ਮੁੰਬਈ- ਬਾਲੀਵੁੱਡ ਅਦਾਕਾਰ ਜੈਕੀ ਭਗਨਾਨੀ ਦੇ ਘਰ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਜੈਕੀ ਦੇ ਪਿਤਾ ਅਤੇ ਫ਼ਿਲਮ ਨਿਰਮਾਤਾ ਵਾਸ਼ੂ ਭਗਨਾਨੀ ਦੀ ਕੰਪਨੀ ਪੂਜਾ ਐਂਟਰਟੇਨਮੈਂਟ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਨੂੰ ਦੂਰ ਕਰਨ ਲਈ ਵਾਸ਼ੂ ਭਗਨਾਨੀ ਨੇ ਪੂਜਾ ਐਂਟਰਟੇਨਮੈਂਟ ਦੇ ਮੁੰਬਈ ਦਫ਼ਤਰ ਨੂੰ ਵੇਚ ਦਿੱਤਾ ਹੈ। ਦਰਅਸਲ, ਉਨ੍ਹਾਂ ਨੇ ਕੰਪਨੀ ਦਾ ਕਰਜ਼ਾ ਚੁਕਾਉਣ ਲਈ ਇਸ ਨੂੰ 250 ਕਰੋੜ ਰੁਪਏ 'ਚ ਵੇਚ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ- 'ਬਾਹੂਬਲੀ' ਦੀ ਦੇਵਸੇਨਾ ਨੂੰ ਹੋਈ ਨਾਨ ਸਟਾਪ ਹੱਸਣ ਦੀ ਬੀਮਾਰੀ, ਖੁਦ ਕੀਤਾ ਖੁਲਾਸਾ
ਦੱਸ ਦਈਏ ਕਿ ਨਿਰਮਾਤਾ ਨੇ ਕੰਪਨੀ ਦੇ 80 ਫੀਸਦੀ ਸਟਾਫ ਨੂੰ ਵੀ ਕੱਢ ਦਿੱਤਾ ਹੈ। ਪੂਜਾ ਐਂਟਰਟੇਨਮੈਂਟ ਬਾਲੀਵੁੱਡ ਦੇ ਵੱਡੇ ਪ੍ਰੋਡਕਸ਼ਨ ਹਾਊਸਾਂ 'ਚੋਂ ਇੱਕ ਹੈ ਅਤੇ ਪਿਛਲੇ 4-5 ਦਹਾਕਿਆਂ 'ਚ ਇਸ ਦੇ ਬੈਨਰ ਹੇਠ ਕਈ ਹਿੱਟ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ। ਇਨ੍ਹਾਂ 'ਚ 'ਹੀਰੋ ਨੰਬਰ ਵਨ', 'ਬੀਵੀ ਨੰਬਰ ਵਨ', 'ਮਿਸ਼ਨ ਰਾਣੀਗੰਜ', 'ਜਵਾਨੀ ਜਾਨੇਮਨ' ਅਤੇ 'ਬੈਲ ਬਾਟਮ' ਵਰਗੀਆਂ ਫਿਲਮਾਂ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ- ਕਈ ਮਹਿੰਗੀ ਚੀਜ਼ਾਂ ਦੇ ਮਾਲਕ ਹਨ ਨਵ-ਵਿਆਹਿਆ ਜੋੜਾ Sonakshi-Zaheer, ਕੁੱਲ ਕੀਮਤ ਜਾਣ ਉੱਡ ਜਾਣਗੇ ਹੋਸ਼
ਕੰਪਨੀ ਨੂੰ ਫਿਲਮ 'ਬੜੇ ਮੀਆਂ ਛੋਟੇ ਮੀਆਂ' ਤੋਂ ਵੱਡਾ ਝਟਕਾ ਲੱਗਾ ਹੈ। ਇਹ ਫ਼ਿਲਮ ਫਲਾਪ ਸਾਬਤ ਹੋਈ। ਇਸ 'ਚ ਹੋਏ ਨੁਕਸਾਨ ਨੂੰ ਦੂਰ ਕਰਨ ਲਈ ਭਗਨਾਨੀ ਨੂੰ ਆਪਣਾ ਮੁੰਬਈ ਦਫਤਰ ਵੇਚਣਾ ਪਿਆ। ਰਿਪੋਰਟ ਮੁਤਾਬਕ ਪੂਜਾ ਐਂਟਰਟੇਨਮੈਂਟ ਦੇ ਮੁਖੀ ਵਾਸ਼ੂ ਨੇ ਆਪਣਾ ਦਫ਼ਤਰ ਇੱਕ ਬਿਲਡਰ ਨੂੰ ਵੇਚ ਦਿੱਤਾ ਹੈ, ਜੋ ਇੱਕ ਆਲੀਸ਼ਾਨ ਰਿਹਾਇਸ਼ੀ ਪ੍ਰੋਜੈਕਟ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਨੀਤਾ ਅੰਬਾਨੀ ਪਹੁੰਚੀ ਵਾਰਾਣਸੀ, ਬਾਬਾ ਵਿਸ਼ਵਨਾਥ ਨੂੰ ਦਿੱਤਾ ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ
NEXT STORY