ਮੁੰਬਈ (ਬਿਊਰੋ)– ਕੋਰੋਨਾ ਕਾਲ ’ਚ ਲਗਾਤਾਰ ਦੁੱਖ ਭਰੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਹੁਣ ਹਾਲ ਹੀ ’ਚ ਟੈਲੀਵਿਜ਼ਨ ਜਗਤ ਤੋਂ ਇਕ ਬੁਰੀ ਖ਼ਬਰ ਆਈ ਹੈ। ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ’ਚ ਅਕਸ਼ਰਾ ਦਾ ਕਿਰਦਾਰ ਨਿਭਾਅ ਚੁੱਕੀ ਅਦਾਕਾਰਾ ਹਿਨਾ ਖ਼ਾਨ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ।
ਹਿਨਾ ਖਾਨ ਦੇ ਪਿਤਾ ਦੀ ਮੌਤ ਮੁੰਬਈ ’ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਹ ਖ਼ਬਰ ਸੁਣਨ ਤੋਂ ਬਾਅਦ ਹਿਨਾ ਖ਼ਾਨ ਸਣੇ ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ ’ਚ ਹੈ। ਹਿਨਾ ਖ਼ਾਨ ਦੇ ਪਿਤਾ ਦਾ ਇਸ ਮੁਸ਼ਕਿਲ ਸਮੇਂ ’ਚ ਚਲੇ ਜਾਣਾ ਉਨ੍ਹਾਂ ਲਈ ਤੇ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਦੁਖੀ ਕਰਨ ਵਾਲਾ ਹੈ।
ਹਿਨਾ ਖ਼ਾਨ ਦੀ ਆਪਣੇ ਪਿਤਾ ਨਾਲ ਕਾਫੀ ਚੰਗੀ ਬਾਂਡਿੰਗ ਸੀ। ਉਹ ਅਕਸਰ ਪਿਤਾ ਨਾਲ ਕਈ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਸੀ। ਅਚਾਨਕ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਹਿਨਾ ਖ਼ਾਨ ਵੀ ਇਸ ਸਮੇਂ ਸਦਮੇ ’ਚ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਸਰਦਾਰ ਸੋਹੀ ਦੀ ਭੈਣ ਹੋਈ ਤੰਦਰੁਸਤ, ਮਹੀਨੇ ਤੋਂ ਲੜ ਰਹੀ 'ਕੋਰੋਨਾ ਨਾਲ ਜੰਗ'
ਇਸ ਖ਼ਬਰ ਦੀ ਪੁਸ਼ਟੀ ਸੈਲੇਬ੍ਰਿਟੀ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਕੀਤੀ ਹੈ। ਵਿਰਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਹਿਨਾ ਦੀ ਆਪਣੇ ਪਿਤਾ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਹਿਨਾ ਖ਼ਾਨ ਦੇ ਪਿਤਾ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਅਨੁਸ਼ਕਾ ਸ਼ਰਮਾ ਨਾਲ ਰੋਮਾਂਟਿਕ ਹੋਏ ਵਿਰਾਟ ਕੋਹਲੀ, ਤਸਵੀਰ ਵਾਇਰਲ
NEXT STORY