ਮੁੰਬਈ: ਅਦਾਕਾਰਾ ਹੇਮਾ ਮਾਲਿਨੀ ਅਤੇ ਉਨ੍ਹਾਂ ਦੀ ਧੀ ਈਸ਼ਾ ਦਿਓਲ ਛੁੱਟੀਆਂ ਦਾ ਆਨੰਦ ਲੈ ਰਹੀਆਂ ਹਨ। ਦੋਵੇਂ ਮੁੰਬਈ ਦੇ ਭੀੜ-ਭੜਕੇ ਤੋਂ ਦੂਰ ਇਕੱਠੇ ਸ਼ਾਂਤਮਈ ਪਲ ਬਿਤਾ ਰਹੀਆਂ ਹਨ। ਈਸ਼ਾ ਨੇ ਛੁੱਟੀਆਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਾਰਸ ਛਾਬੜਾ ਨਾਲ ਨਜ਼ਰ ਆਈ ਮਾਹਿਰਾ ਸ਼ਰਮਾ, ਏਅਰਪੋਰਟ 'ਤੇ ਦਿਖਾਇਆ ਗਿਆ ਜੋੜੇ ਦਾ ਮਸਤੀ ਭਰਿਆ ਅੰਦਾਜ਼
ਤਸਵੀਰਾਂ ’ਚ ਹੇਮਾ ਵਾਈਟ ਟੌਪ ਅਤੇ ਡੈਨੀਮ ਜੀਨਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਕਾਲੇ ਰੰਗ ਦੀ ਜੁੱਤੀ ਪਾਈ ਹੋਈ ਹੈ। ਅਦਾਕਾਰਾ ਨੇ ਲਾਈਟ ਮੇਕਅੱਪ ਅਤੇ ਟੋਪੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
ਇਸ ਦੇ ਨਾਲ ਹੀ ਈਸ਼ਾ ਸਫ਼ੇਦ ਰੰਗ ਦੀ ਸ਼ਾਰਟ ਡਰੈੱਸ ’ਚ ਨਜ਼ਰ ਆ ਰਹੀ ਹੈ। ਈਸ਼ਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਮਹਿਰੂਨ ਰੰਗ ਦੀ ਟੋਪੀ ਪਾਈ ਹੈ। ਮਾਂ-ਧੀ ਦੀ ਟਵਿਨਿੰਗ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।
ਤਸਵੀਰਾਂ ਸਾਂਝੀਆਂ ਕਰ ਰਹੀ ਈਸ਼ਾ ਨੇ ਲਿਖਿਆ ਕਿ ‘ਬਸ ਇਹ ਇਕ ਗਰਲਸ ਟ੍ਰਿਪ ਹੈ। ਮੇਰੀ ਮਾਂ ਮੇਰੇ ਨਾਲ ਛੁੱਟੀ ’ਤੇ।’ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਨੇਹਾ ਕੱਕੜ ਨੇ ਕਰਵਾਇਆ ਅਜਿਹਾ ਫ਼ੋਟੋਸ਼ੂਟ, ਦੇਖ ਕੇ ਹੋ ਜਾਓਗੇ ਦੀਵਾਨੇ
ਤੁਹਾਨੂੰ ਦੱਸ ਦੇਈਏ ਕਿ ਮਾਲਿਨੀ ਨੇ ਸਾਲ 1980 ’ਚ ਧਰਮਿੰਦਰ ਨਾਲ ਵਿਆਹ ਕੀਤਾ ਸੀ। ਉਸ ਸਮੇਂ ਧਰਮਿੰਦਰ ਵਿਆਹੁਤਾ ਅਤੇ ਚਾਰ ਬੱਚਿਆਂ ਦੇ ਪਿਤਾ ਸੀ। ਹੇਮਾ ਦੀਆਂ ਦੋ ਧੀਆਂ ਹਨ, ਈਸ਼ਾ ਅਤੇ ਅਹਾਨਾ ਦਿਓਲ। ਅਦਾਕਾਰਾ ਆਪਣੇ ਬੱਚਿਆਂ ਨਾਲ ਬੇਹੱਦ ਪਿਆਰ ਕਰਦੀ ਹੈ। ਅਦਾਕਾਰਾ ਨੂੰ ਅਕਸਰ ਆਪਣੀਆਂ ਧੀਆਂ ਨਾਲ ਸਮਾਂ ਬਿਤਾਉਦੇ ਦੇਖਿਆ ਜਾਂਦਾ ਹੈ।
ਪਾਰਸ ਛਾਬੜਾ ਨਾਲ ਨਜ਼ਰ ਆਈ ਮਾਹਿਰਾ ਸ਼ਰਮਾ, ਏਅਰਪੋਰਟ 'ਤੇ ਦਿਖਾਇਆ ਗਿਆ ਜੋੜੇ ਦਾ ਮਸਤੀ ਭਰਿਆ ਅੰਦਾਜ਼
NEXT STORY