ਮੁੰਬਈ (ਬਿਊਰੋ) — ਕੋਰੋਨਾ ਨੇ ਹੁਣ ਬਾਲੀਵੁੱਡ 'ਤੇ ਵੱਡਾ ਹਮਲਾ ਬੋਲ ਦਿੱਤਾ ਹੈ। ਬੱਚਨ ਪਰਿਵਾਰ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ, ਨੀਤੂ ਕਪੂਰ ਅਤੇ ਹੇਮਾ ਮਾਲਿਨੀ ਇਨਫੈਕਟਿਡ ਹਨ। ਹਾਲਾਂਕਿ ਫੈਸ਼ਨ ਡਿਜ਼ਾਈਨਰ ਰਿਧੀਮਾ ਕਪੂਰ ਨੇ ਆਪਣੀ ਮਾਂ ਨੀਤੂ ਕਪੂਰ ਤੇ ਭਰਾ ਰਣਬੀਰ ਕਪੂਰ ਦੇ ਕੋਰੋਨਾ ਇਨਫੈਕਟਿਡ ਹੋਣ ਦੀਆਂ ਅਫ਼ਵਾਹਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਲੋਕ ਗਲਤ ਸੁਚਨਾਵਾਂ ਨਾ ਫੈਲਾਉਣ।
ਉਥੇ ਹੀ ਅਦਾਕਾਰਾ ਈਸ਼ਾ ਦਿਓਲ ਨੇ ਵੀ ਮਾਂ ਹੇਮਾ ਮਾਲਿਨੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਏ ਜਾਣ ਦੀਆਂ ਖ਼ਬਰਾਂ ਨੂੰ ਅਫ਼ਵਾਹ ਦੱਸਿਆ ਹੈ।
ਦੱਸਣਯੋਗ ਹੈ ਕਿ ਬੱਚਨ ਪਰਿਵਾਰ ਤੋਂ ਬਾਅਦ ਅਨੁਪਮ ਖੇਰ ਦੇ ਘਰ ਦੇ 4 ਮੈਂਬਰਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਟੀ. ਵੀ. ਅਦਾਕਾਰ ਪਾਰਥ ਸਮਥਾਨ ਵੀ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਵੀ ਅੱਜ ਆਪਣਾ ਕੋਰੋਨਾ ਟੈਸਟ ਕਰਵਾਉਣ ਜਾ ਰਹੀ ਹੈ, ਜਿਸ ਦੀ ਸੂਚਨਾ ਉਨ੍ਹਾਂ ਨੇ ਬੀ. ਐੱਮ. ਸੀ. ਨੂੰ ਵੀ ਦਿੱਤੀ ਹੈ।

ਬੰਗਲਾ ਸੀਲ ਹੋਣ ਤੋਂ ਬਾਅਦ ਅੱਜ ਰੇਖਾ ਦਾ ਹੋਵੇਗਾ 'ਕੋਰੋਨਾ ਟੈਸਟ'
NEXT STORY