ਮੁੰਬਈ (ਬਿਊਰੋ)– ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੋਸ਼ਲ ਮੀਡੀਆ ’ਤੇ ਆਪਣੀ ਚੰਗੀ ਦਿੱਖ ਤੇ ਸਟਾਈਲਿਸ਼ ਅੰਦਾਜ਼ ਕਾਰਨ ਚਰਚਾ ’ਚ ਰਹਿੰਦੀ ਹੈ। ਇਸ ਦੇ ਨਾਲ ਹੀ ਉਹ ਆਪਣੀ ਫਾਊਂਡੇਸ਼ਨ ਵਲੋਂ ਕੀਤੇ ਗਏ ਸਮਾਜ ਹਿੱਤ ਦੇ ਕੰਮਾਂ ਕਾਰਨ ਪ੍ਰਸ਼ੰਸਕਾਂ ’ਚ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ। ਹੁਣ ਉਸ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕੱਲ ਨੂੰ ਰਿਲੀਜ਼ ਹੋਵੇਗਾ ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਗੀਤ ‘ਪਿੰਡ ਪਿੰਡ’
ਸੋਸ਼ਲ ਮੀਡੀਆ ’ਤੇ ਇਸ ਪੋਸਟ ਨੂੰ ਸਾਂਝਾ ਕਰਦਿਆਂ ਉਸ ਨੇ ਦੱਸਿਆ ਕਿ ਉਸ ਨੇ ਯੋਲੋ ਫਾਊਂਡੇਸ਼ਨ ਤੇ ਮੁੰਬਈ ਸਥਿਤ ਇਕ ਐੱਨ. ਜੀ. ਓ. ਦੇ ਸਹਿਯੋਗ ਨਾਲ 40 ਲੜਕੀਆਂ ਦੀ ਜ਼ਿੰਦਗੀ ਨੂੰ ਬਦਲਣ ਦਾ ਸੰਕਲਪ ਲਿਆ ਹੈ।
ਆਪਣੇ ਸੰਕਲਪ ਬਾਰੇ ਜਾਣਕਾਰੀ ਦਿੰਦਿਆਂ ਜੈਕਲੀਨ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਮੈਂ ਮੁੰਬਈ ਸਥਿਤ ਉਦਯਨ ਸ਼ਾਲਿਨੀ ਸੰਸਥਾ ਦਾ ਹਿੱਸਾ ਬਣ ਕੇ ਨਿਮਰ ਮਹਿਸੂਸ ਕਰ ਰਹੀ ਹਾਂ। ਉਸ ਨੇ ਕਈ ਨੌਜਵਾਨ ਕੁੜੀਆਂ ਦੀ ਜ਼ਿੰਦਗੀ ਬਦਲਣ ਦਾ ਸੰਕਲਪ ਲਿਆ ਹੈ।’
ਪੋਸਟ ’ਚ ਜੈਕਲੀਨ ਅੱਗੇ ਲਿਖਦੀ ਹੈ, ‘ਮੈਂ ਇਨ੍ਹਾਂ ਨੌਜਵਾਨ ਕੁੜੀਆਂ ਵਾਂਗ ਹੀ ਉਤਸ਼ਾਹਿਤ ਮਹਿਸੂਸ ਕਰ ਰਹੀ ਹਾਂ ਤੇ ਮੈਨੂੰ ਮਾਣ ਹੈ ਕਿ ਮੈਂ ਇਨ੍ਹਾਂ ਦੀ ਸੁਪੋਰਟ ਕਰ ਰਹੀ ਹਾਂ ਤੇ ਇਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਰਹੀ ਹਾਂ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
‘ਯੇ ਹੈ ਮੁਹੱਬਤੇਂ’ ਦੀ ਸਿੰਮੀ ਬੱਝੀ ਵਿਆਹ ਦੇ ਬੰਧਨ ’ਚ, ਦੇਖੋ ਨਵੀਂ ਵਿਆਹੀ ਜੋੜੀ ਦੀਆਂ ਖ਼ੂਬਸੂਰਤ ਤਸਵੀਰਾਂ
NEXT STORY