ਮੁੰਬਈ- ਦੂਜੇ ਧਰਮ 'ਚ ਵਿਆਹ ਕਰਨਾ ਕਈ ਵਾਰ ਚਰਚਾ ਦਾ ਕਾਰਨ ਬਣ ਜਾਂਦਾ ਹੈ। ਅਜਿਹੇ 'ਚ ਜੇਕਰ ਦੋਹਾਂ ਦੇਸ਼ਾਂ ਦੀ ਸਰਹੱਦ ਤੋਂ ਪਾਰ ਲੋਕਾਂ ਵਿਚਾਲੇ ਵਿਆਹ ਹੋਇਆ ਹੈ ਤਾਂ ਇਸ 'ਤੇ ਚਰਚਾ ਹੋਣੀ ਯਕੀਨੀ ਹੈ। ਪਰ ਫਿਰ ਵੀ ਜੇਕਰ ਇਹ ਦੋਵੇਂ ਗੱਲਾਂ ਕਿਸੇ ਜੋੜੇ ਨਾਲ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਚਰਚਾ ਕਿਸੇ ਵੱਖਰੇ ਕਾਰਨ ਕਰਕੇ ਹੁੰਦੀ ਹੈ। ਦੋਵਾਂ ਦੇ ਵਿਆਹ ਤੋਂ ਬਾਅਦ ਘੁੰਮਣ ਦਾ ਵੀਡੀਓ ਵਾਇਰਲ ਹੋ ਗਿਆ ਹੈ। ਇੱਕ ਭਾਰਤੀ ਔਰਤ ਨੇ ਪਾਕਿਸਤਾਨ ਦੇ ਇੱਕ ਬਿਜ਼ਨੈੱਸਮੈਨ ਨਾਲ ਵਿਆਹ ਕਰਵਾ ਲਿਆ ਹੈ ਅਤੇ ਹੁਣ ਉਸ ਦੀ ਲਾਈਫ ਸਟਾਈਲ ਦੀਆਂ ਵੀਡੀਓਜ਼ ਲੋਕਾਂ ਨੂੰ ਹੈਰਾਨ ਕਰ ਰਹੀਆਂ ਹਨ।
ਦਰਅਸਲ, ਭਾਰਤ ਦੇ ਮੁੰਬਈ ਸ਼ਹਿਰ ਦੀ ਰਹਿਣ ਵਾਲੀ ਲੜਕੀ ਤਾਰਾ ਢਿੱਲੋਂ ਅਤੇ ਪਾਕਿਸਤਾਨ ਦੇ ਇੱਕ ਬਿਜ਼ਨੈੱਸਮੈਨ ਸਲੀਮ ਗੌਰੀ ਨੇ ਵਿਆਹ ਤੋਂ ਬਾਅਦ ਆਪਣੇ ਹਨੀਮੂਨ ਦੀ ਵੀਡੀਓ ਸ਼ੇਅਰ ਕੀਤੀ ਹੈ। ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਲੋਕ ਕਹਿ ਰਹੇ ਹਨ ਕਿ ਜੇਕਰ ਪੈਸੇ ਹਨ ਤਾਂ ਕੀ ਨਹੀਂ ਹੋ ਸਕਦਾ।ਦੱਸ ਦੇਈਏ ਕਿ ਸਲੀਮ ਨੈਟਸੋਲ ਟੈਕਨਾਲੋਜੀ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਹਨ ਅਤੇ ਉਨ੍ਹਾਂ ਦਾ ਕਾਰੋਬਾਰ ਦੁਨੀਆ ਭਰ 'ਚ ਫੈਲਿਆ ਹੋਇਆ ਹੈ। ਵਿਆਹ ਤੋਂ ਬਾਅਦ ਜੋੜੇ ਨੇ ਖੁਦ ਆਪਣੇ ਹਨੀਮੂਨ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਦਿਖਾਈ ਦੇਣ ਵਾਲੇ ਇਸ ਜੋੜੇ ਦੀ ਲਾਈਫਸਟਾਈਲ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਸਟ੍ਰੇਲੀਆ, ਯੂ. ਕੇ., ਯੂ. ਐੱਸ. ਤੇ ਕੈਨੇਡਾ ’ਚ ਵੱਡੇ ਪੱਧਰ ’ਤੇ ਹੋ ਰਿਹਾ ‘ਅਰਦਾਸ ਸਰਬੱਤ ਦੇ ਭਲੇ ਦੀ’ ਫ਼ਿਲਮ ਦਾ ਪ੍ਰਚਾਰ
NEXT STORY