ਐਂਟਰਟੇਨਮੈਂਟ ਡੈਸਕ - ਅਦਾਕਾਰਾ ਹਿਨਾ ਖ਼ਾਨ ਨੇ ਪਿਛਲੇ ਸਾਲ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਹ ਛਾਤੀ ਦੇ ਕੈਂਸਰ ਤੋਂ ਪੀੜਤ ਹੈ। ਜਾਂਚ ਦੌਰਾਨ ਉਸ ਨੂੰ ਤੀਜੇ ਸਟੇਜ ਦੇ ਬ੍ਰੈਸਟ ਕੈਂਸਰ ਦਾ ਪਤਾ ਲੱਗਾ। ਇਹ ਖ਼ਬਰ ਸੁਣਨ ਤੋਂ ਬਾਅਦ ਪ੍ਰਸ਼ੰਸਕ ਚਿੰਤਤ ਹੋ ਗਏ ਅਤੇ ਹਿਨਾ ਲਈ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਲਾਜ ਦੌਰਾਨ ਹਿਨਾ ਖ਼ਾਨ ਨੇ ਵੀ ਬਹੁਤ ਹਿੰਮਤ ਨਾਲ ਕੰਮ ਲਿਆ। ਇਸੇ ਵਿਚਾਲੇ ਹਿਨਾ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ।
ਕੀਮੋਥੈਰੇਪੀ ਅਤੇ ਸਰਜਰੀ ਹੋ ਗਈ ਪੂਰੀ
ਹਿਨਾ ਖ਼ਾਨ ਨੇ ਹਾਲ ਹੀ 'ਚ ਆਪਣੀ ਸਿਹਤ ਬਾਰੇ ਇੱਕ ਅਪਡੇਟ ਸਾਂਝੀ ਕੀਤੀ ਅਤੇ ਦੱਸਿਆ ਕਿ ਉਸ ਦੀ ਕੀਮੋਥੈਰੇਪੀ ਪੂਰੀ ਹੋ ਗਈ ਹੈ ਅਤੇ ਸਰਜਰੀ ਵੀ ਹੋ ਚੁੱਕੀ ਹੈ। ਦਰਅਸਲ, ਉਸ ਨੂੰ ਹਾਲ ਹੀ 'ਚ ਇਮਪੈਕਟ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਜਦੋਂ ਉਹ ਪੁਰਸਕਾਰ ਲੈ ਕੇ ਬਾਹਰ ਆ ਰਹੀ ਸੀ ਤਾਂ ਪਾਪਰਾਜ਼ੀ ਨੇ ਉਸ ਨਾਲ ਗੱਲ ਕੀਤੀ। ਇਸ ਦੌਰਾਨ ਹਿਨਾ ਖ਼ਾਨ ਨੇ ਕਿਹਾ ਕਿ ਉਸ ਦੇ ਸਾਰੇ ਕੀਮੋਥੈਰੇਪੀ ਸੈਸ਼ਨ ਪੂਰੇ ਹੋ ਗਏ ਹਨ। ਸਰਜਰੀ ਵੀ ਹੋ ਚੁੱਕੀ ਹੈ ਅਤੇ ਹੁਣ ਉਹ ਇੱਕ ਹੋਰ ਇਲਾਜ 'ਤੇ ਹੈ।
ਇਹ ਵੀ ਪੜ੍ਹੋ- ਪੰਜਾਬ ’ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਜਾਣੋ ਕੌਣ ਹੈ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਸੋਨੀਆ ਮਾਨ?
ਹੁਣ ਚੱਲ ਰਹੀ ਹੈ ਇਹ ਥੈਰੇਪੀ
ਹਿਨਾ ਖ਼ਾਨ ਨੇ ਦੱਸਿਆ ਕਿ ਹੁਣ ਉਹ ਇਮਯੂਨੋ ਥੈਰੇਪੀ ਕਰਵਾ ਰਹੀ ਹੈ। ਇਸ ਥੈਰੇਪੀ ਦੌਰਾਨ ਸਰੀਰ ਦੀ ਇਮਿਊਨ ਸਿਸਟਮ ਮਜ਼ਬੂਤ ਹੁੰਦੀ ਹੈ। ਹਿਨਾ ਖ਼ਾਨ ਵੱਲੋਂ ਆਪਣੀ ਸਿਹਤ ਬਾਰੇ ਦਿੱਤੀ ਗਈ ਅਪਡੇਟ ਨਾਲ ਪ੍ਰਸ਼ੰਸਕਾਂ ਨੇ ਰਾਹਤ ਦਾ ਸਾਹ ਲਿਆ ਹੈ। ਹਿਨਾ ਖ਼ਾਨ ਦਾ ਵੀਡੀਓ ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝਾ ਕੀਤਾ ਹੈ।
ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...
ਛੋਟੇ ਪਰਦੇ ਤੋਂ ਕਰੀਅਰ ਦੀ ਸ਼ੁਰੂਆਤ
ਹਿਨਾ ਖ਼ਾਨ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ। ਉਸ ਨੇ ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ 'ਅਕਸ਼ਰਾ' ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਹਿਨਾ ਖ਼ਾਨ ਨੂੰ OTT ਸੀਰੀਜ਼ 'ਚ ਵੀ ਦੇਖਿਆ ਜਾ ਚੁੱਕਾ ਹੈ। ਹਾਲ ਹੀ 'ਚ ਉਹ 'ਗ੍ਰਹਿ ਲਕਸ਼ਮੀ' 'ਚ ਨਜ਼ਰ ਆਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਇਰਲ ਵੀਡੀਓ ਤੋਂ ਪਰੇਸ਼ਾਨ ਹੋਈ ਸਾਧਵੀ ਹਰਸ਼ਾ ਰਿਚਾਰਿਆ, ਸ਼ਰੇਆਮ ਦਿੱਤੀ ਇਹ ਧਮਕੀ
NEXT STORY