ਨਵੀਂ ਦਿੱਲੀ- ਬਾਲੀਵੁੱਡ ਅਤੇ ਸਾਊਥ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਇਲਿਆਨਾ ਡੀਕਰੂਜ਼ ਇਨ੍ਹੀਂ ਦਿਨੀਂ ਮਾਂ ਬਣਨ ਦੇ ਦੌਰ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਨੇ ਪਿਛਲੇ ਸਾਲ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ, ਜੋ ਹਾਲ ਹੀ 'ਚ ਇੱਕ ਸਾਲ ਦਾ ਹੋਇਆ ਹੈ। ਇਲਿਆਨਾ ਨੇ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਲਿਆਨਾ ਡੀਕਰੂਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਪੁੱਤਰ ਕੋਆ ਫੀਨਿਕਸ ਡੋਲਨ ਦੇ ਜਨਮ ਤੋਂ ਬਾਅਦ ਵੀ ਉਸ ਦਾ ਐਕਟਿੰਗ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ।

ਹਾਲ ਹੀ 'ਚ ਉਨ੍ਹਾਂ ਨੇ ਕੋਆ ਦੇ ਪਹਿਲੇ ਜਨਮਦਿਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੇ ਪੁੱਤਰ ਦੇ ਕਿਊਟ ਐਕਸਪ੍ਰੈਸ਼ਨ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।ਇਲਿਆਨਾ ਦੁਆਰਾ ਸਾਂਝੀ ਕੀਤੀ ਗਈ ਇੱਕ ਤਸਵੀਰ 'ਚ ਕੋਆ ਸਜਾਵਟ ਦੇਖ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਲਿਆਨਾ ਡੀਕਰੂਜ਼ ਅਤੇ ਮਾਈਕਲ ਡੋਲਨ ਨੇ ਪਿਛਲੇ ਸਾਲ ਮਈ 'ਚ ਗੁਪਤ ਵਿਆਹ ਕੀਤਾ ਹੈ। ਇਸ ਤੋਂ ਬਾਅਦ 6 ਅਗਸਤ ਨੂੰ ਅਦਾਕਾਰਾ ਨੇ ਪੁੱਤਰ ਨੂੰ ਜਨਮ ਦਿੱਤਾ।

ਇਲਿਆਨਾ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਅਦਾਕਾਰਾ 'ਬਰਫੀ', 'ਮੈਂ ਤੇਰਾ ਹੀਰੋ', 'ਹੈਪੀ ਐਂਡਿੰਗ' ਵਰਗੀਆਂ ਕੁਝ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਦੀ ਆਖਰੀ ਫਿਲਮ 'ਦੋ ਔਰ ਦੋ ਪਿਆਰ' ਹੈ, ਜੋ ਇਸ ਸਾਲ 19 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ।


ਸਲਮਾਨ ਘਰ ਹੋਈ ਫਾਇਰਿੰਗ 'ਚ ਇਸ ਗੈਂਗਸਟਰ ਦਾ ਨਹੀਂ ਹੱਥ, ਕਿਹਾ- ਕਰਜ਼ੇ 'ਚ ਫਸੇ ਹੋਣ ਕਾਰਨ ਕੀਤਾ ਅਪਰਾਧ
NEXT STORY