ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਨਪਸੰਦ ਅਭਿਨੇਤਾ ਇਰਫਾਨ ਖ਼ਾਨ ਦੀ ਮੌਤ ਨੂੰ ਇਕ ਸਾਲ ਹੋ ਗਿਆ ਹੈ। 29 ਅਪ੍ਰੈਲ, 2020 ਨੂੰ ਇਰਫਾਨ ਖ਼ਾਨ ਨੇ ਕੋਲਨ ਇਨਫੈਕਸ਼ਨ ਦੇ ਚਲਦਿਆਂ ਲੰਬੀ ਬੀਮਾਰੀ ਤੋਂ ਬਾਅਦ ਮੁੰਬਈ ਦੇ ਕੋਕੀਲਾਬੇਨ ਹਸਪਤਾਲ ’ਚ ਆਖਰੀ ਸਾਹ ਲਿਆ। ਹਾਲਾਂਕਿ ਇਰਫਾਨ ਨੇ ਸਾਨੂੰ ਛੱਡ ਦਿੱਤਾ ਹੈ ਪਰ ਅੱਜ ਵੀ ਉਸ ਦੀਆਂ ਯਾਦਾਂ ਉਨ੍ਹਾਂ ਦੇ ਪਰਿਵਾਰ ’ਚ ਹੀ ਨਹੀਂ, ਸਗੋਂ ਪ੍ਰਸ਼ੰਸਕਾਂ ਦੇ ਦਿਲਾਂ ’ਚ ਹਨ। ਲੋਕ ਸੋਸ਼ਲ ਮੀਡੀਆ ’ਤੇ ਆਪਣੇ ਮਨਪਸੰਦ ਅਭਿਨੇਤਾ ਨੂੰ ਸ਼ਰਧਾਂਜਲੀ ਵੀ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸੋਨੀਆ ਮਾਨ ਨੇ ਚੁੱਕੇ ਪੀ. ਐੱਮ. ਮੋਦੀ ਦੇ ਬੰਗਾਲ ਕੈਂਪੇਨ ’ਤੇ ਸਵਾਲ, ਬੋਲੇ ਤਿੱਖੇ ਬੋਲ
29 ਅਪ੍ਰੈਲ, 2020 ਇਹ ਉਹ ਮਿਤੀ ਹੈ ਜੋ ਸ਼ਾਇਦ ਹੀ ਕੋਈ ਭੁੱਲ ਸਕਦਾ ਹੈ। ਇਸ ਦਿਨ ਅਭਿਨੇਤਾ ਇਰਫਾਨ ਖ਼ਾਨ ਨੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਸੀ। 54 ਸਾਲਾ ਇਰਫਾਨ ਖ਼ਾਨ ਨੂੰ 2018 ’ਚ ਨਿਊਰੋਇੰਡੋਕ੍ਰਾਈਨ ਟਿਊਮਰ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਲੰਡਨ ’ਚ ਇਲਾਜ ਚੱਲਿਆ ਪਰ ਜਿਹੜਾ ਵਿਅਕਤੀ ਦੁਨੀਆ ’ਚ ਆਪਣੀ ਅਦਾਕਾਰੀ ਦੇ ਝੰਡੇ ਗੱਡ ਰਿਹਾ ਸੀ, ਉਹ ਜ਼ਿੰਦਗੀ ਦੀ ਲੜਾਈ ਹਾਰ ਗਿਆ।
ਇਰਫਾਨ ਦੇ ਦਿਹਾਂਤ ਨੂੰ ਭਾਵੇਂ ਇਕ ਸਾਲ ਬੀਤ ਗਿਆ ਹੈ ਪਰ ਅੱਜ ਵੀ ਉਸ ਦੇ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਇਰਫਾਨ ਉਨ੍ਹਾਂ ਦੇ ਆਲੇ-ਦੁਆਲੇ ਹਨ। ਭਾਵੇਂ ਉਹ ਸਾਡੇ ਵਿਚਕਾਰ ਨਹੀਂ ਹਨ, ਉਨ੍ਹਾਂ ਦੀਆਂ ਖੂਬਸੂਰਤ ਯਾਦਾਂ ਅੱਜ ਵੀ ਸਾਡੇ ਦਿਮਾਗ ’ਚ ਤਾਜ਼ਾ ਹਨ।
ਸੋਸ਼ਲ ਮੀਡੀਆ ’ਤੇ ਵੀ ਇਰਫਾਨ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰਦਿਆਂ ਤੇ ਆਪਣੇ ਤਰੀਕੇ ਨਾਲ ਆਪਣੇ ਮਨਪਸੰਦ ਅਭਿਨੇਤਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਾਵੁਕ ਹੋ ਰਹੇ ਹਨ। ਇਰਫਾਨ ਖ਼ਾਨ ਨਾਂ ਦਾ ਹੈਸ਼ਟੈਗ ਟਵਿਟਰ ’ਤੇ ਵੀ ਟਰੈਂਡ ਕਰ ਰਿਹਾ ਹੈ। ਲੋਕ ਇਰਫਾਨ ਪ੍ਰਤੀ ਭਾਵਨਾਤਮਕ ਪੋਸਟ ਪਾ ਰਹੇ ਹਨ ਤੇ ਉਸ ’ਤੇ ਕਈ ਤਰ੍ਹਾਂ ਦੀਆਂ ਟਿਪਣੀਆਂ ਤੇ ਪ੍ਰਤੀਕਿਰਿਆਵਾਂ ਦੇ ਰਹੇ ਹਨ। ਅੱਜ ਉਨ੍ਹਾਂ ਦੀ ਬਰਸੀ ’ਤੇ ਇਰਫਾਨ ਦੇ ਬੇਟੇ ਬਾਬਿਲ ਖ਼ਾਨ ਤੇ ਪਤਨੀ ਸੁਤਾਪਾ ਸਿਕਦਰ ਨੇ ਵੀ ਆਖਰੀ ਪਲਾਂ ’ਚ ਉਨ੍ਹਾਂ ਵਲੋਂ ਆਖੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ। ਬਾਬਿਲ ਤੇ ਸੁਤਾਪਾ ਦੋਵੇਂ ਇਰਫਾਨ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ।
ਨੋਟ– ਤੁਸੀਂ ਇਰਫਾਨ ਖ਼ਾਨ ਦੀ ਬਰਸੀ ਮੌਕੇ ਕੀ ਕਹਿਣਾ ਚਾਹੁੰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕਿਰਨ ਖੇਰ ਦੀ ਹਾਲਤ ਨੂੰ ਲੈ ਕੇ ਅਨੁਪਮ ਨੇ ਜਾਰੀ ਕੀਤੀ ਵੀਡੀਓ, ਦੱਸਿਆ 'ਕਈ ਸਾਈਡ ਇਫੈਕਟਸ ਹਨ ਪਰ...'
NEXT STORY