ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਆਪਣਾ ਪਹਿਲਾ ਇੰਟਰਵਿਊ ਦਿੱਤਾ ਹੈ। ਇਸ ਭਾਵੁਕ ਇੰਟਰਵਿਊ ਵਿੱਚ ਉਨ੍ਹਾਂ ਨੇ ਧਰਮਿੰਦਰ ਦੇ ਆਖਰੀ ਦਿਨਾਂ, ਪਰਿਵਾਰਕ ਰਿਸ਼ਤਿਆਂ ਅਤੇ ਵੱਖ-ਵੱਖ ਰੱਖੀਆਂ ਗਈਆਂ ਪ੍ਰਾਰਥਨਾ ਸਭਾਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਦੱਸਣਯੋਗ ਹੈ ਕਿ ਧਰਮਿੰਦਰ ਦਾ ਦਿਹਾਂਤ 24 ਨਵੰਬਰ (2025) ਨੂੰ ਹੋਇਆ ਸੀ।
ਇਹ ਵੀ ਪੜ੍ਹੋ: ਸਿਨੇਮਾ ਜਗਤ ਨੂੰ ਵੱਡਾ ਝਟਕਾ; ਹੁਣ ਇਸ ਅਦਾਕਾਰ ਨੇ ਛੱਡੀ ਦੁਨੀਆ
ਹਸਪਤਾਲ ਵਿੱਚ ਇਕੱਠਾ ਸੀ ਪੂਰਾ ਪਰਿਵਾਰ
ਹੇਮਾ ਮਾਲਿਨੀ ਨੇ ਦੱਸਿਆ ਕਿ ਧਰਮਿੰਦਰ ਦੇ ਅੰਤਿਮ ਸਮੇਂ ਦੌਰਾਨ ਪੂਰਾ ਪਰਿਵਾਰ ਇੱਕਜੁੱਟ ਸੀ। ਉਨ੍ਹਾਂ ਕਿਹਾ, "ਜਦੋਂ ਉਹ ਇੱਕ ਮਹੀਨੇ ਤੱਕ ਹਸਪਤਾਲ ਵਿੱਚ ਬਿਮਾਰ ਸਨ, ਤਾਂ ਅਸੀਂ ਸਾਰੇ — ਮੈਂ, ਈਸ਼ਾ, ਅਹਾਨਾ, ਸਨੀ ਅਤੇ ਬੌਬੀ — ਇਕੱਠੇ ਸੀ"। ਉਨ੍ਹਾਂ ਦੱਸਿਆ ਕਿ 8 ਦਸੰਬਰ ਨੂੰ ਧਰਮਿੰਦਰ ਦਾ 90ਵਾਂ ਜਨਮਦਿਨ ਸੀ ਅਤੇ ਪਰਿਵਾਰ ਇਸ ਨੂੰ ਵੱਡੇ ਪੱਧਰ 'ਤੇ ਮਨਾਉਣ ਦੀ ਤਿਆਰੀ ਕਰ ਰਿਹਾ ਸੀ, ਪਰ ਅਚਾਨਕ ਉਹ ਸਭ ਨੂੰ ਛੱਡ ਕੇ ਚਲੇ ਗਏ।
ਇਹ ਵੀ ਪੜ੍ਹੋ: ਵਿਆਹ ਦੇ 33 ਸਾਲਾਂ ਬਾਅਦ ਪਤੀ ਨੂੰ ਤਲਾਕ ਦਵੇਗੀ ਅਰਚਨਾ ਪੂਰਨ ਸਿੰਘ ?
ਵੱਖਰੀ ਪ੍ਰਾਰਥਨਾ ਸਭਾ 'ਤੇ ਦਿੱਤਾ ਸਪੱਸ਼ਟੀਕਰਨ
ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਸੀ ਕਿ ਸਨੀ ਅਤੇ ਬੌਬੀ ਦਿਓਲ ਨੇ ਹੇਮਾ ਮਾਲਿਨੀ ਅਤੇ ਉਨ੍ਹਾਂ ਦੀਆਂ ਬੇਟੀਆਂ ਤੋਂ ਵੱਖਰੀ ਪ੍ਰਾਰਥਨਾ ਸਭਾ ਕਿਉਂ ਰੱਖੀ। ਇਸ 'ਤੇ ਹੇਮਾ ਨੇ ਸਪੱਸ਼ਟ ਕੀਤਾ, "ਇਹ ਸਾਡੇ ਘਰ ਦਾ ਨਿੱਜੀ ਮਾਮਲਾ ਹੈ। ਮੈਂ ਆਪਣੇ ਘਰ ਪ੍ਰਾਰਥਨਾ ਸਭਾ ਰੱਖੀ ਕਿਉਂਕਿ ਮੇਰੇ ਕਰੀਬੀ ਲੋਕ ਵੱਖਰੇ ਹਨ"। ਉਨ੍ਹਾਂ ਅੱਗੇ ਦੱਸਿਆ ਕਿ ਰਾਜਨੀਤੀ ਵਿੱਚ ਹੋਣ ਕਾਰਨ ਉਨ੍ਹਾਂ ਨੇ ਦਿੱਲੀ ਅਤੇ ਆਪਣੇ ਚੋਣ ਖੇਤਰ ਮਥੁਰਾ ਵਿੱਚ ਵੀ ਪ੍ਰਾਰਥਨਾ ਸਭਾਵਾਂ ਰੱਖੀਆਂ ਕਿਉਂਕਿ ਉੱਥੋਂ ਦੇ ਲੋਕ ਧਰਮਿੰਦਰ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਹੇਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਪਰਿਵਾਰਾਂ ਬਾਰੇ ਫਿਕਰ ਨਾ ਕਰਨ ਕਿਉਂਕਿ ਉਹ ਸਾਰੇ ਬਿਲਕੁਲ ਠੀਕ ਹਨ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਕੈਂਸਰ ਤੋਂ ਜੰਗ ਹਾਰਿਆ ਦਿੱਗਜ ਅਦਾਕਾਰ Ahn
ਸਿਨੇਮਾ ਜਗਤ ਨੂੰ ਵੱਡਾ ਝਟਕਾ; ਹੁਣ ਇਸ ਅਦਾਕਾਰ ਨੇ ਛੱਡੀ ਦੁਨੀਆ
NEXT STORY