ਅਲਵਰ- ਰਾਜਸਥਾਨ 'ਚ ਅਲਵਰ ਜ਼ਿਲ੍ਹੇ ਦੇ ਗੋਵਿੰਦਗੜ੍ਹ ਥਾਣਾ ਖੇਤਰ 'ਚ ਵਿਆਹ ਤੋਂ ਠੀਕ ਤਿੰਨ ਦਿਨ ਪਹਿਲਾਂ ਬਦਮਾਸ਼ਾਂ ਨੇ ਲਾੜੇ ਨੂੰ ਅਗਵਾ ਕਰ ਦਿੱਤਾ ਪਰ ਪੁਲਸ ਦੀ ਘੇਰਾਬੰਦੀ ਦੇਖ ਕੇ ਲਾੜੇ ਨੂੰ ਛੱਡ ਕੇ ਦੌੜ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਦਮਾਸ਼ ਨੌਜਵਾਨ ਨੂੰ ਧੋਲਾਗੜ੍ਹ ਥਾਣਾ ਖੇਤਰ 'ਚ ਛੱਡ ਕੇ ਫਰਾਰ ਹੋ ਗਏ। ਨੌਜਵਾਨ ਨੇ ਪੁਲਸ ਨੂੰ ਦੱਸਿਆ ਕਿ ਅਗਵਾਕਰਤਾਵਾਂ ਨੇ ਉਸ ਨੂੰ ਡਰਾਉਣ-ਧਮਕਾਉਣ ਤੋਂ ਬਾਅਦ ਛੱਡ ਦਿੱਤਾ। ਲਾੜੇ ਨੂੰ ਇਹ ਧਮਕੀ ਦੇ ਕੇ ਛੱਡਿਆ ਕਿ ਜੇਕਰ ਤੂੰ ਬਾਰਾਤ ਲੈ ਕੇ ਆਇਆ ਤਾਂ ਤੇਰੀ ਲਾਸ਼ ਜਾਵੇਗੀ।
ਲਾੜੇ ਨੇ ਜਾਨ ਬਚਾਉਣ ਲਈ ਉਨ੍ਹਾਂ ਨੂੰ ਕਿਹਾ ਕਿ ਉਹ ਵਿਆਹ ਨਹੀਂ ਕਰੇਗਾ ਅਤੇ ਬਾਰਾਤ ਲੈ ਕੇ ਨਹੀਂ ਆਏਗਾ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਸ਼ਾਮ ਕਰੀਬ 6 ਹਥਿਆਰਬੰਦ ਬਦਮਾਸ਼ਾਂ ਨੇ ਗੋਵਿੰਦਗੜ੍ਹ ਰੇਲਵੇ ਫਾਟਕ ਪਾਰ ਕਰਦੇ ਹੀ ਨੌਜਵਾਨ ਮਹੇਸ਼ ਨੂੰ ਉਸ ਦੇ ਘਰੋਂ ਤੋਂ ਸਿਰਫ਼ 100 ਮੀਟਰ ਪਹਿਲਾਂ ਬਦਮਾਸ਼ਾਂ ਨੇ ਉਸ ਦੀ ਗੱਡੀ ਸਮੇਤ ਅਗਵਾ ਕਰ ਲਿਆ ਅਤੇ ਬਾਅਦ 'ਚ ਝਾਡਲਾ ਪਿੰਡ ਦੇ ਜੰਗਲ 'ਚ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਨੌਜਵਾਨ ਦਾ ਮੈਡੀਕਲ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਨੌਜਵਾਨ ਦੇ ਬਿਆਨ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਮੁੰਡੇ ਦਾ ਵਿਆਹ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ 'ਚ ਹੋਣਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
12 ਹਜ਼ਾਰ ਤਨਖਾਹ ਉੱਤੇ ਕਾਲਜ਼ 'ਚ ਭਰਤੀ ਹੋਇਆ 'ਗੋਲੂ' ਲੰਗੂਰ, ਕੰਮ ਜਾਣ ਉੱਡਣਗੇ ਹੋਸ਼
NEXT STORY