ਮੁੰਬਈ (ਬਿਊਰੋ) - ਅਦਾਕਾਰਾ ਹੁਮਾ ਕੁਰੈਸ਼ੀ ਇਨ੍ਹੀਂ ਦਿਨੀਂ ਆਪਣੀ ਹਾਲ ਹੀ ’ਚ ਰਿਲੀਜ਼ ਹੋਈ ਵੈੱਬ ਸੀਰੀਜ਼ ‘ਤਰਲਾ’ ਨੂੰ ਲੈ ਕੇ ਕਾਫੀ ਚਰਚਾ ’ਚ ਹੈ। ਅਦਾਕਾਰਾ ਨੇ ਆਪਣੀ ਹਰ ਫ਼ਿਲਮ ਨਾਲ ਦਰਸ਼ਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਈ ਹੈ।
ਹੁਮਾ ਕੁਰੈਸ਼ੀ ਲਈ ਇਸ ਮੁਕਾਮ ਤੱਕ ਪਹੁੰਚਣਾ ਆਸਾਨ ਨਹੀਂ ਸੀ। ਉਨ੍ਹਾਂ ਨੂੰ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਆਪਣੇ ਭਾਰ ਕਾਰਨ ਹੁਮਾ ਬੁਰੇ ਦੌਰ ਵਿਚੋਂ ਲੰਘੀ ਕਿਉਂਕਿ ਲੋਕ ਲਗਾਤਾਰ ਉਸ ਨੂੰ ਭਾਰ ਘਟਾਉਣ ਲਈ ਕਹਿ ਰਹੇ ਸਨ।
ਜੀ ਹਾਂ, ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਕੀਤਾ ਹੈ। ਹਾਲ ਹੀ ਵਿਚ ਇਕ ਇੰਟਰਵਿਊ ਦੇ ਦੌਰਾਨ ਹੁਮਾ ਨੇ ਖੁਲਾਸਾ ਕੀਤਾ ਕਿ ਜਦੋਂ ਉਹ 20 ਦੀ ਸੀ, ਤਾਂ ਉਸ ਨੂੰ ਅਕਸਰ ਸਮਾਜ ਦੇ ਸਰੀਰਕ ਸਟਰਕਚਰ ਵਿਚ ਫਿੱਟ ਨਾ ਹੋਣ ਕਾਰਨ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋਣਾ ਪੈਂਦਾ ਸੀ। ਉਸ ਨੇ ਦੱਸਿਆ ਕਿ ਕਈ ਵਾਰ ‘ਲੇਖ’ ’ਚ ਉਸਦੇ ਗੋਡਿਆਂ ਤੇ ਪਹਿਰਾਵੇ ’ਤੇ ਵੀ ਟਿੱਪਣੀ ਕੀਤੀ ਜਾਂਦੀ ਸੀ। ਇੰਨਾ ਹੀ ਨਹੀਂ ਕਈ ਵਾਰ ਸਰੀਰ ਦੇ ਕੁਝ ਹਿੱਸਿਆਂ ’ਤੇ ਚੱਕਰ ਬਣਾ ਕੇ ਉਸ ਨੂੰ ਦੇਖਿਆ ਜਾਂਦਾ ਸੀ ਅਤੇ ਸ਼ੇਅਰ ਕੀਤਾ ਜਾਂਦਾ ਸੀ।
‘ਜਵਾਨ’ ਫ਼ਿਲਮ ਦੇ ਪ੍ਰੀਵਿਊ ’ਚ ਸ਼ਾਹਰੁਖ ਖ਼ਾਨ ਦੇ ਸਿਰ ’ਤੇ ਬਣੇ ਟੈਟੂ ’ਚ ਜਾਣੋ ਕੀ ਲਿਖਿਆ ਹੈ?
NEXT STORY