ਚੰਡੀਗੜ੍ਹ : ਫਿਲਮ ਅਦਾਕਾਰ ਧਰਮਿੰਦਰ ਅਤੇ ਮਥੁਰਾ ਤੋਂ ਸਾਂਸਦ ਹੇਮਾ ਮਾਲਿਨੀ ਹੁਣ ਹਰਿਆਣੇ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਗੇ। ਹਰਿਆਣੇ ਦਾ ਸੈਰ-ਸਪਾਟਾ ਵਿਭਾਗ ਇਨ੍ਹਾਂ ਨੂੰ ਆਪਣੇ ਬ੍ਰਾਂਡ ਅੰਬੈਸਡਰ ਬਣਾਵੇਗਾ। ਸੈਰ-ਸਪਾਟਾ ਮੰਤਰੀ ਰਾਮਬਿਲਾਸ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ, ''ਦੋਹਾਂ ਕਲਾਕਾਰਾਂ ਨੂੰ ਇਕ ਫਰਵਰੀ 2016 ਨੂੰ ਸੂਰਜਕੁੰਡ ਕੌਮਾਂਤਰੀ ਮੇਲੇ 'ਚ ਬੁਲਾਇਆ ਜਾਵੇਗਾ।'' ਮੰਤਰੀ ਨੇ ਇਹ ਵੀ ਕਿਹਾ ਕਿ ਇਸ ਸਾਲ ਦੇ ਮੇਲੇ 'ਚ ਤੇਲੰਗਾਨਾ ਥੀਮ ਸੂਬਾ ਅਤੇ ਚੀਨ ਥੀਮ ਦੇਸ਼ ਦੇ ਰੂਪ 'ਚ ਹਿੱਸਾ ਲੈਣਗੇ।
'ਕਵਾਂਟਿਕੋ' ਦੀ ਸ਼ੂਟਿੰਗ ਤੋਂ ਪਰਤੀ ਪ੍ਰਿਯੰਕਾ ਨੇ ਟਵਿਟਰ 'ਤੇ ਦੱਸਿਆ ਅਨੁਭਵ
NEXT STORY