ਗਾਂਧੀਨਗਰ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ ’ਚ ਕੋਈ ਟਕਰਾਅ ਨਹੀਂ ਹੈ । ਹਿੰਦੀ ਸਿਰਫ਼ ਇਕ ਬੋਲੀ ਜਾਣ ਵਾਲੀ ਭਾਸ਼ਾ ਨਹੀਂ ਰਹਿਣੀ ਚਾਹੀਦੀ ਸਗੋਂ ਵਿਗਿਆਨ, ਤਕਨਾਲੋਜੀ, ਨਿਆਪਾਲਿਕਾ ਤੇ ਪੁਲਸ ਦੀ ਵੀ ਭਾਸ਼ਾ ਬਣਨੀ ਚਾਹੀਦੀ ਹੈ।
ਐਤਵਾਰ ਪੰਜਵੇਂ ਅਖਿਲ ਭਾਰਤੀ ਸਰਕਾਰੀ ਭਾਸ਼ਾ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਰਤੀਆਂ ਨੂੰ ਆਪਣੀਆਂ ਭਾਸ਼ਾਵਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ । ਉਨ੍ਹਾਂ ਨੂੰ ਅਮਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਬੱਚਿਆਂ ਨਾਲ ਆਪਣੀ ਮਾਂ-ਬੋਲੀ ’ਚ ਗੱਲ ਕਰਨ ਦੀ ਅਪੀਲ ਕੀਤੀ।
ਸ਼ਾਹ ਨੇ ਕਿਹਾ ਕਿ ਦਯਾਨੰਦ ਸਰਸਵਤੀ, ਮਹਾਤਮਾ ਗਾਂਧੀ, ਕੇ. ਐੱਮ. ਮੁਨਸ਼ੀ ਤੇ ਸਰਦਾਰ ਵੱਲਭਭਾਈ ਪਟੇਲ ਵਰਗੇ ਵਿਦਵਾਨਾਂ ਨੇ ਹਿੰਦੀ ਨੂੰ ਅਪਣਾਇਆ ਤੇ ਪ੍ਰਚਾਰਿਆ। ਗੁਜਰਾਤ ਜਿੱਥੇ ਗੁਜਰਾਤੀ ਤੇ ਹਿੰਦੀ ਸਹਿ-ਮੌਜੂਦ ਹਨ, ’ਚ ਦੋਵਾਂ ਭਾਸ਼ਾਵਾਂ ਦੇ ਵਿਕਾਸ ਦੀ ਇਕ ਸ਼ਾਨਦਾਰ ਉਦਾਹਰਣ ਹੈ। ਹਿੰਦੀ ਸਿਰਫ਼ ਇਕ ਉਪਭਾਸ਼ਾ ਜਾਂ ਪ੍ਰਸ਼ਾਸਨ ਦੀ ਭਾਸ਼ਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਾਰੇ ਕੰਮ ਭਾਰਤੀ ਭਾਸ਼ਾਵਾਂ ’ਚ ਕੀਤੇ ਜਾਣਗੇ ਤਾਂ ਲੋਕਾਂ ਨਾਲ ਸੰਪਰਕ ਆਪਣੇ ਆਪ ਸਥਾਪਿਤ ਹੋ ਜਾਵੇਗਾ। ਸੰਸਕ੍ਰਿਤ ਨੇ ਸਾਨੂੰ ਗਿਆਨ ਦੀ ਗੰਗਾ ਦਿੱਤੀ ਤੇ ਹਿੰਦੀ ਨੇ ਇਸ ਗਿਆਨ ਨੂੰ ਹਰ ਘਰ ’ਚ ਪਹੁੰਚਾਇਆ।
ਕੈਂਸਰ ਦੇ ਨਵੇਂ ਟੀਕੇ ਬੀਮਾਰੀ ਨੂੰ ਮੁੜ ਹੋਣ ਤੋਂ ਰੋਕਣ ਲਈ ਹਨ
NEXT STORY