ਐਂਟਰਟੇਨਮੈਂਟ ਡੈਸਕ- ਪੰਜਾਬੀ ਸੰਗੀਤ ਜਗਤ ਵਿੱਚ 'ਯਾਰ ਅਣਮੁੱਲੇ' ਵਰਗੇ ਸੁਪਰਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਮਸ਼ਹੂਰ ਗਾਇਕ ਸ਼ੈਰੀ ਮਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਸ਼ੈਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਬੇਹੱਦ ਭਾਵੁਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੀਆਂ ਪੁਰਾਣੀਆਂ ਗਲਤੀਆਂ ਲਈ ਸਭ ਤੋਂ ਮੁਆਫ਼ੀ ਮੰਗਦੇ ਨਜ਼ਰ ਆ ਰਹੇ ਹਨ।
"ਮੈਂ ਬੇਹੋਸ਼ ਸੀ..." ਸ਼ੈਰੀ ਦਾ ਭਾਵੁਕ ਸੁਨੇਹਾ
ਸ਼ੈਰੀ ਮਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਦਿਲ ਦੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੀਆਂ ਪੁਰਾਣੀਆਂ ਗਲਤੀਆਂ ਲਈ ਸ਼ਰਮਿੰਦਾ ਹਨ। ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ "ਮੈਂ ਬੇਹੋਸ਼ ਸੀ..." ਭਾਵ ਉਹ ਉਸ ਵੇਲੇ ਆਪਣੇ ਹੋਸ਼-ਹਵਾਸ ਵਿੱਚ ਨਹੀਂ ਸਨ। ਉਨ੍ਹਾਂ ਅੱਗੇ ਕਿਹਾ, “ਮੇਰੇ ਵੱਲੋਂ ਸਾਰਿਆਂ ਨੂੰ ਮਾਫ਼ੀ... ਜਿਨ੍ਹਾਂ ਨੂੰ ਮੈਂ ਕਦੇ ਤੰਗ ਕੀਤਾ, ਮਾੜਾ ਕਿਹਾ ਜਾਂ ਗੁੱਸੇ ਵਿੱਚ ਗੱਲਾਂ ਕਹਿ ਬੈਠਾ”। ਪ੍ਰਸ਼ੰਸਕਾਂ ਵੱਲੋਂ ਗਾਇਕ ਦੇ ਇਸ ਸੱਚੇ ਅਤੇ ਭਾਵੁਕ ਅੰਦਾਜ਼ ਦੀ ਕਾਫ਼ੀ ਚਰਚਾ ਕੀਤੀ ਜਾ ਰਹੀ ਹੈ।
ਪਤਨੀ ਦੀ ਗੱਲ ਮੰਨ ਕੇ ਨਵੇਂ ਸਾਲ 'ਤੇ ਰਹੇ 'ਸੋਫ਼ੀ'
ਸ਼ੈਰੀ ਮਾਨ ਨੇ ਨਵੇਂ ਸਾਲ 2026 ਦੇ ਮੌਕੇ 'ਤੇ ਆਪਣੀ ਪਤਨੀ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਦੀ ਗੱਲ ਮੰਨ ਕੇ ਸ਼ਰਾਬ ਤੋਂ ਦੂਰੀ ਬਣਾਈ ਰੱਖੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ ਇਸ ਵਾਰ ਨਵੇਂ ਸਾਲ 'ਤੇ 'ਸੋਫ਼ੀ' (ਨਸ਼ਾ ਰਹਿਤ) ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਸ ਠੰਢ ਵਿੱਚ ਉਨ੍ਹਾਂ ਨੂੰ ਸੋਫ਼ੀ ਰਹਿਣ ਦਾ ਬਲ ਬਖ਼ਸ਼ਣ। ਹਾਲਾਂਕਿ ਉਨ੍ਹਾਂ ਮਜ਼ਾਕੀਆ ਅੰਦਾਜ਼ ਵਿੱਚ ਇਹ ਵੀ ਕਿਹਾ ਕਿ "ਬਾਕੀ ਪੈੱਗ ਤਾਂ ਹੁਣ ਵੀ ਲਾਈਦਾ ਹੈ, ਪਰ ਧਿਆਨ ਨਾਲ"।
ਸਿਵਲ ਇੰਜੀਨੀਅਰ ਤੋਂ ਸੁਪਰਸਟਾਰ ਗਾਇਕ ਤੱਕ ਦਾ ਸਫ਼ਰ
ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ੈਰੀ ਮਾਨ ਦਾ ਅਸਲੀ ਨਾਮ ਸੁਰਿੰਦਰ ਸਿੰਘ ਮਾਨ ਹੈ ਅਤੇ ਉਨ੍ਹਾਂ ਕੋਲ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਹੈ। ਉਨ੍ਹਾਂ ਦੇ ਗੀਤ '3 ਪੈੱਗ' ਨੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧੀ ਦਿਵਾਈ। ਗਾਇਕੀ ਦੇ ਨਾਲ-ਨਾਲ ਉਹ ‘ਓਏ ਹੋਏ ਪਿਆਰ ਹੋ ਗਿਆ’ ਅਤੇ ‘ਇਸ਼ਕ ਗਰਾਰੀ’ ਵਰਗੀਆਂ ਫ਼ਿਲਮਾਂ ਵਿੱਚ ਅਦਾਕਾਰੀ ਦੇ ਜੌਹਰ ਵੀ ਦਿਖਾ ਚੁੱਕੇ ਹਨ।
ਜੋਤੀ ਨੂਰਾਂ ਦਾ ਨਵਾਂ ਗੀਤ ਮੁੜ ਵਿਵਾਦਾਂ 'ਚ! ਮੁਸਲਿਮ ਭਾਈਚਾਰੇ ਨੇ ਖੋਲ੍ਹਿਆ ਮੋਰਚਾ
NEXT STORY