ਮੁੰਬਈ (ਬਿਊਰੋ) - ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਸੋਮਵਾਰ ਨੂੰ ਵਾਰਾਣਸੀ ਪਹੁੰਚੀ। ਉਹ ਕਾਸ਼ੀ ਵਿਸ਼ਵਨਾਥ ਵਿਖੇ ਆਪਣੇ ਬੇਟੇ ਦੇ ਵਿਆਹ ਦਾ ਸੱਦਾ ਦੇਣ ਆਈ ਸੀ। ਵਾਰਾਣਸੀ ਵਿਚ ਉਨ੍ਹਾਂ ਨੇ ਬਾਬਾ ਵਿਸ਼ਵਨਾਥ ਨੂੰ ਆਪਣੇ ਬੇਟੇ ਅਨੰਤ ਅੰਬਾਨੀ ਅਤੇ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦੇ ਵਿਆਹ ਲਈ ਸੱਦਾ ਦਿੱਤਾ। ਬਾਬਾ ਵਿਸ਼ਵਨਾਥ ਮੰਦਰ ਦੇ ਦਰਸ਼ਨ ਕਰਕੇ ਨੀਤਾ ਅੰਬਾਨੀ ਕਾਫੀ ਖੁਸ਼ ਨਜ਼ਰ ਆਈ।
ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਨੀਤਾ ਅੰਬਾਨੀ ਨੇ ਕਿਹਾ, ''ਮੈਂ ਹੁਣੇ ਬਾਬਾ ਭੋਲੇਨਾਥ ਦੇ ਦਰਸ਼ਨ ਕੀਤੇ ਹਨ। ਮੈਂ ਬਹੁਤ ਧੰਨ ਮਹਿਸੂਸ ਕਰ ਰਹੀ ਹਾਂ। ਹਿੰਦੂ ਪਰੰਪਰਾ ਅਨੁਸਾਰ, ਅਸੀਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਆਸ਼ੀਰਵਾਦ ਮੰਗਦੇ ਹਾਂ। ਮੈਂ ਬਾਬਾ ਨੂੰ ਵਿਆਹ ਲਈ ਬੁਲਾਇਆ ਹੈ, ਮੈਂ ਬਹੁਤ ਖੁਸ਼ ਹਾਂ। ਮੈਂ 10 ਸਾਲਾਂ ਬਾਅਦ ਇੱਥੇ ਆਈ ਹਾਂ।
ਮੈਂ ਵਿਕਾਸ ਅਤੇ ਕਾਸ਼ੀ ਵਿਸ਼ਵਨਾਥ ਕੋਰੀਡੋਰ, ਨਮੋ ਘਾਟ, ਸੋਲਰ ਐਨਰਜੀ ਪਲਾਂਟ ਅਤੇ ਸਫਾਈ ਦੇਖ ਕੇ ਖੁਸ਼ ਹਾਂ। ਮੈਂ ਬਦਲਾਅ ਦੇਖ ਕੇ ਬਹੁਤ ਖੁਸ਼ ਹਾਂ। ਉਨ੍ਹਾਂ ਨੇ ਗੰਗਾ ਆਰਤੀ ਵਿਚ ਵੀ ਹਿੱਸਾ ਲਿਆ। ਉਨ੍ਹਾਂ ਨੇ ਅੱਗੇ ਕਿਹਾ, ''ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇੱਥੇ ਗੰਗਾ ਆਰਤੀ ਦੇ ਸਮੇਂ ਆਈ ਹਾਂ।
ਗੰਗਾ ਆਰਤੀ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਬਨਾਰਸ ਦੀ ਚਾਟ ਦਾ ਆਨੰਦ ਲਿਆ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਮੰਦਰ ਦੇ ਦਰਸ਼ਨਾਂ ਲਈ ਵਾਪਸ ਆਉਣਗੀ, ਉਨ੍ਹਾਂ ਨੇ ਕਿਹਾ, 'ਯਕੀਨਨ' ਮਾਂ ਗੰਗਾ ਅਤੇ ਭੋਲੇਨਾਥ ਬਾਬਾ ਸਾਡੇ ਅਤੇ ਹਰ ਭਾਰਤੀ 'ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ। ਹਰ ਹਰ ਮਹਾਦੇਵ।''
ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਐੱਮ. ਡੀ. ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ 12 ਜੁਲਾਈ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਚ ਵਿਆਹ ਦੇ ਬੰਧਨ ਵਿਚ ਬੱਝਣਗੇ।
24 ਘੰਟਿਆਂ 'ਚ 'ਕਲਕੀ' ਨੇ ਕਮਾਏ 9 ਕਰੋੜ, ਕੀ ਤੋੜੇਗੀ 'RRR' ਤੇ 'ਬਾਹੂਬਲੀ 2' ਦਾ ਇਹ ਰਿਕਾਰਡ?
NEXT STORY