ਮੁੰਬਈ (ਏਜੰਸੀ)- ਮੁੰਬਈ ਦੀ ਲਗਾਤਾਰ ਵਿਗੜ ਰਹੀ ਹਵਾ ਦੀ ਗੁਣਵੱਤਾ ਨੇ ਆਮ ਲੋਕਾਂ ਦੇ ਨਾਲ-ਨਾਲ ਸਿਤਾਰਿਆਂ ਦਾ ਜਿਉਣਾ ਵੀ ਮੁਸ਼ਕਲ ਕਰ ਦਿੱਤਾ ਹੈ। ਪ੍ਰਸਿੱਧ ਟੀਵੀ ਅਦਾਕਾਰਾ ਹਿਨਾ ਖਾਨ, ਜੋ ਪਹਿਲਾਂ ਹੀ ਬ੍ਰੈਸਟ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੰਗ ਲੜ ਰਹੀ ਹੈ, ਹੁਣ ਮੁੰਬਈ ਦੇ ਪ੍ਰਦੂਸ਼ਣ ਕਾਰਨ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ।
ਇਹ ਵੀ ਪੜ੍ਹੋ: 'ਦਿ ਕੇਰਲਾ ਸਟੋਰੀ-2' ਦੀ ਰਿਲੀਜ਼ ਡੇਟ ਆਈ ਸਾਹਮਣੇ ! ਇਸ ਦਿਨ ਸਿਨੇਮਾਘਰਾਂ 'ਚ ਦੇਵੇਗੀ ਦਸਤਕ
"ਸਾਹ ਲੈਣਾ ਹੋਇਆ ਮੁਸ਼ਕਲ"
ਹਿਨਾ ਖਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਸਿਹਤ ਬਾਰੇ ਅਪਡੇਟ ਸਾਂਝੀ ਕਰਦੇ ਹੋਏ ਦੱਸਿਆ ਕਿ ਸ਼ਹਿਰ ਦੀ ਖਰਾਬ ਹਵਾ ਕਾਰਨ ਉਸ ਨੂੰ ਸਾਹ ਲੈਣ ਵਿੱਚ ਕਾਫੀ ਦਿੱਕਤ ਆ ਰਹੀ ਹੈ। ਉਸ ਨੇ ਇੰਸਟਾਗ੍ਰਾਮ 'ਤੇ ਮੁੰਬਈ ਦੇ ਏਅਰ ਕੁਆਲਿਟੀ ਇੰਡੈਕਸ (AQI) ਦਾ ਇੱਕ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ, ਜਿਸ ਵਿੱਚ AQI ਦਾ ਪੱਧਰ 209 ਦਰਜ ਕੀਤਾ ਗਿਆ ਸੀ, ਜੋ ਕਿ 'ਗੰਭੀਰ' ਸ਼੍ਰੇਣੀ ਵਿੱਚ ਆਉਂਦਾ ਹੈ। ਹਿਨਾ ਨੇ ਲਿਖਿਆ, "ਕੀ ਹੋ ਰਿਹਾ ਹੈ? ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਮੈਨੂੰ ਆਪਣੀਆਂ ਬਾਹਰੀ ਗਤੀਵਿਧੀਆਂ ਘਟਾਉਣੀਆਂ ਪੈ ਰਹੀਆਂ ਹਨ। ਲਗਾਤਾਰ ਖੰਘ ਹੋ ਰਹੀ ਹੈ ਅਤੇ ਸਵੇਰ ਦੇ ਸਮੇਂ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ"।

ਇਹ ਵੀ ਪੜ੍ਹੋ: ‘ਨੋਰਾ ਫਤੇਹੀ ਤੁਹਾਡੀ ਕੀ ਲੱਗਦੀ...?’; ਫੇਰਿਆਂ ਵਿਚਾਲੇ ਜਦੋਂ ਅਚਾਨਕ ਪੰਡਿਤ ਨੇ ਲਾੜੇ ਨੂੰ ਪੁੱਛ ਲਿਆ ਇਹ ਸਵਾਲ
ਕੈਂਸਰ ਦੇ ਇਲਾਜ ਦੌਰਾਨ ਵਧੀ ਚੁਣੌਤੀ
ਅਦਾਕਾਰਾ ਨੇ ਦੱਸਿਆ ਕਿ ਪ੍ਰਦੂਸ਼ਣ ਕਾਰਨ ਉਸ ਦੀਆਂ ਉਹ ਬਾਹਰੀ ਗਤੀਵਿਧੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਜੋ ਸਿਹਤ ਨੂੰ ਠੀਕ ਰੱਖਣ ਲਈ ਬਹੁਤ ਜ਼ਰੂਰੀ ਹਨ। ਜ਼ਿਕਰਯੋਗ ਹੈ ਕਿ ਹਿਨਾ ਖਾਨ ਹਰ ਤਿੰਨ ਹਫ਼ਤਿਆਂ ਬਾਅਦ ਕੀਮੋਥੈਰੇਪੀ ਕਰਵਾ ਰਹੀ ਹੈ। ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਉਸਨੇ ਖੁਲਾਸਾ ਕੀਤਾ ਸੀ ਕਿ ਕੀਮੋ ਤੋਂ ਬਾਅਦ ਪਹਿਲੇ ਇੱਕ ਹਫ਼ਤੇ ਉਸ ਨੂੰ ਬਹੁਤ ਜ਼ਿਆਦਾ ਦਰਦ ਸਹਿਣਾ ਪੈਂਦਾ ਹੈ, ਜਦੋਂ ਕਿ ਬਾਕੀ ਦੇ ਦੋ ਹਫ਼ਤੇ ਉਹ ਆਪਣੀ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਜਿਊਣ ਦੀ ਕੋਸ਼ਿਸ਼ ਕਰਦੀ ਹੈ।
ਇਹ ਵੀ ਪੜ੍ਹੋ: B'day Spl; ਪਿੰਡ ਦੋਸਾਂਝ ਕਲਾਂ ਤੋਂ ਨਿਕਲ ਕੇ ਦੁਸਾਂਝਾਂਵਾਲਾ ਕਿਵੇਂ ਬਣਿਆ 'ਗਲੋਬਲ ਸਟਾਰ', ਜਾਣੋ ਦਿਲਚਸਪ ਸਫ਼ਰ
ਹਿਨਾ ਨੇ ਦਿੱਤਾ ਹਿੰਮਤ ਦਾ ਸੁਨੇਹਾ
ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਹਿਨਾ ਖਾਨ ਨੇ ਲੋਕਾਂ ਨੂੰ ਹਿੰਮਤ ਨਾ ਹਾਰਨ ਦਾ ਸੁਨੇਹਾ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਬੀਮਾਰੀ ਦਾ ਪਤਾ ਲੱਗਣ 'ਤੇ ਲੋਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜ਼ਿੰਦਗੀ ਖ਼ਤਮ ਹੋ ਗਈ ਹੈ। ਉਸ ਅਨੁਸਾਰ, ਭਾਵੇਂ ਜ਼ਿੰਦਗੀ ਦਾ ਇੱਕ ਪਾਸਾ ਵਿਨਾਸ਼ਕਾਰੀ ਹੋ ਸਕਦਾ ਹੈ, ਪਰ ਦੂਜੇ ਪਾਸੇ ਅਜੇ ਵੀ ਚੰਗੇ ਦਿਨ ਹੁੰਦੇ ਹਨ ਜਦੋਂ ਤੁਸੀਂ ਆਪਣੇ ਅਜ਼ੀਜ਼ਾਂ ਨਾਲ ਆਮ ਜ਼ਿੰਦਗੀ ਜੀ ਸਕਦੇ ਹੋ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਪਸਰਿਆ ਮਾਤਮ; 1000 ਫਿਲਮਾਂ 'ਚ ਕੰਮ ਕਰ ਚੁੱਕੇ ਇਸ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ
'ਦਿ ਕੇਰਲਾ ਸਟੋਰੀ 2' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਇਸ ਸਿਨੇਮਾਘਰਾਂ 'ਚ ਦਸਤਕ ਦੇਵੇਗੀ ਫਿਲਮ
NEXT STORY