ਬਾਲੀਵੁੱਡ ਡੈਸਕ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੋਸ਼ਨ ਨੂੰ ਕਈ ਵਾਰ ਵਰਕਆਊਟ ਕਰਦੇ ਦੇਖਿਆ ਹੋਵੇਗਾ। ਹਾਲ ਹੀ ’ਚ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ’ਚ ਰਿਤਿਕ ਰੋਸ਼ਨ ਦੇ ਪਿਤਾ ਰਾਕੇਸ਼ ਰੋਸ਼ਨ ਹਨ। ਜੋ ਫ਼ਿਟਨੈੱਸ ਦੇ ਮਾਮਲੇ ’ਚ ਆਪਣੇ ਪੁੱਤਰ ਦਾ ਮੁਕਾਬਲਾ ਕਰਦੇ ਹਨ।
ਇਹ ਵੀ ਪੜ੍ਹੋ : ਸਲਮਾਨ ਤੋਂ ਬਾਅਦ ਹੁਣ ਅਦਾਕਾਰ ਦੇ ਵਕੀਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ ’ਚ ਜੁਟੀ ਪੁਲਸ
ਇਹ ਵੀਡੀਓ ’ਚ ਰਿਤਿਰ ਰੋਸ਼ਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ ਜਿਸ ’ਚ ਤੁਸੀਂ ਦੇਖ ਸਕਦੇ ਹੋ ਕਿ ਰਿਤਿਕ ਰੋਸ਼ਨ ਦੇ ਪਿਤਾ ਰਾਕੇਸ਼ ਰੋਸ਼ਨ ਜਾ ਜ਼ਬਰਦਸਤ ਵਰਕਆਊਟ ਦੇਖਣ ਯੋਗ ਹੈ। ਪ੍ਰਸ਼ੰਸਕ ਇਸ ਵੀਡੀਓ ਤੋਂ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ ਅਤੇ ਵੀਡੀਓ ਨੂੰ ਪਸੰਦ ਵੀ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਰਾਕੇਸ਼ ਰੋਸ਼ਨ 72 ਸਾਲ ਦੇ ਹਨ। ਜੋ ਜਿਮ ’ਚ ਵਰਕਆਊਟ ’ਚ ਆਪਣੇ ਪੁੱਤਰ ਨੂੰ ਵੀ ਟੱਕਰ ਦਿੰਦੇ ਹਨ। ਅਦਾਕਾਰ ਦੇ ਪਿਤਾ ਦੀ ਵੀਡੀਓ ਨੂੰ ਕੁਝ ਹੀ ਘੰਟਿਆਂ ’ਚ ਲੱਖਾਂ ਵਿਊਜ਼ ਆ ਚੁੱਕੇ ਹਨ। ਕੁਮੈਂਟ ਸੈਕਸ਼ਨ ’ਚ ਪ੍ਰਸ਼ੰਸਕ ਆਪਣੀ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ‘world best dad’ , ਇਸ ਦੇ ਨਾਲ ਅਗਲੇ ਨੇ ਲਿਖਿਆ ਕਿ ‘ਰਾਕੇਸ਼ ਸਰ ਸੱਚਮੁੱਚ ਗੋਲ ਦੇ ਰਹੇ ਹਨ।’
ਇਹ ਵੀ ਪੜ੍ਹੋ : ਸਪੇਨ ’ਚ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਨਿਆਸਾ, ਟੌਪ ਅਤੇ ਮਿੰਨੀ ਸਕਰਟ ’ਚ ਖ਼ੂਬਸੂਰਤ ਲੱਗ ਰਹੀ ਨਿਆਸਾ
ਕਈ ਫ਼ਿਲਮੀ ਸਿਤਾਰੇ ਵੀ ਰਾਕੇਸ਼ ਰੋਸ਼ਨ ਦੀ ਫ਼ਿਟਨੈੱਸ ਤੋਂ ਪ੍ਰਭਾਵਿਤ ਨਜ਼ਰ ਆ ਰਹੇ ਹਨ। ਫ਼ਰਹਾਨ ਅਖ਼ਤਰ ਨੇ ਵੀਡੀਓ ’ਤੇ ਟਿੱਪਣੀ ਕਰਦੇ ਲਿਖਿਆ ਕਿ ‘Awesome’ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਨੇ ਵੀਡੀਓ ’ਤੇ ਟਿੱਪਣੀ ਕਰਦੇ ਲਿਖਿਆ ਕਿ ‘Wowwww’, ਰਾਕੇਸ਼ ਰੋਸ਼ਨ ਦੀ ਫ਼ਿਟਨੈੱਸ ਤੋਂ ਹਰ ਕੋਈ ਹੈਰਾਨ ਹੈ।
ਮਾਂ ਕਾਲੀ ਪੋਸਟਰ ਵਿਵਾਦ, ਲੀਨਾ ਨੇ ਟਵੀਟ ਕਰ ਸਾਂਝੀ ਕੀਤੀ ਭਗਵਾਨ ਸ਼ਿਵ-ਪਾਰਵਤੀ ਦੀ ਇਤਰਾਜ਼ਯੋਗ ਤਸਵੀਰ
NEXT STORY