ਮੁੰਬਈ—ਬਾਲੀਵੁੱਡ ਦੀ ਅਦਾਕਾਰਾ ਪਰਿਣੀਤੀ ਚੋਪੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲ 'ਚ ਆਪਣਾ ਭਾਰ ਘਟਾ ਲਿਆ ਹੈ। ਪਰਿਣੀਤੀ ਨੇ ਜਦੋਂ 'ਲੇਡੀਜ਼ ਵਰਸਿਜ ਰਿਕੀ ਬਹਲ' ਤੋਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਉਸ ਸਮੇਂ ਉਨ੍ਹਾਂ ਦਾ ਭਾਰ ਜਿਆਦਾ ਸੀ। ਪਰਿਣੀਤੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਪੋਸਟ ਕਰਕੇ ਲਿਖਿਆ, 'ਔਰਤਾਂ ਨੇ ਮੈਨੂੰ ਕਿਹਾ ਹੈ ਕਿ ਮੈਂ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਪਰਿਣੀਤੀ ਦਾ ਕਹਿਣਾ ਹੈ ਕਿ ਕਈ ਔਰਤਾਂ ਆਪਣੇ ਓਪਰੇਸ਼ਨ ਤੋਂ ਬਾਅਦ ਆਪਣੇ ਮੋਟਾਪੇ ਤੋਂ ਪਰੇਸ਼ਾਨ ਹੋ ਜਾਂਦੀਆ ਹਨ। ਪਰਿਣੀਤੀ ਨੇ ਕਿਹਾ ਕਿ ਜੇਕਰ ਮੈਂ ਇਸ ਤਰ੍ਹਾਂ ਕਰ ਸਕਦੀ ਹਾਂ ਤਾਂ ਤੁਸੀਂ ਕਿਉਂ ਨਹੀਂ। ਪਰਿਣੀਤੀ ਦਾ ਕਹਿਣਾ ਹੈ ਕਿ ਮੈਂ ਆਪਣੀ ਲੁੱਕ ਨੂੰ ਲੈ ਕੇ ਬੇੱਹਦ ਮਿਹਨਤ ਕੀਤੀ ਹੈ।
ਜਾਣਕਾਰੀ ਅਨੁਸਾਰ ਪਰਿਣੀਤੀ ਚੋਪੜਾ ਦਾ ਕਹਿਣਾ ਹੈ ਕਿ ਮੇਰੇ ਭਾਰ ਨੂੰ ਲੈ ਕੇ ਮੇਰਾ ਮਜ਼ਾਕ ਉਡਾਇਆ ਜਾਂਦਾ ਸੀ ਪਰ ਮੈਂ ਇਨ੍ਹਾਂ ਗੱਲਾਂ ਨੂੰ ਹਾਸੇ 'ਚ ਟਾਲ ਦਿੰਦੀ ਸੀ ਪਰ ਅੱਜ ਉਹ ਆਪਣੇ ਭਾਰ ਘੱਟ ਹੋਣ ਨੂੰ ਲੈ ਕੇ ਬੇੱਹਦ ਖੁਸ਼ ਹਾਂ।
ਸੰਨੀ ਲਿਓਨ ਤੋਂ ਇਲਾਵਾ ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨੇ 'One Night Stand' ਬਾਰੇ ਕੀਤੇ ਕਈ ਅਹਿਮ ਖੁਲਾਸੇ
NEXT STORY