ਕੋਲਕਾਤਾ (ਭਾਸ਼ਾ)- ਹਿੰਦੀ ਫਿਲਮ ‘ਹੋਮਬਾਊਂਡ’ ਨੂੰ 2026 ਦੇ ਅਕੈਡਮੀ ਐਵਾਰਡਾਂ ਲਈ ਸਰਵੋਤਮ ਅੰਤਰਰਾਸ਼ਟਰੀ ਫੀਚਰ ਸ਼੍ਰੇਣੀ ’ਚ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਚੋਣ ਕਮੇਟੀ ਦੇ ਚੇਅਰਮੈਨ ਐੱਨ. ਚੰਦਰਾ ਨੇ ਸ਼ੁੱਕਰਵਾਰ ਇਹ ਐਲਾਨ ਕੀਤਾ।
ਕੋਲਕਾਤਾ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੰਦਰਾ ਨੇ ਕਿਹਾ ਕਿ ਆਸਕਰ ’ਚ ਦੇਸ਼ ਦੀ ਨੁਮਾਇੰਦਗੀ ਕਰਨ ਲਈ ਵੱਖ-ਵੱਖ ਭਾਸ਼ਾਵਾਂ ’ਚ ਕੁੱਲ 24 ਫਿਲਮਾਂ ਦੌੜ ’ਚ ਸਨ। ਇਹ ਇਕ ਬਹੁਤ ਮੁਸ਼ਕਲ ਚੋਣ ਸੀ। ਇਹ ਅਜਿਹੀਆਂ ਫਿਲਮਾਂ ਸਨ ਜਿਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਛੂਹਿਆ। ਨੀਰਜ ਵੱਲੋਂ ਨਿਰਦੇਸ਼ਤ ਅਤੇ ਕਰਨ ਜੌਹਰ ਤੇ ਅਦਰ ਪੂਨਾਵਾਲਾ ਵੱਲੋਂ ਬਣਾਈ ਗਈ ‘ਹੋਮਬਾਊਂਡ’ ’ਚ ਈਸ਼ਾਨ ਖੱਟੜ, ਵਿਸ਼ਾਲ ਜੇਠਵਾ ਤੇ ਜਾਨ੍ਹਵੀ ਕਪੂਰ ਹਨ।
ਨੌਜਵਾਨ ਅਦਾਕਾਰ ਵਿਸ਼ਾਲ ਜੇਠਵਾ ਬਹੁਤ ਖੁਸ਼ ਹਨ ਕਿ ਉਨ੍ਹਾਂ ਦੀ ਫਿਲਮ, ਹੋਮਬਾਉਂਡ, ਨੂੰ 98ਵੇਂ ਅਕੈਡਮੀ ਐਵਾਰਡਾਂ ਵਿੱਚ ਸਰਵੋਤਮ ਅੰਤਰਰਾਸ਼ਟਰੀ ਫੀਚਰ ਫਿਲਮ ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਵਿਸ਼ਾਲ ਜੇਠਵਾ ਨੇ ਕਿਹਾ ਕਿ ਇਹ ਪਲ ਮੇਰੇ ਲਈ ਬਿਲਕੁਲ ਅਵਿਸ਼ਵਾਸ਼ਯੋਗ ਹੈ। ਇਹ ਉਹ ਖ਼ਬਰ ਹੈ ਜਿਸ ਦਾ ਹਰ ਅਦਾਕਾਰ ਇੱਕ ਦਿਨ ਸੁਪਨਾ ਦੇਖਦਾ ਹੈ।
ਰਾਜ ਘੇਵਨ ਦੁਆਰਾ ਨਿਰਦੇਸ਼ਤ, ਹੋਮਬਾਉਂਡ ਆਪਣੀ ਸੰਵੇਦਨਸ਼ੀਲ ਕਹਾਣੀ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਪਹਿਲਾਂ ਹੀ ਅੰਤਰਰਾਸ਼ਟਰੀ ਫਿਲਮ ਫੈਸਟੀਵਲਸ ਵਿੱਚ ਪ੍ਰਸ਼ੰਸਾ ਪ੍ਰਾਪਤ ਕਰ ਚੁੱਕੀ ਹੈ। ਇਹ ਫਿਲਮ ਇੱਕ ਉੱਤਰੀ ਭਾਰਤੀ ਪਿੰਡ ਦੇ 2 ਬਚਪਨ ਦੇ ਦੋਸਤਾਂ ਦੀ ਕਹਾਣੀ ਦੱਸਦੀ ਹੈ ਜੋ ਪੁਲਸ ਅਫਸਰ ਬਣਨ ਦਾ ਸੁਪਨਾ ਦੇਖਦੇ ਹਨ। ਪਰ ਜਿਵੇਂ-ਜਿਵੇਂ ਉਹ ਆਪਣੇ ਟੀਚੇ ਦੇ ਨੇੜੇ ਜਾਂਦੇ ਹਨ, ਲਾਲਚ ਅਤੇ ਨਿੱਜੀ ਟਕਰਾਅ ਉਨ੍ਹਾਂ ਦੀ ਦੋਸਤੀ ਦੀ ਪ੍ਰੀਖਿਆ ਲੈਣ ਲੱਗ ਪੈਂਦੇ ਹਨ। ਧਰਮਾ ਪ੍ਰੋਡਕਸ਼ਨ ਦੁਆਰਾ ਨਿਰਮਿਤ, ਹੋਮਬਾਉਂਡ ਹੁਣ ਆਪਣੀ ਆਸਕਰ ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ, ਜਿਸਦਾ ਉਦੇਸ਼ ਭਾਰਤ ਨੂੰ ਇੱਕ ਹੋਰ ਇਤਿਹਾਸਕ ਜਿੱਤ ਦੇ ਨੇੜੇ ਲਿਆਉਣਾ ਹੈ।
ਆਰੀਅਨ ਦਾ ਕੇਸ ਲੜਣ ਲਈ ਸ਼ਾਹਰੁਖ ਖਾਨ ਨੇ ਕੀਤੀ ਸੀ ਵਕੀਲ ਦੀ ਪਤਨੀ ਨਾਲ ਗੱਲ, ਦਿੱਤੀ ਇਹ ਆਫਰ
NEXT STORY