ਰੀਓ ਡੀ ਜਨੇਰੀਓ (ਯੂ. ਐੱਨ. ਆਈ.)– ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ’ਚ ਸਥਿਤ ਕੋਪਾਕਬਾਨਾ ਬੀਚ ਸ਼ਨੀਵਾਰ ਰਾਤ ਉਸ ਸਮੇਂ ਵਿਸ਼ਾਲ ਸੰਗੀਤ ਉਤਸਵ ਵਿਚ ਬਦਲ ਗਿਆ ਜਦੋਂ ਕੋਲੰਬੀਆਈ ਪੌਪ ਸੁਪਰਸਟਾਰ ਸ਼ਕੀਰਾ ਦੇ ਮੁਫ਼ਤ ਕੰਸਰਟ ਵਿਚ ਸ਼ਹਿਰ ਪ੍ਰਸ਼ਾਸਨ ਅਨੁਸਾਰ ਲੱਗਭਗ 20 ਲੱਖ ਲੋਕ ਪਹੁੰਚੇ।
ਰੀਓ ਦੇ ਮੇਅਰ ਐਡੁਆਰਡ ਕੈਵਾਲੀਏਰੇ ਨੇ ਸੋਸ਼ਲ ਮੀਡੀਆ ਪੋਸਟ ਵਿਚ ਦਾਅਵਾ ਕੀਤਾ ਕਿ ਸ਼ਕੀਰਾ ਦੇ ਸ਼ੋਅ ਵਿਚ ਲੱਗਭਗ 20 ਲੱਖ ਦਰਸ਼ਕਾਂ ਨੇ ਹਿੱਸਾ ਲਿਆ। ਜੇਕਰ ਇਹ ਗਿਣਤੀ ਸਹੀ ਮੰਨੀ ਜਾਵੇ ਤਾਂ ਇਹ ਹਾਲ ਹੀ ਦੇ ਸਾਲਾਂ ਵਿਚ ਕੋਪਾਕਬਾਨਾ ਬੀਚ ’ਤੇ ਆਯੋਜਿਤ ਸਭ ਤੋਂ ਵੱਡੇ ਜਨਤਕ ਸੰਗੀਤ ਆਯੋਜਨਾਂ ਵਿਚ ਸ਼ਾਮਲ ਹੋਵੇਗਾ। ਸ਼ਕੀਰਾ ਦਾ ਇਹ ਸ਼ੋਅ ਉਸ ਦੇ ਵਰਲਡ ਟੂਰ ‘ਲਾਸ ਮੁਜੇਰੇਸ ਯਾ ਨੋ ਲੋਰਨ’ ਦਾ ਹਿੱਸਾ ਸੀ, ਜਿਸ ਦਾ ਨਾਂ ਉਸ ਦੇ 2024 ਦੇ ਐਲਬਮ ’ਤੇ ਰੱਖਿਆ ਗਿਆ ਹੈ।
ਇਸ ਦੌਰਾਨ ਸ਼ਕੀਰਾ ਨੇ ਆਪਣੇ ਕਈ ਪ੍ਰਸਿੱਧ ਗਾਣੇ ਗਾਏ ਅਤੇ ਦਰਸ਼ਕ ਸਮੁੰਦਰ ਕੰਢੇ ਰੇਤ ’ਤੇ ਦੇਰ ਰਾਤ ਤੱਕ ਝੂਮਦੇ ਰਹੇ। ਇਹ ਆਯੋਜਨ ਰੀਓ ਵਿਚ ਹਾਲ ਹੀ ਦੇ ਸਾਲਾਂ ਦੀ ਉਸ ਪ੍ਰੰਪਰਾ ਦਾ ਹਿੱਸਾ ਹੈ ਜਿਸ ਵਿਚ ਵੱਡੇ ਵਿਸ਼ਵ ਪੱਧਰੀ ਸਿਤਾਰਿਆਂ ਦੇ ਮੁਫ਼ਤ ਬੀਚ ਕੰਸਰਟ ਰਾਹੀਂ ਸਥਾਨਕ ਆਰਥਿਕਤਾ ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਰਣਨੀਤੀ ਅਪਣਾਈ ਗਈ ਹੈ।
67 ਸਾਲ ਦੀ ਉਮਰ 'ਚ ਵੀ ਕੁਆਰਾ ਹੈ ਮਸ਼ਹੂਰ ਅਦਾਕਾਰ, ਕਿਹਾ- 'ਕਿਤੇ ਨਾ ਕਿਤੇ ਜ਼ਰੂਰ ਹੋਵੇਗੀ ਮੇਰੀ ਘਰਵਾਲੀ'
NEXT STORY