ਮੁੰਬਈ- ਜੈਕਲੀਨ ਫਰਨਾਂਡੀਜ਼ ਇਕ ਵਾਰ ਫਿਰ ਸੁਰਖੀਆਂ 'ਚ ਹੈ। ਦਰਅਸਲ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਬੁੱਧਵਾਰ ਨੂੰ ਪੁੱਛ-ਗਿੱਛ ਲਈ ਉਨ੍ਹਾਂ ਨੂੰ ਦੁਬਾਰਾ ਤਲਬ ਕੀਤਾ ਹੈ।
ਧੋਖਾਧੜੀ ਨਾਲ ਜੁੜਿਆ ਹੋਇਆ ਹੈ ਸਾਰਾ ਮਾਮਲਾ
ਸ੍ਰੀਲੰਕਾਈ ਮੂਲ ਦੀ 38 ਸਾਲਾ ਅਦਾਕਾਰਾ ਤੋਂ ਇਸ ਮਾਮਲੇ ਵਿੱਚ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਹ ਮਾਮਲਾ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਸਮੇਤ ਉੱਚ-ਪ੍ਰੋਫਾਈਲ ਲੋਕਾਂ ਨਾਲ ਜੁੜੇ ਕਰੀਬ 200 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਨਾਲ ਸਬੰਧਤ ਹੈ।
ਈ.ਡੀ. ਨੇ ਲਗਾਏ ਗੰਭੀਰ ਦੋਸ਼
ਈ.ਡੀ. ਦੇ ਇਲਜ਼ਾਮਾਂ ਮੁਤਾਬਕ ਧੋਖਾਧੜੀ ਰਾਹੀਂ ਹਾਸਲ ਕੀਤੇ ਇਸ ਨਜਾਇਜ਼ ਪੈਸੇ ਦੀ ਵਰਤੋਂ ਜੈਕਲੀਨ ਲਈ ਤੋਹਫ਼ੇ ਖਰੀਦਣ ਲਈ ਕੀਤੀ ਗਈ ਹੈ। 2022 'ਚ ਦਾਇਰ ਇੱਕ ਚਾਰਜਸ਼ੀਟ 'ਚ ਕਿਹਾ ਗਿਆ ਸੀ ਕਿ ਜੈਕਲੀਨ ਆਪਣੇ ਅਪਰਾਧਿਕ ਇਤਿਹਾਸ ਬਾਰੇ ਜਾਣਨ ਦੇ ਬਾਵਜੂਦ ਠੱਗ ਚੰਦਰਸ਼ੇਖਰ ਦੁਆਰਾ ਦਿੱਤੇ ਕੀਮਤੀ ਸਾਮਾਨ, ਗਹਿਣੇ ਅਤੇ ਮਹਿੰਗੇ ਤੋਹਫ਼ਿਆਂ ਦਾ ਆਨੰਦ ਲੈ ਰਹੀ ਸੀ।
ਕਈ ਵਾਰ ਹੋ ਚੁੱਕੀ ਹੈ ਪੁੱਛਗਿਛ
ਹੁਣ ਤੱਕ ਇਸ ਮਾਮਲੇ 'ਚ ਜੈਕਲੀਨ ਤੋਂ ਘੱਟੋ-ਘੱਟ ਪੰਜ ਵਾਰ ਪੁੱਛਗਿੱਛ ਹੋ ਚੁੱਕੀ ਹੈ। ਹਾਲਾਂਕਿ, ਹਰ ਵਾਰ ਅਦਾਕਾਰਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਬੇਕਸੂਰ ਹੈ ਅਤੇ ਚੰਦਰਸ਼ੇਖਰ ਦੀਆਂ ਕਥਿਤ ਅਪਰਾਧਿਕ ਗਤੀਵਿਧੀਆਂ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।
ਇਨ੍ਹਾਂ ਫ਼ਿਲਮਾਂ 'ਚ ਆਵੇਗੀ ਨਜ਼ਰ
ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਕਲੀਨ ਜਲਦ ਹੀ 'ਫਤਿਹ' ਨਾਂ ਦੀ ਫ਼ਿਲਮ 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਸੋਨੂੰ ਸੂਦ ਵੀ ਹਨ। ਇਸ ਤੋਂ ਇਲਾਵਾ ਉਹ 'ਵੈਲਕਮ ਟੂ ਦ ਜੰਗਲ' 'ਚ ਵੀ ਨਜ਼ਰ ਆਵੇਗੀ। ਫ਼ਿਲਮ 'ਚ ਅਕਸ਼ੈ ਕੁਮਾਰ ਸਮੇਤ ਕਈ ਵੱਡੇ ਸਿਤਾਰੇ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ।
Radhika Merchant ਦਾ ਹਲਦੀ ਲੁੱਕ ਹੋਇਆ ਵਾਇਰਲ, ਫੁੱਲਾਂ ਨਾਲ ਬਣੇ ਦੁਪੱਟੇ ਅਤੇ ਸਾਦਗੀ ਨੇ ਜਿੱਤਿਆ ਦਿਲ
NEXT STORY