ਮੁੰਬਈ- ਹਿਨਾ ਖ਼ਾਨ ਕੈਂਸਰ ਨਾਲ ਜੂਝ ਰਹੀ ਹੈ, ਇਸ ਦੇ ਬਾਵਜੂਦ ਇਹ ਅਦਾਕਾਰਾ ਦੂਜਿਆਂ ਲਈ ਪ੍ਰੇਰਨਾ ਬਣ ਗਈ ਹੈ। ਬੀਮਾਰੀ ਨਾਲ ਲੜਾਈ ਲੜਨ ਦੇ ਬਾਵਜੂਦ ਅਦਾਕਾਰਾ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲੈ ਰਹੀ ਹੈ। ਫਿਲਹਾਲ ਅਦਾਕਾਰਾ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ।

ਹਿਨਾ ਖ਼ਾਨ ਸਟੇਜ 3 ਬ੍ਰੈਸਟ ਕੈਂਸਰ ਨਾਲ ਲੜ ਰਹੀ ਹੈ ਅਤੇ ਇਸ ਬੀਮਾਰੀ ਨੂੰ ਹਰਾਉਣ ਲਈ ਕੀਮੋਥੈਰੇਪੀ ਵੀ ਲੈ ਰਹੀ ਹੈ। ਇਸ ਸਭ ਦੇ ਵਿਚਕਾਰ ਅਦਾਕਾਰਾ ਇਸ ਸਮੇਂ ਮਾਲਦੀਵ 'ਚ ਆਪਣੇ ਆਰਾਮ ਦੇ ਪਲ ਬਿਤਾ ਰਹੀ ਹੈ।

ਇਸ ਤਸਵੀਰ 'ਚ ਹਿਨਾ ਖ਼ਾਨ ਚਿੱਟੇ ਰੰਗ ਦੀ ਡਰੈੱਸ, ਟੋਪੀ ਅਤੇ ਕਾਲੇ ਸਨਗਲਾਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਆਪਣੇ ਹੱਥ 'ਤੇ ਬੈਠੇ ਤੋਤੇ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਹਿਨਾ ਦੀ ਮੁਸਕਰਾਹਟ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

ਇਸ ਤਸਵੀਰ 'ਚ ਹਿਨਾ ਖਾਨ ਸਮੁੰਦਰ ਕੰਢੇ ਪੂਲ 'ਚ ਤੈਰਦੇ ਨਾਸ਼ਤੇ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।ਇਸ ਤਸਵੀਰ 'ਚ ਹਿਨਾ ਸਨਸੈੱਟ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

ਅਦਾਕਾਰਾ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।ਇਸ ਤਸਵੀਰ 'ਚ ਹਿਨਾ ਸਮੁੰਦਰ ਦੇ ਕੰਢੇ 'ਤੇ ਘੋੜ ਸਵਾਰੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

ਹਰੇ ਰੰਗ ਦੀ ਡਰੈੱਸ ਪਹਿਨੀ ਹਿਨਾ ਖਾਨ ਇਸ ਤਸਵੀਰ 'ਚ ਹੈਂਡ ਬੈਗ ਚੁੱਕੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਹਿਨਾ ਘੋੜੇ 'ਤੇ ਬੈਠ ਕੇ ਸਮੁੰਦਰ ਕੰਢੇ ਸਨਸੈੱਟ ਦਾ ਆਨੰਦ ਲੈ ਰਹੀ ਹੈ।


ਧ*ਮਕੀਆਂ ਤੋਂ ਨਹੀਂ ਡਰੇ ਸਲਮਾਨ ਖ਼ਾਨ, ਸ਼ੁਰੂ ਕੀਤੀ 'ਸਿਕੰਦਰ' ਦੀ ਸ਼ੂਟਿੰਗ
NEXT STORY