ਲੇਖਕ ਨੇ ਇਸ ਨੂੰ ਲੈ ਕੇ ਕਨਿਕਾ ’ਤੇ ਨਿੱਜੀ ਕੁਮੈਂਟ ਕੀਤਾ ਤਾਂ ਤਾਪਸੀ ਨੇ ਇਸ ਨੂੰ ਸੈਕਸਿਸਟ ਦੱਸਿਆ।
ਪਿਛਲੇ ਦਿਨੀਂ ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ’ਤੇ ਰਿਲੀਜ਼ ਕੀਤਾ ਗਿਆ ਸੀ। ਟ੍ਰੇਲਰ ਆਉਣ ਤੋਂ ਬਾਅਦ ‘ਜੈ ਮੰਮੀ ਦੀ’ ਫ਼ਿਲਮ ਦੇ ਰਾਈਟਰ ਨਵਜੋਤ ਗੁਲਾਟੀ ਨੇ ਟਵੀਟ ਕੀਤਾ, ‘ਜੇਕਰ ਤੁਹਾਨੂੰ ਬਤੌਰ ਸਕ੍ਰੀਨਰਾਈਟਰ ਆਪਣਾ ਨਾਮ ਟ੍ਰੇਲਰ ’ਚ ਸ਼ਾਮਲ ਕਰਵਾਉਣਾ ਹੈ (ਜੋ ਆਮ ਪ੍ਰਕਿਰਿਆ ਹੋਣੀ ਚਾਹੀਦੀ) ਤਾਂ ਤੁਹਾਨੂੰ ਪ੍ਰੋਡਕਸ਼ਨ ਹਾਊਸ ’ਚ ਵਿਆਹ ਕਰਵਾਉਣਾ ਪਵੇਗਾ। ਰਾਈਟਰ ਜਦੋਂ ਪਰਿਵਾਰ ਦਾ ਮੈਂਬਰ ਬਣ ਜਾਂਦਾ ਹੈ ਤਾਂ ਉਸ ਦੇ ਨਾਲ ਐਕਟਰ-ਸਟਾਰ ਦੀ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ।’ ਇਸ ਦੇ ਨਾਲ ਨਵਜੋਤ ਨੇ ਗੋਲਸ ਹੈਸ਼ਟੈਗ ਲਿਖਿਆ।
ਨਵਜੋਤ ਦੇ ਇਸ ਟਵੀਟ ਦਾ ਕਨਿਕਾ ਨੇ ਕਰਾਰਾ ਜਵਾਬ ਦਿੰਦਿਆਂ ਲਿਖਿਆ, ‘ਮਿਸਟਰ ਨਵਜੋਤ, ਤੁਹਾਡੇ ਵਰਗੇ ਲੇਖਕਾਂ ਕਾਰਨ ਦੂਸਰੇ ਲੇਖਕਾਂ ਨੂੰ ਮਹੱਤਵ ਨਹੀਂ ਮਿਲਦਾ, ਜੋ ਉਨ੍ਹਾਂ ਦਾ ਅਧਿਕਾਰ ਹੈ ਕਿਉਂਕਿ ਜਿਸ ਕਦਮ ਦਾ ਲੇਖਕ ਭਾਈਚਾਰੇ ਨੂੰ ਸਵਾਗਤ ਕਰਨਾ ਚਾਹੀਦਾ ਹੈ, ਉਸ ’ਤੇ ਤੁਹਾਡੇ ਵਰਗੇ ਲੇਖਕ ਮੂਰਖਤਾ ਵਾਲੀਆਂ ਗੱਲਾਂ ਕਰਦੇ ਹਨ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’
ਉਥੇ ਹੀ ਤਾਪਸੀ ਨੇ ਕਨਿਕਾ ਦੇ ਟਵੀਟ ਨੂੰ ਰੀ-ਟਵੀਟ ਕਰਕੇ ਲਿਖਿਆ, ‘ਔਰਤਾਂ ਖ਼ਿਲਾਫ਼ ਸਦੀਆਂ ਤੋਂ ਚੱਲ ਰਹੀ ਪੁਰਾਣੀ ਸੋਚ ਦੇ ਚਲਦਿਆਂ ਔਰਤਾਂ ਸਫ਼ਲਤਾ ਦਾ ਕ੍ਰੈਡਿਟ ਉਸ ਹਾਊਸ ਨੂੰ ਦੇਣ ਤੋਂ, ਜਿਸ ’ਚ ਉਸ ਦਾ ਵਿਆਹ ਹੋਇਆ ਹੈ, ਲੇਖਾਂ ਨੂੰ ਕ੍ਰੈਡਿਟ ਦੇਣ ਦਾ ਇਕ ਪ੍ਰਗਤੀਸ਼ੀਲ ਫ਼ੈਸਲਾ ਸੈਕਸਿਸਟ ਬਕਵਾਸ ’ਚ ਬਦਲ ਗਿਆ। ਕ੍ਰੈਡਿਟ ਦੀ ਬਰਾਬਰੀ ਲਈ ਤੁਹਾਡੀ ਜੱਦੋ-ਜਹਿਦ ’ਤੇ ਤੁਹਾਡੇ ਅੰਦਰ ਦੀ ਕੜਵਾਹਟ ਭਾਰੀ ਨਹੀਂ ਪੈ ਸਕਦੀ।’
ਦੱਸ ਦੇਈਏ ਕਿ ਕਨਿਕਾ ਨੇ ਆਨੰਦ ਐੱਲ. ਰਾਏ ਦੀਆਂ ਫ਼ਿਲਮਾਂ ਦੇ ਲੇਖਕ ਰਹੇ ਹਿਮਾਂਸ਼ੂ ਸ਼ਰਮਾ ਨਾਲ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ। ਆਨੰਦ ਦੀ ਕੰਪਨੀ ਯੈਲੋ ਪ੍ਰੋਡਕਸ਼ਨਜ਼ ਨੇ ‘ਹਸੀਨ ਦਿਲਰੁਬਾ’ ਦਾ ਨਿਰਮਾਣ ਕੀਤਾ ਹੈ। ਕਨਿਕਾ ਨੇ ‘ਮਨਮਰਜ਼ੀਆਂ’ ਤੇ ‘ਜਜਮੈਂਟਲ ਹੈ ਕਯਾ’ ਵਰਗੀਆਂ ਫ਼ਿਲਮਾਂ ਦਾ ਲੇਖਨ ਕੀਤਾ ਹੈ। ਵਿਨਿਲ ਮੈਥਿਊ ਨਿਰਦੇਸ਼ਿਤ ਥ੍ਰਿਲਰ ‘ਹਸੀਨ ਦਿਲਰੁਬਾ’ 2 ਜੁਲਾਈ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੁਸ਼ਾਂਤ ਦੀ ਪਹਿਲੀ ਬਰਸੀ ਮੌਕੇ ਕਾਂਗਰਸੀ ਨੇਤਾ ਨੇ CBI ਕੋਲੋਂ ਮੰਗਿਆ 310 ਦਿਨਾਂ ਦੀ ਜਾਂਚ ਦਾ ਹਿਸਾਬ
NEXT STORY