ਮੁੰਬਈ (ਬਿਊਰੋ)– ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੈ ਤੇ ਹੁਣ ਲੰਬੇ ਸਮੇਂ ਤੋਂ ਅਦਾਕਾਰਾ ਰਾਜਨੀਤੀ ਦੇ ਨਾਲ-ਨਾਲ ਕਾਫੀ ਸਰਗਰਮ ਹੋ ਗਈ ਹੈ। ਹੇਮਾ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖ਼ੀਆਂ ਬਟੋਰਦੀ ਹੈ। ਹੁਣ ਹਾਲ ਹੀ ’ਚ ਹੇਮਾ ਨੇ ਫ਼ਿਲਮਾਂ ਕਰਨ ਦੀ ਆਪਣੀ ਦਿਲਚਸਪੀ ਦਿਖਾਈ ਹੈ ਤੇ ਕਿਹਾ ਹੈ ਕਿ ਮੈਂ ਫ਼ਿਲਮਾਂ ਕਰਨਾ ਚਾਹੁੰਦੀ ਹਾਂ। ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਫ਼ਿਲਮਾਂ ਕਰਨਾ ਚਾਹਾਂਗੀ।
ਆਪਣੇ ਸਾਥੀ ਕਲਾਕਾਰਾਂ ਸ਼ਰਮੀਲਾ ਟੈਗੋਰ, ਜਯਾ ਬੱਚਨ ਤੇ ਪਤੀ ਧਰਮਿੰਦਰ ਦੇ ਸਿਲਵਰ ਸਕ੍ਰੀਨ ’ਤੇ ਵਾਪਸੀ ਕਰਨ ਤੋਂ ਬਾਅਦ ਅਦਾਕਾਰਾ ਹੇਮਾ ਮਾਲਿਨੀ ਦਾ ਕਹਿਣਾ ਹੈ ਕਿ ਉਹ ਵੀ ਫ਼ਿਲਮਾਂ ਕਰਨਾ ਪਸੰਦ ਕਰੇਗੀ ਪਰ ਸ਼ਰਤ ਹੈ ਕਿ ਨਿਰਮਾਤਾ ਉਸ ਲਈ ਕੁਝ ਚੰਗੀਆਂ ਭੂਮਿਕਾਵਾਂ ਲੈ ਕੇ ਆਉਣ। ਹੇਮਾ ਦੀ ਪਿਛਲੀ ਫ਼ਿਲਮ ‘ਸ਼ਿਮਲਾ ਮਿਰਚੀ’ ਸੀ, ਜੋ ਸਾਲ 2020 ’ਚ ਰਿਲੀਜ਼ ਹੋਈ ਸੀ। 2000 ਦੇ ਦਹਾਕੇ ’ਚ ਅਦਾਕਾਰਾ ਨੇ ‘ਬਾਗ਼ਬਾਨ’, ‘ਵੀਰ-ਜ਼ਾਰਾ’, ‘ਬਾਬੁਲ’ ਤੇ ‘ਬੁੱਢਾ ਹੋਗਾ ਤੇਰਾ ਬਾਪ’ ਵਰਗੀਆਂ ਹਿੱਟ ਫ਼ਿਲਮਾਂ ’ਚ ਕੰਮ ਕੀਤਾ। ਇਸ ਤੋਂ ਬਾਅਦ ਉਹ ਇੰਡਸਟਰੀ ਤੋਂ ਪੂਰੀ ਤਰ੍ਹਾਂ ਗਾਇਬ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਹੈਪੀ ਰਾਏਕੋਟੀ ਦਾ ਵੱਡਾ ਘਾਟਾ ਹੋਇਆ ਘੰਟਿਆਂ 'ਚ ਪੂਰਾ, ਪੋਸਟ ਸਾਂਝੀ ਕਰਦਿਆਂ ਲਿਖਿਆ- ਸਾਨੂੰ ਟੁੱਟਿਆਂ ਨੂੰ ਬਾਗ ਬਥੇਰੇ
ਹਾਲ ਹੀ ’ਚ ਇਕ ਇੰਟਰਵਿਊ ’ਚ ਹੇਮਾ ਨੇ ਆਪਣੇ ਫ਼ਿਲਮੀ ਕਰੀਅਰ ਬਾਰੇ ਕਿਹਾ, ‘‘ਮੈਂ ਫ਼ਿਲਮਾਂ ਕਰਨਾ ਪਸੰਦ ਕਰਾਂਗੀ। ਜੇਕਰ ਮੈਨੂੰ ਕੁਝ ਚੰਗੇ ਰੋਲ ਮਿਲੇ ਤਾਂ ਮੈਂ ਫ਼ਿਲਮਾਂ ਜ਼ਰੂਰ ਕਰਾਂਗੀ ਤੇ ਕਿਉਂ ਨਹੀਂ? ਆਖ਼ਰਕਾਰ ਮੈਂ ਵੀ ਇਕ ਅਦਾਕਾਰਾ ਹਾਂ। ਮੈਂ ਚਾਹਾਂਗੀ ਕਿ ਸਾਰੇ ਨਿਰਮਾਤਾ ਅੱਗੇ ਆਉਣ ਤੇ ਮੈਨੂੰ ਸਾਈਨ ਕਰਨ। ਮੈਂ ਉਥੇ ਹਾਂ ਬਸ ਤੁਹਾਡੇ ਆਉਣ ਦੀ ਉਡੀਕ ਹੈ।’’
ਅੱਗੇ ਇੰਟਰਵਿਊ ’ਚ ਹੇਮਾ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਇਹ ਫ਼ੈਸਲਾ ਆਪਣੇ ਸਾਥੀਆਂ ਨੂੰ ਦੇਖ ਕੇ ਲਿਆ ਹੈ? ਇਸ ਬਾਰੇ ਅਦਾਕਾਰਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਹ ‘ਬਾਗ਼ਬਾਨ’ ਤੋਂ ਬਾਅਦ ਹੋਰ ਕੰਮ ਕਰਦੀ। ਅਦਾਕਾਰਾ ਨੇ ਕਿਹਾ, ‘‘ਕਾਸ਼ ਅਸੀਂ ‘ਬਾਗ਼ਬਾਨ’ ਤੋਂ ਬਾਅਦ ਕਈ ਹੋਰ ਫ਼ਿਲਮਾਂ ਇਕੱਠੀਆਂ ਕੀਤੀਆਂ ਹੁੰਦੀਆਂ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ। ਸ਼ਾਇਦ ਲੋਕਾਂ ਨੇ ‘ਬਾਗ਼ਬਾਨ’ ਨੂੰ ਹੀ ਯਾਦ ਕਰਨਾ ਹੈ। ਬੱਚਨ ਜੀ ਨਾਲ ਕੰਮ ਕਰਨਾ ਬਹੁਤ ਵਧੀਆ ਰਿਹਾ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਮਿਰ ਖ਼ਾਨ ਦੇ ਪ੍ਰਸ਼ੰਸਕਾਂ ਲਈ ਖ਼ਾਸ ਖ਼ਬਰ, ਇਸ ਦਿਨ ਰਿਲੀਜ਼ ਹੋਵੇਗੀ ਅਦਾਕਾਰ ਦੀ ਅਗਲੀ ਫ਼ਿਲਮ
NEXT STORY