Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    9:33:34 PM

  • upi mdr charges

    Big Breaking: UPI Payments ਨੂੰ ਲੈ ਕੇ ਸਰਕਾਰ...

  • punjab bandh on 15 october

    15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ...

  • l murugan resigned

    ਮੋਦੀ ਕੈਬਨਿਟ 'ਚ ਹੋਵੇਗਾ ਫ਼ੇਰਬਦਲ! ਕੇਂਦਰੀ ਰਾਜ...

  • sukhbir singh badal on parwinder singh jhota

    ਪਰਵਿੰਦਰ ਸਿੰਘ ਝੋਟਾ ਦੇ ਕਤਲ 'ਤੇ ਸੁਖਬੀਰ ਸਿੰਘ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਰੱਬ ਦੀ ਰਹਿਮਤ ਸਦਕਾ ਮੁਹੰਮਦ ਰਫੀ ਨੇ ਬਣਾਈ ਵਿਲੱਖਣ ਪਛਾਣ, ਦੁਨੀਆ 'ਚ ਹਮੇਸ਼ਾ ਲਈ ਹੋ ਗਏ ਅਮਰ

ENTERTAINMENT News Punjabi(ਤੜਕਾ ਪੰਜਾਬੀ)

ਰੱਬ ਦੀ ਰਹਿਮਤ ਸਦਕਾ ਮੁਹੰਮਦ ਰਫੀ ਨੇ ਬਣਾਈ ਵਿਲੱਖਣ ਪਛਾਣ, ਦੁਨੀਆ 'ਚ ਹਮੇਸ਼ਾ ਲਈ ਹੋ ਗਏ ਅਮਰ

  • Edited By Sunita,
  • Updated: 25 Dec, 2020 12:46 PM
Entertainment
indian playback singer mohammed rafi
  • Share
    • Facebook
    • Tumblr
    • Linkedin
    • Twitter
  • Comment

ਰੱਬ ਨੇ ਇਸ ਕਾਇਨਾਤ ਵਿਚ ਮਨੁੱਖ ਨੂੰ ਆਪਣਾ ਨਾਇਬ ਬਣਾ ਕੇ ਭੇਜਿਆ ਹੈ। ਇਨ੍ਹਾਂ ਮਨੁੱਖਾਂ ਵਿਚੋਂ ਹੀ ਕੁਝ ਅਜਿਹੇ ਵਿਅਕਤੀ ਪੈਦਾ ਕੀਤੇ, ਜੋ ਉਸ ਰੱਬ ਦੀ ਰਹਿਮਤ ਸਦਕਾ ਸੰਸਾਰ ਵਿਚ ਆਪਣੀ ਇਕ ਵਿਲੱਖਣ ਪਛਾਣ ਬਣਾ ਕੇ ਹਮੇਸ਼ਾ-ਹਮੇਸ਼ਾ ਲਈ ਅਮਰ ਹੋ ਗਏ। ਇਸੇ ਪ੍ਰਕਾਰ ਅੱਜ ਜਦੋਂ ਵੀ ਦੁਨੀਆ ਵਿਚ ਆਵਾਜ਼ ਦੇ ਜਾਦੂਗਰਾਂ ਦੀ ਗੱਲ ਚੱਲਦੀ ਹੈ ਤਾਂ ਬਿਨਾਂ ਸ਼ੱਕ ਇਕ ਨਾਂ ਆਪਣੇ ਆਪ ਸਾਹਮਣੇ ਆ ਖਲੋਂਦਾ ਹੈ, ਉਹ ਨਾਂ ਹੈ ਬਾਲੀਵੁੱਡ ਦੇ ਪ੍ਰਸਿੱਧ ਪਿਠਵਰਤੀ ਮਹਾਨ ਗਾਇਕ ਮੁਹੰਮਦ ਰਫੀ ਸਾਹਿਬ ਜੀ ਦਾ। ਗੀਤ ਹੋਵੇ ਭਾਵੇ ਕੋਈ ਗ਼ਜ਼ਲ ਜਾਂ ਫਿਰ ਕੋਈ ਕੱਵਾਲੀ ਹੋਵੇ ਯਾ ਫਿਰ ਨਾਅਤ ਜਾਂ ਸ਼ਬਦ, ਭਜਨ, ਰਫੀ ਸਾਹਿਬ ਨੇ ਹਰ ਤਰ੍ਹਾਂ ਦੀ ਗਾਇਕੀ ਵਿਚ ਆਪਣਾ ਲੋਹਾ ਮਨਵਾਇਆ।

ਅੱਜ ਭਾਵੇਂ ਰਫੀ ਸਾਹਿਬ ਨੂੰ ਸਾਥੋਂ ਵਿੱਛੜਿਆਂ ਲਗਭਗ ਚਾਰ ਦਹਾਕੇ ਬੀਤ ਚੁੱਕੇ ਹਨ, ਫਿਰ ਵੀ ਰਫੀ ਸਾਹਿਬ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਉਸੇ ਤਰ੍ਹਾਂ ਬੋਲਦਾ ਹੈ, ਜਿਸ ਤਰ੍ਹਾਂ ਕਰੀਬ ਸੱਤ ਦਹਾਕੇ ਪਹਿਲਾਂ ਬੋਲਦਾ ਸੀ। ਅੱਜ ਵੀ ਉਨ੍ਹਾਂ ਦੀ ਆਵਾਜ਼ ਜਦੋਂ ਕਦੀ ਰੇਡੀਓ ਤੋਂ ਸੁਣਾਈ ਦਿੰਦੀ ਹੈ ਤਾਂ ਬਿਨਾਂ ਸ਼ੱਕ ਕੰਨਾਂ ਵਿਚ ਇਕ ਪ੍ਰਕਾਰ ਦਾ ਸ਼ਹਿਦ ਘੋਲਦੀ ਮਹਿਸੂਸ ਹੁੰਦੀ ਹੈ ਅਤੇ ਨਾਲ ਹੀ ਰੂਹ ਨੂੰ ਇੱਕ ਤਰੋ ਤਾਜ਼ਗੀ ਮੁਹੱਈਆ ਕਰਵਾਉਂਦੀ ਜਾਪਦੀ ਹੈ।

ਮੁਹੰਮਦ ਰਫੀ ਦਾ ਜਨਮ ਅੰਮ੍ਰਿਤਸਰ ਦੇ ਲਾਗੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ 24 ਦਸੰਬਰ 1924 ਨੂੰ ਇਕ ਸਾਧਾਰਨ ਪਰਿਵਾਰ ਵਿਚ ਹੋਇਆ। ਆਪ ਦੇ ਪਿਤਾ ਹਾਜੀ ਅਲੀ ਮੁਹੰਮਦ ਇੱਕ ਬਹੁਤ ਹੀ ਨੇਕ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਮੁਹੰਮਦ ਰਫੀ ਛੇ ਭਰਾਵਾਂ ਵਿਚੋਂ ਦੂਸਰੇ ਨੰਬਰ ’ਤੇ ਸੀ। ਮੁਹੰਮਦ ਰਫ਼ੀ, ਜਿਸਦਾ ਦਾ ਕੱਚਾ ਨਾਂ ‘ਫੀਕੂ’ ਸੀ ਨੇ ਆਪਣੀ ਮੁਢਲੀ ਵਿੱਦਿਆ ਘਰ ਵਿਚ ਹੀ ਪ੍ਰਾਪਤ ਕੀਤੀ। ਆਪ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਇਸ ਲਈ ਪਿੰਡ ਦੇ ਸਕੂਲ ਵਿਚ ਦੂਜੀ ਜਮਾਤ ਤੱਕ ਹੀ ਪੜ੍ਹਾਈ ਕਰ ਸਕੇ।

ਰਫੀ ਸਾਹਿਬ ਨੇ ਆਪਣੇ ਗਾਉਣ ਦੀ ਪ੍ਰੇਰਣਾ ਦਾ ਖ਼ੁਲਾਸਾ ਕਰਦੇ ਹੋਏ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਦਸ-ਬਾਰਾਂ ਸਾਲ ਦੇ ਸਨ ਕਿ ਉਹਨਾਂ ਦੇ ਮੁਹੱਲੇ ਵਿੱਚ ਇੱਕ ਫਕੀਰ ਗੀਤ “ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ” ਗਾ ਕੇ ਭੀਖ ਮੰਗਿਆ ਕਰਦਾ ਸੀ। ਉਸੇ ਦੀ ਦੀ ਨਕਲ ਕਰਦਿਆਂ ਆਪ ਵੀ ਇਸ ਗੀਤ ਨੂੰ ਬਹੁਤ ਸ਼ੌਕ ਨਾਲ ਗਾਇਆ ਕਰਦੇ ਸਨ ਤੇ ਕਈ ਵਾਰ ਉਸ ਫਕੀਰ ਦਾ ਪਿੱਛਾ ਕਰਦੇ ਹੋਏ ਬਹੁਤ ਦੂਰ ਨਿਕਲ ਜਾਂਦੇ ਸਨ।

ਇਸੇ ਵਿਚਕਾਰ ਰਫ਼ੀ ਦੇ ਪਿਤਾ 1935 ਵਿਚ ਲਾਹੌਰ ਚਲੇ ਗਏ, ਜਿੱਥੇ ਉਹਨਾਂ ਨੇ ਭੱਟੀ ਗੇਟ ਵਿੱਚ ਨੂਰ ਮਹਿਲਾਂ ਵਿੱਚ ਇੱਕ ਪੁਰਸ਼ਾਂ ਦਾ ਸੈਲੂਨ ਕੰਮ ਸ਼ੁਰੂ ਕਰ ਦਿੱਤਾ। ਰਫ਼ੀ ਦੇ ਵੱਡੇ ਭਰਾ ਮੁਹੰਮਦ ਦੀਨ ਦੇ ਇੱਕ ਦੋਸਤ ਅਬਦੁਲ ਹਮੀਦ ਨੇ ਲਾਹੌਰ ਵਿਚ ਰਫ਼ੀ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਗਾਇਕੀ ਵੱਲ ਉਤਸ਼ਾਹਿਤ ਕੀਤਾ। ਅਬਦੁਲ ਹਮੀਦ ਨੇ ਹੀ ਬਾਅਦ ਵਿੱਚ ਰਫ਼ੀ ਦੇ ਪਰਿਵਾਰ ਦੇ ਬਜ਼ੁਰਗਾਂ ਨੂੰ, ਰਫ਼ੀ ਨੂੰ ਮੁੰਬਈ ਭੇਜਣ ਵਾਸਤੇ ਮਨਾਇਆ। ਉਹਨਾਂ ਨੂੰ ਪਹਿਲੀ ਵਾਰ 13 ਸਾਲ ਦੀ ਉਮਰ ਵਿੱਚ ਕੇ.ਐੱਲ ਸਹਿਗਲ ਦੀ ਮੌਜੂਦਗੀ ਵਿੱਚ ਲਾਹੌਰ ਵਿਖੇ ਉਦੋਂ ਗਾਉਣ ਦਾ ਮੌਕਾ ਮਿਲਿਆ ਜਦ ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਾਲ ਵਿਚ ਹੰਗਾਮਾ ਮਚ ਗਿਆ। ਇਸ ਵਿਚਕਾਰ ਮੁਹੰਮਦ ਰਫੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ। ਜਿਵੇਂ ਹੀ 13 ਸਾਲਾ ਰਫੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਪੰਡਾਲ ਵਿਚ ਉਨ੍ਹਾਂ ਦੀ ਉੱਚੀ ਤੇ ਸੁਰੀਲੀ ਆਵਾਜ਼ ਸੁਣ ਕੇ ਦਰਸ਼ਕਾਂ ਵਿਚ ਜਿਵੇਂ ਕਬਰਾਂ ਵਰਗੀ ਚੁੱਪ ਛਾ ਗਈ।

ਇਸ ਉਪਰੰਤ 1941 ਵਿਚ ਰਫ਼ੀ ਨੇ ਸ਼ਿਆਮ ਸੁੰਦਰ ਦੇ ਅਧੀਨ ਜੋੜੀ ਵਿੱਚ ਗਾਣਾ ਗਾਇਆ। ਇਹ ਗਾਣਾ ਸੀ 'ਸੋਹਣੀਏ ਨੀਂ, ਹੀਰੀਏ ਨੀਂ' ਜੋ ਕਿ ਜੀਨਤ ਬੇਗਮ ਨਾਲ ਲਾਹੌਰ ਵਿਚ ਪੰਜਾਬੀ ਫ਼ਿਲਮ ‘ਗੁਲ ਬਲੋਚ’ ਵਾਸਤੇ ਗਾਇਆ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਦੀ ਗਾਇਕ ਦੇ ਤੌਰ ’ਤੇ ਸ਼ੁਰੂਆਤ ਹੋ ਗਈ। ਇਸੇ ਦੌਰਾਨ ਮੁਹੰਮਦ ਰਫ਼ੀ ਨੂੰ ਆਲ ਇੰਡੀਆ ਰੇਡੀਓ ਲਾਹੌਰ ਸਟੇਸ਼ਨ ਨੇ ਆਪਣੇ ਵਾਸਤੇ ਗਾਉਣ ਲਈ ਸੱਦਾ ਦਿੱਤਾ।

1944 ਵਿੱਚ ਰਫ਼ੀ ਸਾਹਿਬ ਮੁੰਬਈ ਚਲੇ ਗਏ। ਉਹਨਾਂ ਨੇ ਅਬਦੁਲ ਹਮੀਦ ਸਹਿਤ ਮੁੰਬਈ ਦੇ ਭੀੜ-ਭਰੇ ਭਿੰਡੀ ਬਾਜ਼ਾਰ ਵਿੱਚ ਇੱਕ ਕਮਰਾ ਕਿਰਾਏ ’ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫ਼ੀ ਨੂੰ ਫਿਲਮ ਪ੍ਰੋਡੀਊਸਰ ਅਬਦੁਰ ਰਸ਼ੀਦ ਨਿਰਦੇਸ਼ਕ ਮਹਿਬੂਬ ਖਾਨ ਅਤੇ ਅਭਿਨੇਤਾ-ਨਿਰਦੇਸ਼ਕ (ਡਾਇਰੈਕਟਰ) ਨਜ਼ੀਰ ਆਦਿ ਨਾਲ ਮਿਲਵਾਇਆ। ਮੁਹੰਮਦ ਰਫ਼ੀ ਜੋ ਕਿ ਆਪਣੇ ਅਲੱਗ-ਅਲੱਗ ਗਾਣਿਆਂ ਦੇ ਅੰਦਾਜ਼ ਵਾਸਤੇ ਜਾਣੇ ਜਾਂਦੇ ਸੀ, ਉਹਨਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤੱਕ ਹੱਦਬੰਦੀ ਕੀਤੀ ਸੀ। ਉਹਨਾਂ ਨੂੰ ਫਿਲਮ ਦੇ ਅਦਾਕਾਰਾਂ ਦੀ ਆਵਾਜ਼ ਨਾਲ ਮਿਲਦੀ ਅਵਾਜ਼ ਵਿੱਚ ਗਾਉਣ ਦੀ ਵਿਲਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ।

ਆਪਣੀ ਜਾਦੂਈ ਆਵਾਜ਼ ਦੇ ਚਲਦਿਆਂ 1950 ਅਤੇ 1970 ਦੇ ਵਿਚਕਾਰ, ਰਫ਼ੀ ਹਿੰਦੀ ਫਿਲਮ ਉਦਯੋਗ ਵਿਚ ਸਭ ਤੋ ਵੱਧ ਮੰਗ ਵਾਲੇ ਗਾਇਕ ਸਨ। ਦਲੀਪ ਕੁਮਾਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਹਰ ਛੋਟੇ ਬੜੇ ਅਦਾਕਾਰ ਲਈ ਰਫੀ ਨੇ ਆਪਣੀ ਪਿੱਠਵਰਤੀ ਆਵਾਜ਼ ਮੁਹੱਈਆ ਕਰਵਾਈ। ਇਹੋ ਕਾਰਨ ਹੈ ਕਿ ਰਫੀ ਦੀ ਮੌਤ ਉਪਰੰਤ ਇਕ ਵਾਰ ਯਾ-ਹੂ ਅਦਾਕਾਰ ਸ਼ਮੀ ਕਪੂਰ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੀ ਆਵਾਜ਼ ਚਲੀ ਗਈ ਹੈ ਅਤੇ ਉਹ ਗੂੰਗੇ ਹੋ ਗਏ ਹਨ।

ਮੁਹੰਮਦ ਰਫ਼ੀ ਆਮ ਤੌਰ ’ਤੇ ਹਿੰਦੀ ਵਿੱਚ ਗਾਣੇ ਗਾਉਣ ਵਾਸਤੇ ਜਾਣੇ ਜਾਂਦੇ ਸੀ, ਜਿਸ ਉੱਪਰ ਉਹਨਾਂ ਨੂੰ ਬਹੁਤ ਮੁਹਾਰਤ ਸੀ। ਉਹਨਾਂ ਨੇ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ ਜਿਨ੍ਹਾਂ ਵਿੱਚ ਆਸਾਮੀ, ਕੋਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਿਲ ਹਨ। ਭਾਰਤੀ ਭਾਸ਼ਾ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ, ਅਤੇ ਡੱਚ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਸਨ। ਇਕ ਵਾਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਦੂਜੀਆਂ ਭਾਸ਼ਾਵਾਂ ਵਿਚ ਇੰਨੀ ਨਿਪੁੰਨਤਾ ਨਾਲ ਕਿਵੇਂ ਗਾ ਲੈਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੂਜੀ ਭਾਸ਼ਾ ਦੇ ਗੀਤਾਂ ਨੂੰ ਉਰਦੂ ਵਿਚ ਲਿਖ ਲੈਂਦੇ ਹਨ ਉਸ ਉਪਰੰਤ ਪੂਰੀ ਤਰ੍ਹਾਂ ਰਿਹਰਸਲ ਕਰਦੇ ਹਨ ਫਿਰ ਉਸ ਗੀਤ ਨੂੰ ਗਾਉਂਦੇ ਹਨ। ਆਪਣੇ ਪੈਂਤੀ ਸਾਲਾਂ ਦੇ ਗਾਇਕੀ ਦੇ ਸਫਰ ਦੌਰਾਨ ਰਫੀ ਸਾਹਿਬ ਨੇ ਲਗਭਗ 26000 ਹਜ਼ਾਰ ਗਾਣੇ ਗਾਏ।

ਇਕ ਵਾਰ ਇਕ ਅਖਬਾਰ ਵਿੱਚ ਖਬਰ ਛਪੀ ਕਿ ਕਿਸੇ ਸ਼ਹਿਰ ਵਿਚ ਇਕ ਫਾਂਸੀ ਦੇ ਮੁਜਰਿਮ ਤੋਂ ਜਦੋਂ ਉਸਦੀ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਸ ਨੇ ਕੋਈ ਵੀ ਇੱਛਾ ਜ਼ਾਹਿਰ ਨਹੀਂ ਕੀਤੀ ਜਦੋਂ ਉਸ ਤੋਂ ਦੁਬਾਰਾ ਤਿਬਾਰਾ ਪੁੱਛਿਆ ਗਿਆ ਤਾਂ ਉਸ ਨੇ ਮੁਹੰਮਦ ਰਫੀ ਦਾ ਇਕ ਗੀਤ:

“ਓ ਦੁਨੀਆ ਕੇ ਰਖਵਾਲੇ, ਸੁਨ ਦਰਦ ਭਰੇ ਮੇਰੇ ਨਾਲੇ।
ਜੀਵਨ ਅਪਨਾ ਵਾਪਸ ਲੇ ਲੇ, ਜੀਵਨ ਦੇਨੇ ਵਾਲੇ।

ਸੁਣਨ ਦੀ ਤਮੰਨਾ ਜ਼ਾਹਿਰ ਕੀਤੀ ਤਾਂ ਇਸ ਉਪਰੰਤ ਜੇਲ ਵਿਚ ਟੇਪ ਰਿਕਾਰਡਰ ਦਾ ਪ੍ਰਬੰਧ ਕੀਤਾ ਗਿਆ ਤੇ ਮੁਹੰਮਦ ਰਫੀ ਦਾ ਉਕਤ ਰਾਗ ਦਰਬਾਰੀ ਵਿੱਚ ਗਾਇਆ ਗੀਤ ਸੁਣਾ ਕੇ ਮੁਜਰਿਮ ਦੀ ਆਖਰੀ ਇੱਛਾ ਪੂਰੀ ਕਰਨ ਉਪਰੰਤ ਸਜ਼ਾ ਦੇ ਹੁਕਮ ਦੀ ਤਾਮੀਲ ਕੀਤੀ ਗਈ। ਰਫੀ ਸਾਹਿਬ ਦੀ ਸ਼ਖ਼ਸੀਅਤ ਵਿਚ ਕਿਸ ਕਦਰ ਸਾਦਗੀ ਸੀ, ਇਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਹੀ ਲਗਾ ਸਕਦੇ ਹਾਂ ਕਿ ਫਿਲਮ ਨਸੀਬ ਦੇ ਗੀਤ “ਚਲ ਚਲ ਮੇਰੇ ਭਾਈ” ਦੀ ਰਿਕਾਰਡਿੰਗ ਉਪਰੰਤ ਉਨ੍ਹਾਂ ਆਪਣੇ ਘਰ ਆ ਕੇ ਬੇਟੇ ਸ਼ਾਹਿਦ ਰਫੀ ਨੂੰ ਬਹੁਤ ਹੀ ਪੁਰ ਜੋਸ਼ ਅੰਦਾਜ਼ ਵਿਚ ਕਿਹਾ ਕਿ ਬੇਟਾ ਤੈਨੂੰ ਪਤਾ ਹੈ ਕਿ ਅੱਜ ਮੈਂ ਆਪਣਾ ਇਕ ਗੀਤ ਅਮਿਤਾਭ ਬੱਚਨ ਨਾਲ ਰਿਕਾਰਡ ਕਰਵਾ ਕੇ ਆਇਆ ਹਾਂ। ਹਾਲਾਂਕਿ ਅਸੀਂ ਸਭ ਜਾਣਦੇ ਹਾਂ ਕਿ ਰਫੀ ਸਾਹਿਬ ਆਪਣੇ ਆਪ ਵਿੱਚ ਇੱਕ ਮਹਾਨ ਕਲਾਕਾਰ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਦਿਲ ਵਿਚ ਅਮਿਤਾਭ ਬੱਚਨ ਦੀ ਬੇਹੱਦ ਕਦਰ ਸੀ।

ਰਫੀ ਸਾਹਿਬ ਦੇ ਹਿੱਟ ਗੀਤਾਂ ਵਿਚੋਂ ਕੁੱਝ ਕੁ ਇਸ ਪ੍ਰਕਾਰ ਹਨ, ਜਿਵੇਂ ਕਿ ‘ਯੇ ਦੁਨੀਆ ਯੇ ਮਹਿਫਲ ਮੇਰੇ ਕਾਮ ਕੀ ਨਹੀਂ’, ,ਕਿਆ ਹੂਆ ਤੇਰਾ ਵਾਅਦਾ, ਵੋ ਕਸਮ ਵੋ ਇਰਾਦਾ’, ‘ਓ ਦੁਨੀਆਂ ਕੇ ਰਖਵਾਲੇ’, ‘ਦਿਲ ਦੀਯਾ ਦਰਦ ਲੀਆ’, ‘ਲਿਖੇ ਜੋ ਖਤ ਤੁਝੇ’, ‘ਐ ਮੁਹੱਬਤ ਜ਼ਿੰਦਾਬਾਦ’, ‘ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ’, ‘ਆਦਮੀ ਮੁਸਾਫਿਰ ਹੈ’, ‘ਮੇਰੇ ਦੁਸ਼ਮਨ ਤੂ ਮੇਰੀ ਦੋਸਤੀ ਕੋ ਤਰਸੇ’, ‘ਯੇ ਜ਼ੁਲਫ ਅਗਰ ਖਿਲ ਕੇ’, ‘ਜਾਨ ਜਾਨੀ ਜਨਾਧਨ’, ‘ਨਫਰਤ ਕੀ ਦੁਨੀਆ ਕੋ ਛੋੜ ਕਰ’, ‘ਮੈਂ ਜੱਟ ਯਮਲਾ ਪਗਲਾ ਦੀਵਾਨਾ’, ‘ਪੱਥਰ ਕੇ ਸਨਮ’, ‘ਬਾਬੁਲ ਕੀ ਦੁਆਏਂ ਲੇਤੀ ਜਾ’, ‘ਚੌਧਵੀਂ ਕਾ ਚਾਂਦ ਹੋ’, ‘ਵਕਤ ਸੇ ਦਿਨ ਔਰ ਰਾਤ’, ਪੰਜਾਬੀ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’, ‘ਚਿੱਟੇ ਦੰਦ ਹੱਸਣੋਂ ਨੀਹੀਂਓ ਰਹਿੰਦੇ’, ‘ਦਾਣਾ ਪਾਣੀ ਖਿੱਚ ਲਿਆਉਂਦਾ’ ਤੇ ਧਾਰਮਿਕ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’, ‘ਨਾਨਕ ਨਾਮ ਜ਼ਹਾਜ ਹੈ’, ‘ਦੁੱਖ ਭੰਜਨ ਤੇਰਾ ਨਾਮ ਜੀ’, ‘ਜਿਸ ਕੇ ਸਿਰ ਉਪਰ ਤੂੰ ਸੁਆਮੀ’, ‘ਮੈਂ ਤੇਰੇ ਦਰ ਪੇ ਆਇਆ ਹੂੰ’, ‘ਯਾ ਖੁਦਾ ਸੋਈ ਕਿਸਮਤ ਜਗ੍ਹਾ ਦੇ, ਹਰ ਮੁਸਲਮਾਂ ਕੋ ਹਾਜੀ ਬਨ ਦੇ’ ਆਦਿ ਸਾਰੇ ਹੀ ਜ਼ਬਰਦਸਤ ਹਿੱਟ ਰਹੇ।

ਰਫੀ ਸਾਹਿਬ ਨੇ ਛੇ ਫਿਲਮਫੇਅਰ ਅਵਾਰਡ ਅਤੇ ਇੱਕ ਨੈਸ਼ਨਲ ਫ਼ਿਲਮ ਅਵਾਰਡ ਪ੍ਰਾਪਤ ਕੀਤਾ। ਸਾਲ 1967 ਵਿਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮ-ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਆਖਿਰਕਾਰ ਆਵਾਜ਼ ਦੀ ਦੁਨੀਆ ਦਾ ਇਹ ਮਹਾਨ ਸਿਤਾਰਾ (ਹਾਜੀ ਮੁਹੰਮਦ ਰਫੀ) 31 ਜੁਲਾਈ 1980 ਨੂੰ ਹਾਰਟ ਅਟੈਕ ਕਾਰਨ ਮੁੰਬਈ ਦੇ ਹਸਪਤਾਲ ਵਿੱਚ ਰਾਤੀਂ 10 ਵੱਜਕੇ 20 ਮਿੰਟ ’ਤੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਤੇ ਗਾਇਕੀ ਦੀ ਦੁਨੀਆਂ ਵਿੱਚ ਇੱਕ ਅਜਿਹਾ ਖਲਾਅ ਪੈਦਾ ਕਰ ਗਿਆ ਜਿਸ ਦੀ ਪੂਰਤੀ ਹੋਣੀ ਮੁਮਕਿਨ ਨਹੀਂ। ਬਿਨਾਂ ਸ਼ੱਕ ਕਲਾ ਤੇ ਸੰਗੀਤ ਪ੍ਰੇਮੀਆਂ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ। ਪਰ ਆਪਣੇ ਬੇ-ਮਿਸਾਲ ਗੀਤਾਂ ਤੇ ਲਾ-ਜਵਾਬ ਹੱਸਮੁਖ ਤੇ ਮਿਲਣਸਾਰ ਸ਼ਖਸੀਅਤ ਕਾਰਨ ਰਫੀ ਸਾਹਿਬ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਜ਼ਿੰਦਾ ਰਹਿਣਗੇ। ਸ਼ਾਇਦ ਇਸੇ ਲਈ ਮੁਹੰਮਦ ਰਫੀ ਨੇ ਆਪਣੇ ਗਾਏ ਗੀਤ ਵਿੱਚ ਕਿਹਾ ਸੀ:

ਤੁਮ ਮੁਝੇ ਯੂੰ ਭੁਲਾ ਨਾ ਪਾਓਗੇ,
ਜਬ ਕਭੀ ਭੀ ਸੁਨੋਗੇ ਗੀਤ ਮੇਰੇ,
ਸੰਗ-ਸੰਗ ਤੁਮ ਭੀ ਗੁਨ-ਗੁਨਾਉਗੇ।


                                                                                                        ਅੱਬਾਸ ਧਾਲੀਵਾਲ 
                                                                                                        ਮਲੇਰਕੋਟਲਾ ।
                                                                                                        ਸੰਪਰਕ 9855259650 
                                                                                                        Abbasdhaliwal72@gmail.com 

 

ਨੋਟ - ਇਸ ਆਰਟੀਕਲ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।

  • Mohammed Rafi
  • Indian Playback Singer
  • Abdur Rashid Kardar
  • Mehboob Khan
  • ਮੁਹੰਮਦ ਰਫੀ

ਮਸ਼ਹੂਰ ਕਲਾਕਾਰ ਸੁਰਿੰਦਰ ਫਰਿਸ਼ਤਾ ਉਰਫ਼ ਘੁੱਲ੍ਹੇ ਸ਼ਾਹ 'ਆਪ' 'ਚ ਹੋਏ ਸ਼ਾਮਲ

NEXT STORY

Stories You May Like

  • zomato employee asked employees to learn hindi  big controversy
    Zomato ਦੇ ਕਰਮਚਾਰੀ ਨੇ ਮੁਲਾਜ਼ਮਾਂ ਨੂੰ ਹਿੰਦੀ ਸਿੱਖਣ ਲਈ ਕਿਹਾ,ਤਾਂ ਖੜ੍ਹਾ ਹੋ ਗਿਆ ਵੱਡਾ ਵਿਵਾਦ
  • abhishek pathak carves a niche with   drishyam  the conclusion
    "ਦ੍ਰਸ਼ਯਮ: ਦਿ ਕਨਕਲੂਜ਼ਨ" ਨਾਲ ਅਭਿਸ਼ੇਕ ਪਾਠਕ ਨੇ ਬਣਾਈ ਆਪਣੀ ਵੱਖ ਪਛਾਣ
  • punjab university scientist
    ਪੰਜਾਬ ਯੂਨੀਵਰਸਿਟੀ ਦੇ 56 ਖੋਜਕਰਤਾਵਾਂ ਨੇ ਦੁਨੀਆ ਦੇ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ’ਚ ਬਣਾਈ ਥਾਂ
  • netanyahu spoke to captain machar by phone
    "ਤੁਸੀਂ ਪੂਰੀ ਦੁਨੀਆ ਲਈ ਹੀਰੋ ਹੋ", ਨੇਤਨਯਾਹੂ ਨੇ ਕੈਪਟਨ ਮਛਾਰ ਨਾਲ ਫ਼ੋਨ 'ਤੇ ਕੀਤੀ ਗੱਲਬਾਤ
  • west bengal s identity set to change
    ਬਦਲੇਗੀ ਪੱਛਮੀ ਬੰਗਾਲ ਦੀ ਪਛਾਣ, ਪੱਛਮੀ ਬੰਗ ਨਾਂਅ ਰੱਖਣ ਲਈ ਵਿਧਾਨ ਸਭਾ 'ਚ ਆਵੇਗਾ ਬਿੱਲ: ਸਮਿਕ ਭੱਟਾਚਾਰੀਆ
  • govt approves rs 1 86 405 crore scheme for renewable energy programme
    ਸਰਕਾਰ ਨੇ ਨਵਿਆਉਣਯੋਗ ਊਰਜਾ ਪ੍ਰੋਗਰਾਮ ਲਈ 1,86,405 ਕਰੋੜ ਰੁਪਏ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ
  • mysterious pilots  flydubai
    ਫਲਾਈਦੁਬਈ ਜਹਾਜ਼ ਨੂੰ ਬਚਾਉਣ ਵਾਲੇ ਰਹੱਸਮਈ ਪਾਇਲਟਾਂ ਦੀ ਪਛਾਣ ਦਾ ਅਜੇ ਤੱਕ ਖੁਲਾਸਾ ਨਹੀਂ
  • farmers in bangladesh are blindly using pesticides
    ਉਪਜ ਵਧਾਉਣ ਲਈ ਪਰੋਸਿਆ ਜਾ ਰਿਹੈ ਜ਼ਹਿਰ, ਬੰਗਲਾਦੇਸ਼ 'ਚ ਕਿਸਾਨ ਅੰਨ੍ਹੇਵਾਹ ਕਰ ਰਹੇ ਕੀਟਨਾਸ਼ਕਾਂ ਦੀ ਵਰਤੋਂ
  • there should be an impartial inquiry constructed roads rajesh bagha
    ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ ਕਥਿਤ ਘੁਟਾਲੇ ਦੀ ਨਿਰਪੱਖ ਜਾਂਚ...
  • jalandhar opposition to firecracker market in raowali village
    ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • heavy rain warning for punjab over the next 3 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
Trending
Ek Nazar
major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • sunny deol  s film   surya   to release in cinemas on november 20
      ਸੰਨੀ ਦਿਓਲ ਦੀ ਫਿਲਮ "ਸੂਰਿਆ" 20 ਨਵੰਬਰ ਨੂੰ ਸਿਨੇਮਾਘਰਾਂ 'ਚ ਹੋਵੇਗੀ  ਰਿਲੀਜ਼
    • the new song of   pehla pyaar doosri baar     jane kis mor pe   has been released
      ‘ਪਹਿਲਾ ਪਿਆਰ ਦੂਸਰੀ ਬਾਰ’ ਦਾ ਨਵਾਂ ਗਾਣਾ ‘ਜਾਨੇ ਕਿਸ ਮੋੜ ਪੇ’ ਕੀਤਾ ਰਿਲੀਜ਼
    • aakriti and prithvi reunited a few weeks after breaking off their engagement
      ਮੰਗਣੀ ਤੋੜਨ ਦੇ ਕੁੱਝ ਹਫ਼ਤਿਆਂ ਬਾਅਦ ਮੁੜ ਇੱਕ ਹੋਏ ਆਕ੍ਰਿਤੀ ਤੇ ਪ੍ਰਿਥਵੀ ਸ਼ਾਅ,...
    • famous actress arrested upon landing at new york airport
      ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...
    • anil kapoor and cricketer rohit sharma praised the trailer of the film   doosra
      ਅਨਿਲ ਕਪੂਰ ਤੇ ਕ੍ਰਿਕਟਰ ਰੋਹਿਤ ਸ਼ਰਮਾ ਨੇ ਕੀਤੀ ਫਿਲਮ ‘ਦੂਸਰਾ’ ਦੇ ਟ੍ਰੇਲਰ ਦੀ...
    • rj mitte died at 34
      ਹਾਲੀਵੁੱਡ 'ਚ ਛਾਇਆ ਮਾਤਮ: 'ਬ੍ਰੇਕਿੰਗ ਬੈਡ' ਫੇਮ RJ Mitte ਨੇ 34 ਸਾਲ ਦੀ ਉਮਰ...
    • shooting for salman khan  s upcoming film   monster   has entered the final stage
      ਸਲਮਾਨ ਖਾਨ ਦੀ ਆਗਾਮੀ ਫਿਲਮ 'ਮੌਨਸਟਰ' ਦੀ ਸ਼ੂਟਿੰਗ ਅੰਤਿਮ ਪੜਾਅ 'ਚ ਹੋਈ ਦਾਖਲ
    • uk shoot for akshay kumar s  samuk  wraps up
      ਅਕਸ਼ੈ ਕੁਮਾਰ ਦੀ ਫਿਲਮ "ਸਮੂਕ" ਦੀ ਯੂਕੇ 'ਚ ਸ਼ੂਟਿੰਗ ਹੋਈ ਪੂਰੀ
    • trailer for  the legend of hanuman  season 7 released
      ਐਨੀਮੇਟਡ ਸੀਰੀਜ਼ 'ਦਿ ਲੈਜੇਂਡ ਆਫ਼ ਹਨੂਮਾਨ' ਸੀਜ਼ਨ 7 ਦਾ ਟ੍ਰੇਲਰ ਰਿਲੀਜ਼, 23...
    • i don t want to become a mother famous actress makes a major decision
      "ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +