ਐਂਟਰਟੇਨਮੈਂਟ ਡੈਸਕ– ‘ਬਿੱਗ ਬੌਸ 13’ ’ਚ ਆਪਣੇ ਰਿਸ਼ਤੇ ਦੀ ਸ਼ੁਰੂਆਤ ਕਰਨ ਵਾਲੇ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਹੁਣ ਅਧਿਕਾਰਕ ਤੌਰ ’ਤੇ ਵੱਖ ਹੋ ਗਏ ਹਨ। ਦੋਵਾਂ ਦਾ ਰਿਸ਼ਤਾ ਖ਼ਤਮ ਹੋਣ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਦਿੱਤੀ ਗਈ ਹੈ। ਹਿਮਾਂਸ਼ੀ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਤੇ ਉਸ ਨੇ ਆਸਿਮ ਨਾਲ ਆਪਣੇ 4 ਸਾਲ ਪੁਰਾਣੇ ਰਿਸ਼ਤੇ ਨੂੰ ਖ਼ਤਮ ਕਰਨ ਬਾਰੇ ਦੱਸਿਆ ਹੈ।
![PunjabKesari](https://static.jagbani.com/multimedia/13_49_224094634409784810_367431095777134_1648707583961723495_n-ll.jpg)
ਚਾਰ ਧਾਮ ਦੀ ਕੀਤੀ ਯਾਤਰਾ
ਦੱਸ ਦਈਏ ਕਿ ਆਸਿਮ ਰਿਆਜ਼ ਨਾਲ ਬ੍ਰੇਕਅੱਪ ਮਗਰੋਂ ਹਿਮਾਂਸ਼ੀ ਖੁਰਾਣਾ ਚਾਰ ਧਾਮ ਦੀ ਯਾਤਰਾ ‘ਤੇ ਨਿਕਲੀ ਹੈ, ਜਿਸ ਦੀਆਂ ਤਸਵੀਰਾਂ ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਹਿਮਾਂਸ਼ੀ ਨੇ ਲਿਖਿਆ, ‘ਜਗਨਨਾਥ ਪੁਰੀ ਮਾਂ ਦੇ ਨਾਲ ਚਾਰ ਧਾਮ ਦੀ ਯਾਤਰਾ’।
![PunjabKesari](https://static.jagbani.com/multimedia/13_49_226282235409912422_3489972371265807_3858578799170618174_n-ll.jpg)
ਬ੍ਰੇਕਅੱਪ ਮਗਰੋਂ ਹਿਮਾਂਸ਼ੀ ਦੀ ਪਹਿਲੀ ਪੋਸਟ
ਆਸਿਮ ਰਿਆਜ਼ ਨਾਲ ਬ੍ਰੇਕਅੱਪ ਮਗਰੋਂ ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟ ’ਚ ਲਿਖਿਆ ਸੀ, ‘‘ਹਾਂ, ਮੈਂ ਤੇ ਆਸਿਮ ਹੁਣ ਇਕੱਠੇ ਨਹੀਂ ਹਾਂ, ਜਿੰਨਾ ਵੀ ਸਮਾਂ ਅਸੀਂ ਇਕੱਠਿਆਂ ਬਤੀਤ ਕੀਤਾ, ਬਹੁਤ ਵਧੀਆ ਰਿਹਾ ਪਰ ਹੁਣ ਸਾਡਾ ਦੋਵਾਂ ਦਾ ਸਾਥ ਖ਼ਤਮ ਹੋ ਚੁੱਕਾ ਹੈ। ਸਾਡੇ ਰਿਸ਼ਤੇ ਦਾ ਸਫ਼ਰ ਬੇਹੱਦ ਸ਼ਾਨਦਾਰ ਰਿਹਾ ਹੈ ਤੇ ਅਸੀਂ ਹੁਣ ਆਪਣੀ ਜ਼ਿੰਦਗੀ ’ਚ ਅੱਗੇ ਵਧ ਚੁੱਕੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ।’’
![PunjabKesari](https://static.jagbani.com/multimedia/13_49_228469441409979365_858948232595285_5411876009341921848_n-ll.jpg)
ਇੰਝ ਸ਼ੁਰੂ ਹੋਇਆ ਰਿਸ਼ਤਾ
ਆਸਿਮ ਰਿਆਜ਼ ਨੇ ‘ਬਿੱਗ ਬੌਸ 13’ ’ਚ ਬਤੌਰ ਮੁਕਾਬਲੇਬਾਜ਼ ਹਿੱਸਾ ਲਿਆ ਸੀ, ਜੋ ਇਸ ਸੀਜ਼ਨ ਦਾ ਰਨਰਅੱਪ ਰਿਹਾ ਸੀ। ‘ਬਿੱਗ ਬੌਸ 13’ ਦੇ ਟਾਪ 3 ਮੁਕਾਬਲੇਬਾਜ਼ ਸਿਧਾਰਥ ਸ਼ੁਕਲਾ, ਆਸਿਮ ਰਿਆਜ਼ ਤੇ ਸ਼ਹਿਨਾਜ਼ ਗਿੱਲ ਸਨ। ਇਸ ਸ਼ੋਅ ਦੇ ਜੇਤੂ ਸਿਧਾਰਥ ਸ਼ੁਕਲਾ ਰਹੇ ਸਨ, ਜਿਨ੍ਹਾਂ ਦੀ 2 ਸਤੰਬਰ, 2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
![PunjabKesari](https://static.jagbani.com/multimedia/13_49_230032074409985037_189995804191958_2072175422044605663_n-ll.jpg)
ਇਸੇ ਸੀਜ਼ਨ ’ਚ ਹਿਮਾਂਸ਼ੀ ਖੁਰਾਣਾ ਵਾਈਲਡ ਕਾਰਡ ਐਂਟਰੀ ਵਜੋਂ ਸ਼ਾਮਲ ਹੋਈ ਸੀ। ਉਸ ਸਮੇਂ ਹਿਮਾਂਸ਼ੀ ਤੇ ਸ਼ਹਿਨਾਜ਼ ਦਾ ਵਿਵਾਦ ਕਾਫ਼ੀ ਸੁਰਖ਼ੀਆਂ ’ਚ ਰਿਹਾ ਸੀ ਤੇ ‘ਬਿੱਗ ਬੌਸ 13’ ਦੇ ਘਰ ’ਚ ਵੀ ਦੋਵਾਂ ਨੂੰ ਕਈ ਵਾਰ ਲੜਦੇ ਦੇਖਿਆ ਜਾ ਚੁੱਕਾ ਹੈ।
![PunjabKesari](https://static.jagbani.com/multimedia/13_49_232063232410014204_654655926830828_6568964226117634399_n-ll.jpg)
ਜਿਥੇ ਸ਼ੋਅ ’ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਇਕ ਸ਼ਾਨਦਾਰ ਕੱਪਲ ਵਜੋਂ ਬਾਹਰ ਨਿਕਲੇ, ਉਥੇ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਵਿਚਾਲੇ ਵੀ ਨਜ਼ਦੀਕੀਆਂ ਵਧੀਆਂ।
![PunjabKesari](https://static.jagbani.com/multimedia/13_49_221282200409741154_370878852000308_3589148483222281450_n-ll.jpg)
![PunjabKesari](https://static.jagbani.com/multimedia/13_49_218782191409500158_359222753323596_4114118549088476936_n-ll.jpg)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਤਵਿੰਦਰ ਬੁੱਗਾ ਦਾ ਭਰਾ ਨਾਲ ਵਧਿਆ ਕਲੇਸ਼, ਸ਼ਰੇਆਮ ਦੋਵਾਂ ਨੇ ਇਕ-ਦੂਜੇ 'ਤੇ ਲਾਏ ਗੰਭੀਰ ਦੋਸ਼
NEXT STORY