ਜਲੰਧਰ (ਬਿਊਰੋ)– ਗਿੱਪੀ ਗਰੇਵਾਲ ਤੇ ਕਰਨ ਜੌਹਰ ਨੇ ਫਤਿਹ ਬੁਰਜ ਵਿਖੇ ਇਕ ਖ਼ਾਸ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਫਿਲਮ ਦੀ ਸਾਰੀ ਸਟਾਰਕਾਸਟ ਮੌਜੂਦ ਸੀ। ਕਰਨ ਜੌਹਰ ਗਿੱਪੀ ਗਰੇਵਾਲ ਨਾਲ ਫਿਲਮ ‘ਅਕਾਲ’ ਦੀ ਪ੍ਰਮੋਸ਼ਨ ਲਈ ਉਚੇਚੇ ਤੌਰ ’ਤੇ ਪੰਜਾਬ ਪੁੱਜੇ ਸਨ, ਜਿੱਥੇ ਆ ਕੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਬਾਅਦ ’ਚ ਫਤਿਹ ਬੁਰਜ ਵਿਖੇ ਫਿਲਮ ਸਬੰਧੀ ਗੱਲਬਾਤ ਕੀਤੀ।
ਕਰਨ ਜੌਹਰ ਨੇ ਕਿਹਾ ਕਿ ‘ਅਕਾਲ’ ਫਿਲਮ ਨੂੰ ਉਨ੍ਹਾਂ ਨੇ ਸਿਰਫ਼ ਗਿੱਪੀ ਗਰੇਵਾਲ ਕਰ ਕੇ ਹਾਂ ਕੀਤੀ ਹੈ। ਜਦੋਂ ਉਹ ਗਿੱਪੀ ਨੂੰ ਪਹਿਲੀ ਵਾਰ ਮਿਲੇ ਤਾਂ ਬੇਹੱਦ ਵਧੀਆ ਐਨਰਜੀ ਉਨ੍ਹਾਂ ਨੂੰ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਗਿੱਪੀ ਗਰੇਵਾਲ ਨੇ ‘ਅਕਾਲ’ ਫਿਲਮ ’ਚ ਸ਼ਾਨਦਾਰ ਕਿਰਦਾਰ ਨਿਭਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਪੰਜਾਬ ਨਾਲ ਸਬੰਧਤ ਸਨ ਅਤੇ ਉਨ੍ਹਾਂ ਦੀ ਕਈ ਸਾਲਾਂ ਤੋਂ ਇਕ ਪੰਜਾਬੀ ਫਿਲਮ ਕਰਨ ਦੀ ਰੀਝ ਸੀ ਤੇ ‘ਅਕਾਲ’ ਤੋਂ ਵਧੀਆ ਉਨ੍ਹਾਂ ਲਈ ਕੋਈ ਹੋਰ ਦੂਜੀ ਫਿਲਮ ਹੋ ਹੀ ਨਹੀਂ ਸਕਦੀ ਸੀ।
ਦੱਸ ਦੇਈਏ ਕਿ ਕਰਨ ਜੌਹਰ ਗਿੱਪੀ ਗਰੇਵਾਲ ਨਾਲ ਮਿਲ ਕੇ ‘ਅਕਾਲ’ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਉਨ੍ਹਾਂ ਦੀ ਧਰਮਾ ਪ੍ਰੋਡਕਸ਼ਨਜ਼ ਵਲੋਂ ‘ਅਕਾਲ’ ਨੂੰ ਭਾਰਤ ’ਚ ਵੱਡੇ ਪੱਧਰ ’ਤੇ ਹਿੰਦੀ ਭਾਸ਼ਾ ’ਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਪਹਿਲੀ ਪੈਨ ਇੰਡੀਆ ਪੰਜਾਬੀ ਫਿਲਮ ਹੈ, ਜੋ ਇੰਨੇ ਵੱਡੇ ਪੱਧਰ ’ਤੇ ਭਾਰਤ ’ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਹੀ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫਿਲਮ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਨਿਕੀਤੀਨ ਧੀਰ, ਮੀਤਾ ਵਸ਼ਿਸ਼ਟ, ਸ਼ਿੰਦਾ ਗਰੇਵਾਲ, ਏਕਮ ਗਰੇਵਾਲ, ਅਸ਼ੀਸ਼ ਦੁੱਗਲ, ਭਾਨਾ ਐੱਲ. ਏ. ਤੇ ਜਰਨੈਲ ਸਿੰਘ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ।
ਜੈਕਲੀਨ ਫਰਨਾਂਡੀਜ਼ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਿਰ ਤੋਂ ਉੱਠਿਆ ਮਾਂ ਦਾ ਹੱਥ
NEXT STORY