ਜਲੰਧਰ (ਬਿਊਰੋ) : 'ਬਿੱਗ ਬੌਸ 14' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਜੈਸਮੀਨ ਭਸੀਨ ਅੱਜ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਜੈਸਮੀਨ ਉਨ੍ਹਾਂ ਟੀ. ਵੀ. ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣਾ ਕਰੀਅਰ ਆਪਣੇ ਦਮ 'ਤੇ ਬਣਾਇਆ ਹੈ ਅਤੇ ਅੱਜ ਕਰੋੜਾਂ ਰੁਪਏ ਕਮਾਉਂਦੀ ਹੈ।

ਹਾਲ ਹੀ 'ਚ ਜੈਸਮੀਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜੈਸਮੀਨ ਪੰਜਾਬੀ ਸੂਟ 'ਚ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।

ਜੈਸਮੀਨ 'ਦਿਲ ਤੋਂ ਹੈਪੀ ਹੈ ਜੀ', 'ਨਾਗਿਨ' ਤੇ 'ਦਿਲ ਸੇ ਦਿਲ ਤਕ' ਵਰਗੇ ਕਈ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਖ਼ਬਰਾਂ ਮੁਤਾਬਕ, ਜੈਸਮੀਨ ਕੋਲ ਕਰੀਬ 11 ਕਰੋੜ ਦੀ ਜਾਇਦਾਦ ਹੈ। ਅਦਾਕਾਰਾ ਨੇ ਇਹ ਕਮਾਈ ਮਾਡਲਿੰਗ, ਇਸ਼ਤਿਹਾਰਬਾਜ਼ੀ ਤੇ ਅਦਾਕਾਰੀ ਜ਼ਰੀਏ ਕੀਤੀ ਹੈ।

ਪਿਛਲੇ ਕਈ ਸਾਲਾਂ ਤੋਂ ਜੈਸਮੀਨ ਭਸੀਨ ਸੁਫ਼ਨਿਆਂ ਦੇ ਸ਼ਹਿਰ ਮੁੰਬਈ 'ਚ ਰਹਿ ਰਹੀ ਹੈ। ਹਾਲਾਂਕਿ ਇਕ ਸਮਾਂ ਸੀ ਜਦੋਂ ਉਹ ਸ਼ਹਿਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਅੱਜ ਉਹ ਮੁੰਬਈ 'ਚ ਇਕ ਆਲੀਸ਼ਾਨ ਫਲੈਟ ਦੀ ਮਾਲਕਨ ਹੈ।

ਅਦਾਕਾਰਾ ਨੇ ਇਹ ਘਰ ਸਾਲ 2021 'ਚ ਖਰੀਦਿਆ ਸੀ। ਇਸ ਤੋਂ ਇਲਾਵਾ ਉਸ ਦਾ ਆਪਣੇ ਗ੍ਰਹਿ ਸ਼ਹਿਰ ਕੋਟਾ 'ਚ ਵੀ ਇਕ ਆਲੀਸ਼ਾਨ ਘਰ ਵੀ ਹੈ, ਜਿਸ 'ਚ ਉਸ ਦਾ ਪੂਰਾ ਪਰਿਵਾਰ ਰਹਿੰਦਾ ਹੈ।

ਜੈਸਮੀਨ ਕੋਲ ਕਈ ਲਗਜ਼ਰੀ ਗੱਡੀਆਂ ਹਨ, ਜਿਨ੍ਹਾਂ 'ਚ ਇਕ ਔਡੀ ਤੇ ਇਕ ਬਲੂ ਕਲਰ ਮਰਸੀਡੀਜ਼ ਹੈ। ਉਸ ਨੇ ਇਹ ਗੱਡੀ ਸਾਲ 2022 'ਚ ਹੀ ਖਰੀਦੀ ਸੀ। ਇਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

ਇਸ ਅਦਾਕਾਰ ਦੇ ਨਾਂ ਤੋਂ ਹੋ ਰਹੀ ਹੈ ਧੋਖਾਧੜੀ, ਵੀਡੀਓ ਰਾਹੀਂ ਦਿੱਤੀ ਜਾਣਕਾਰੀ
NEXT STORY