ਜਲੰਧਰ (ਬਿਊਰੋ) : ਸੂਫ਼ੀ ਗਾਇਕ ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਦਾ ਬਹਾਰ ਗਾਇਕਾਂ ਦੀ ਸੂਚੀ 'ਚ ਸਭ ਤੋਂ ਉੱਪਰ ਹਨ। ਗਾਇਕ ਦੇ ਗੀਤਾਂ ਨੂੰ ਪ੍ਰਸ਼ੰਸਕ ਇੰਨਾ ਪਸੰਦ ਕਰਦੇ ਹਨ ਕਿ ਯੂਟਿਊਬ 'ਤੇ ਪਲ਼ਾਂ 'ਚ ਹੀ ਟ੍ਰੈਂਡ ਕਰਨ ਲੱਗ ਜਾਂਦੇ ਹਨ।
ਸਰਤਾਜ ਦਾ ਅਸਲੀ ਨਾਂ ਸਤਿੰਦਰ ਪਾਲ ਸਿੰਘ ਹੈ। ਉਨ੍ਹਾਂ ਦਾ ਜਨਮ ਹੁਸ਼ਿਆਰਪੁਰ ਪੰਜਾਬ ਦੇ ਪਿੰਡ ਬਜਰਾਵਰ 'ਚ ਹੋਇਆ ਸੀ। ਉਨ੍ਹਾਂ ਨੇ ਕੱਲ੍ਹ ਆਪਣਾ 42ਵਾਂ ਜਨਮਦਿਨ ਮਨਾਇਆ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸੀ। ਆਪਣੀ ਗਾਇਕੀ ਨਾਲ ਸਭ ਦੇ ਦਿਲਾਂ 'ਚ ਰਾਜ ਕਰਨ ਵਾਲੇ ਸਤਿੰਦਰ ਸਰਤਾਜ ਨੇ ਕੱਲ੍ਹ ਆਪਣਾ 42ਵਾਂ ਜਨਮਦਿਨ ਮਨਾਇਆ। ਉਨ੍ਹਾਂ ਨੇ ਆਪਣੇ ਜਨਮਦਿਨ ਦਾ ਸ਼ਾਨਦਾਰ ਜਸ਼ਨ ਮਨਾਇਆ।

ਸਤਿੰਦਰ ਸਰਤਾਜ ਨੇ ਆਪਣੇ ਜਮਨਦਿਨ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ'ਚ ਗਾਇਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸਰਤਾਜ ਨੇ ਲਿਖਿਆ ਕਿ 🤍ਸ਼ੁਕਰਾਨੇ🤲🏽।

ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਸਤਿੰਦਰ ਦੀ ਤਸਵੀਰ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸਰਤਾਜ ਨੇ ਇੰਸਟਾਗ੍ਰਾਮ 'ਤੇ ਵੀਡੀਓ ਵੀ ਸ਼ੇਅਰ ਕੀਤੀ ਹੈ, ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।

ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਸਤਿੰਦਰ ਸਰਤਾਜ ਦਾ ਨਵਾਂ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਨਿਵਾਜਿਆ।

ਇਸ ਦੇ ਨਾਲ ਹੀ ਪਿਛਲੀ ਵਾਰ ਗਾਇਕ ਬਤੌਰ ਅਦਾਕਾਰ ਫ਼ਿਲਮ 'ਸ਼ਾਯਰ' 'ਚ ਨਜ਼ਰ ਆਏ ਸਨ। ਇਸ ਫ਼ਿਲਮ 'ਚ ਗਾਇਕ ਦੇ ਨਾਲ ਨੀਰੂ ਬਾਜਵਾ ਨਜ਼ਰ ਆਈ ਸੀ। ਫ਼ਿਲਮ ਨੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਨੂੰ ਕਾਫ਼ੀ ਖੁਸ਼ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੈਂਸਰ ਬੋਰਡ ਵੱਲੋਂ ਕੰਗਨਾ ਰਾਣੌਤ ਦੀ ਫ਼ਿਲਮ ‘ਐਮਰਜੈਂਸੀ’ ’ਤੇ ਰੋਕ ਦਾ ਸਿੰਘ ਸਭਾਵਾਂ ਵੱਲੋਂ ਸਵਾਗਤ
NEXT STORY