ਮੁੰਬਈ : ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ ਬੀਤੇ ਦਿਨੀਂ ਹੀ ਆਪਣੇ ਪ੍ਰੇਮੀ ਕਰਨ ਸਿੰਘ ਗਰੋਵਰ ਨਾਲ ਵਿਆਹ ਕਰ ਲਿਆ ਹੈ। ਇਹ ਦੋਵੇਂ ਬੀਤੇ ਦਿਨੀਂ ਭਾਵ ਸ਼ਨੀਵਾਰ ਸ਼ਾਮ ਹੋਟਲ ਸੇਂਟ ਰੇਗਿਸ 'ਚ ਵਿਆਹ ਦੇ ਬੰਧਨਾ 'ਚ ਬੱਝ ਗਏ ਹਨ। ਜਾਣਕਾਰੀ ਅਨੁਸਾਰ ਇਹ ਵਿਆਹ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ ਹੈ, ਜਿਸ 'ਚ ਬਿਪਾਸ਼ਾ ਬੰਗਾਲੀ ਦੁਲਹਨ ਦੇ ਅਵਤਾਰ 'ਚ ਨਜ਼ਰ ਆਈ। ਕਰਨ ਵੀ ਧੋਤੀ ਪਾ ਕੇ ਬੰਗਾਲੀ ਲੁੱਕ 'ਚ ਨਜ਼ਰ ਆਏ। ਇਸ ਵਿਆਹ 'ਚ ਫਿਲਮ ਅਤੇ ਟੀ.ਵੀ. ਇੰਡਸਟਰੀ ਦੇ ਕਈ ਸਿਤਾਰੇ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਹੁਣੇ ਜਿਹੇ ਬਿਪਾਸ਼ਾ-ਕਰਨ ਦੇ ਵਿਆਹ ਦੀਆਂ 30 ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਤੁਸੀਂ ਇਨ੍ਹਾਂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਦੇਖ ਸਕਦੇ ਹੋ।
ਭਾਰਤੀ ਟੀ.ਵੀ ਸ਼ੋਅ 'ਤੇ ਬੇੱਹਦ ਮਾਣ ਮਹਿਸੂਸ ਕਰਦੀ ਹੈ: ਸੌਮਿਆ ਸੇਠ
NEXT STORY