ਮੁੰਬਈ (ਬਿਊਰੋ)– ਅਦਾਕਾਰਾ ਸ਼ੈਫਾਲੀ ਸ਼ਾਹ ਸਟਾਰਰ ਵਿਪੁਲ ਅੰਮ੍ਰਿਤਲਾਲ ਸ਼ਾਹ ਦੀ ਮੈਡੀਕਲ ਥ੍ਰਿਲਰ ਸੀਰੀਜ਼ ‘ਹਿਊਮਨ’, ਜੋ ਇਸ ਸਾਲ ਜਨਵਰੀ ’ਚ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਈ ਸੀ, ਨੇ ‘ਦਿ ਇੰਡੀਅਨ ਟੈਲੀ ਸਟ੍ਰੀਮਿੰਗ ਐਵਾਰਡਸ 2022’ ਦੀਆਂ 5 ਵੱਖ-ਵੱਖ ਸ਼੍ਰੇਣੀਆਂ ’ਚ ਐਵਾਰਡਸ ਜਿੱਤੇ ਹਨ।
ਐਡੀਟਰ ਜ਼ੁਬਿਨ ਸ਼ੇਖ ਨੇ ਹਿੰਦੀ ਸੀਰੀਜ਼ ਸ਼੍ਰੇਣੀ ’ਚ ਸਰਵੋਤਮ ਐਡੀਟਰ, ਪ੍ਰੋਡਕਸ਼ਨ ਡਿਜ਼ਾਈਨਰ ਸ਼੍ਰੀਰਾਮ ਅਯੰਗਰ ਤੇ ਸੁਜੀਤ ਸਾਵੰਤ ਨੇ ਵਿਸ਼ੇਸ਼ ਸ਼੍ਰੇਣੀ ਦੇ ਤਹਿਤ ਸਰਵੋਤਮ ਕਲਾ ਨਿਰਦੇਸ਼ਕ ਤੇ ਸਰਵੋਤਮ ਵੀ. ਐੱਫ਼. ਐਕਸ. ਪੁਰਸਕਾਰ ਜਿੱਤੇ।
ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗਰੁੱਪ ਦੀ ਧਮਕੀ ਤੋਂ ਬਾਅਦ ਭਾਰਤ ਪਰਤੇ ਮਨਕੀਰਤ ਔਲਖ, ਦਿੱਲੀ ’ਚ ਅੱਜ ਲਾਉਣਗੇ ਸ਼ੋਅ
ਇਸ ਦੇ ਨਾਲ ਹੀ ਸ਼ੈਫਾਲੀ ਸ਼ਾਹ ਨੂੰ ਫੈਨ ਫੇਵਰੇਟ ਵਿਲੇਨ (ਫੀਮੇਲ) ਲਈ ਐਵਾਰਡ ਮਿਲਿਆ। ਨਿਰਦੇਸ਼ਕ ਤੇ ਕ੍ਰਿਏਟਰ ਵਿਪੁਲ ਅੰਮ੍ਰਿਤਲਾਲ ਸ਼ਾਹ ਨੂੰ ਇਸ ਲੜੀ ਲਈ ਸਰਵੋਤਮ ਸ਼ੋਅਰਨਰ ਦਾ ਪੁਰਸਕਾਰ ਮਿਲਿਆ ਹੈ।
ਸ਼ੇਫਾਲੀ ਸ਼ਾਹ ਤੇ ਕੀਰਤੀ ਕੁਲਹਾਰੀ ਵਰਗੀਆਂ ਪਾਵਰਹਾਊਸ ਵੁਮੈਨ ਪ੍ਰਫਾਰਮੈਂਸ ਨਾਲ ਸ਼ਿੰਗਾਰੀ ਵਿਪੁਲ ਅੰਮ੍ਰਿਤਲਾਲ ਸ਼ਾਹ ਦੇ ਨਿਰਦੇਸ਼ਨ ’ਚ ਬਣੀ ‘ਹਿਊਮਨ’ ਨੇ ਆਪਣੀ ਸ਼ਾਨਦਾਰ ਕਹਾਣੀ ਨਾਲ ਦਰਸ਼ਕਾਂ ਨੂੰ ਅਸਲ ’ਚ ਮੋਹ ਲਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਮਿਰ ਖ਼ਾਨ ਦੀ ਧੀ ਨੇ ਸਮੁੰਦਰ ਕੰਢੇ ਮੰਗੇਤਰ ਨਾਲ ਬਿਤਾਏ ਖੂਬਸੂਰਤ ਪਲ, ਨੂਪੁਰ ਨਾਲ ਰੋਮਾਂਸ ਕਰਦੀ ਆਈ ਨਜ਼ਰ
NEXT STORY