ਮੁੰਬਈ- ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਉਹ ਰਾਧਿਕਾ ਮਰਚੈਂਟ ਨਾਲ ਸੱਤ ਫੇਰੇ ਲਵੇਗਾ। ਅਜਿਹੇ 'ਚ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨ ਹਲਦੀ ਦੀ ਰਸਮ ਹੋਈ, ਜਿਸ 'ਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸਾਰਾ ਅਲੀ ਖਾਨ, ਰਣਵੀਰ ਸਿੰਘ, ਸਲਮਾਨ ਖਾਨ, ਜਾਹਨਵੀ ਕਪੂਰ, ਅਨੰਨਿਆ ਪਾਂਡੇ, ਨੀਤਾ ਅੰਬਾਨੀ, ਉਦਿਤ ਨਾਰਾਇਣ, ਸ਼ੇਖਰ ਪਹਾੜੀਆ, ਮਾਨੁਸ਼ੀ ਛਿੱਲਰ ਅਤੇ ਰਕੁਲ ਪ੍ਰੀਤ ਸਿੰਘ ਵਰਗੇ ਸਿਤਾਰਿਆਂ ਨੇ ਪਾਰਟੀ 'ਚ ਸ਼ਿਰਕਤ ਕੀਤੀ।

ਇਸ ਦੌਰਾਨ ਸਾਰਿਆਂ ਦਾ ਲੁੱਕ ਸ਼ਾਨਦਾਰ ਸੀ। ਸਲਮਾਨ ਖਾਨ ਪੀਲੇ ਰੰਗ ਦੇ ਕੁੜਤੇ ਵਿੱਚ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਅਨੰਤ ਅਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਹੈ। ਹਲਦੀ ਤੋਂ ਰਾਧਿਕਾ ਮਰਚੈਂਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਪੀਲੇ ਰੰਗ ਦੀ ਡਰੈੱਸ 'ਚ ਰਾਧਿਕਾ ਕਾਫੀ ਖੂਬਸੂਰਤ ਲੱਗ ਰਹੀ ਸੀ ਪਰ ਜਿਸ ਚੀਜ਼ ਨੇ ਲੋਕਾਂ ਦਾ ਧਿਆਨ ਸਭ ਤੋਂ ਵੱਧ ਖਿੱਚਿਆ ਉਹ ਸੀ ਰਾਧਿਕਾ ਮਰਚੈਂਟ ਦਾ ਦੁਪੱਟਾ।

ਅਸਲੀ ਫੁੱਲਾਂ ਦਾ ਬਣਿਆ ਇਹ ਦੁਪੱਟਾ ਰਾਧਿਕਾ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਸੀ।

ਰਾਧਿਕਾ ਨੇ ਹਲਦੀ ਲਈ ਆਪਣਾ ਲੁੱਕ ਸਿੰਪਲ ਰੱਖਿਆ। ਉਸ ਨੇ ਸੋਨੇ ਜਾਂ ਹੀਰੇ ਦੇ ਗਹਿਣੇ ਨਹੀਂ ਪਹਿਨੇ ਸਨ ਪਰ ਫੁੱਲਾਂ ਦੇ ਗਹਿਣੇ ਪਹਿਨੇ ਸਨ। ਇਸ ਦੇ ਨਾਲ ਹੀ ਉਸ ਨੇ ਆਪਣਾ ਮੇਕਅੱਪ ਵੀ ਬਹੁਤ ਹੀ ਸਾਧਾਰਨ ਰੱਖਿਆ ਸੀ। ਜਦੋਂ ਕਿ ਵਾਲਾਂ ਨੂੰ ਅੱਗੇ ਤੋਂ ਬਰੇਡਿੰਗ ਕਰਕੇ ਖੁੱਲ੍ਹਾ ਛੱਡ ਦਿੱਤਾ ਗਿਆ ਸੀ। ਛੋਟੀ ਜਿਹੀ ਕਾਲੀ ਬਿੰਦੀ ਉਸ ਨੂੰ ਹੋਰ ਸੁੰਦਰ ਬਣਾ ਰਹੀ ਸੀ।

ਰਾਧਿਕਾ ਮਰਚੈਂਟ ਦਾ ਇਹ ਲੁੱਕ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਯੂਜ਼ਰਸ ਵੀ ਅਨੰਤ ਦੀ ਦੁਲਹਨ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੇ ਹਨ। ਖਾਸ ਤੌਰ 'ਤੇ ਰਾਧਿਕਾ ਦਾ ਦੁਪੱਟਾ ਕਾਫੀ ਤਾਰੀਫਾਂ ਹਾਸਲ ਕਰ ਰਿਹਾ ਹੈ।

ਭਾਰਤੀ ਮੂਲ ਦੀ 9 ਸਾਲਾ ਬੱਚੀ ਨੇ ਸ਼ਾਨਦਾਰ ਗਾਇਕੀ ਨਾਲ ‘ਅਮਰੀਕਾਜ਼ ਗੌਟ ਟੈਲੇਂਟ’ ਦੇ ਜੱਜਾਂ ਦਾ ਜਿੱਤਿਆ ਦਿਲ
NEXT STORY