ਮੁੰਬਈ : ਮਸ਼ਹੂਰ ਟੈਲੀਵਿਜ਼ਨ ਸੀਰੀਅਲ 'ਸਿਲਸਿਲਾ ਪਿਆਰ ਕਾ' ਵਿਚ 'ਜਾਨਕੀ' ਭਾਵ ਅਦਾਕਾਰਾ ਸ਼ਿਲਪਾ ਸ਼ਿਰੋਡਕਰ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਬੀਤੇ ਦਿਨੀਂ ਅਦਾਕਾਰਾ ਸ਼ਿਲਪਾ ਸ਼ਿਰੋਡਕਰ ਸ਼ੂਟਿੰਗ ਦੌਰਾਨ ਸੈੱਟ 'ਤੇ ਪੌੜੀਆਂ ਤੋਂ ਡਿੱਗ ਗਈ। ਉਸਦੀ ਪਿੱਠ 'ਤੇ ਸੱਟ ਲੱਗੀ ਹੈ। ਜਾਣਕਾਰੀ ਅਨੁਸਾਰ ਟੀ. ਵੀ. ਚੈਨਲ ਸਟਾਰ ਪਲੱਸ ਦੇ ਸੀਰੀਅਲ ਵਿਚ ਇਕ ਦ੍ਰਿਸ਼ ਦੀ ਸ਼ੂਟਿੰਗ ਦੌਰਾਨ ਸ਼ਿਲਪਾ ਜਦੋਂ ਪੌੜੀਆਂ 'ਤੇ ਤੁਰਦੀ ਹੋਈ ਸੰਵਾਦ ਬੋਲ ਰਹੀ ਸੀ ਤਾਂ ਅਚਾਨਕ ਸੰਤੁਲਨ ਬਿਗੜ ਗਿਆ ਅਤੇ ਉਹ ਪੌੜੀਆਂ ਵਿਚ ਡਿੱਗ ਪਈ।
ਜ਼ਿਕਰਯੋਗ ਹੈ ਕਿ ਇਸ ਸੀਰੀਅਲ 'ਸਿਲਸਿਲਾ ਪਿਆਰ ਕਾ' 'ਚ ਅਦਾਕਾਰਾ ਸ਼ਿਲਪਾ ਸ਼ਿਰੋਡਕਰ ਨੇ ਨਕਾਰਾਤਮਕ ਭੂਮਿਕਾ ਨਿਭਾਈ ਹੈ। ਇਸ ਸੀਰੀਅਲ 'ਚ ਉਨ੍ਹਾਂ ਨੇ ਇਕ ਮਾਂ ਦੀ ਭੂਮਿਕਾ ਨਿਭਾਈ ਹੈ, ਜੋ ਆਪਣੇ ਬੇਟੇ ਪ੍ਰਤੀ ਆਪਣੀ ਮਮਤਾ 'ਚ ਅੰਨੀ ਹੋ ਗਈ ਹੈ ਅਤੇ ਉਸ ਅੰਨ੍ਹੇਪਣ 'ਚ ਉਨ੍ਹਾਂ ਨੂੰ ਆਪਣੇ ਬੇਟੇ ਦੀ ਖੁਸ਼ੀ ਦਾ ਵੀ ਕੋਈ ਖਿਆਲ ਨਹੀਂ ਹੈ।
ਰਵਿੰਦਰ ਗਰੇਵਾਲ ਦਾ ਸਿੰਗਲ ਟ੍ਰੈਕ 'ਮਿਸ ਕਰਦਾ' ਅੱਜ ਹੋਵੇਗਾ ਯੂ-ਟਿਊਬ 'ਤੇ ਰਿਲੀਜ਼
NEXT STORY