helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, SEP 16, 2025
ਰਾਤ ਭਰ ਹਮਿਲਆਂ ਮਗਰੋਂ ਇਜ਼ਰਈਲ ਦਾ ਐਲਾਨ: 'ਇਹ ਤਾਂ...
ਸਤੰਬਰ ਮਹੀਨੇ 'ਚ ਆਉਣ ਵਾਲੇ 15 ਦਿਨਾਂ 'ਚ ਹਨ...
Mother Dairy ਨੇ ਦੁੱਧ ਦੀਆਂ ਕੀਮਤਾਂ 'ਚ ਕੀਤੀ...
ਤੁਸੀਂ ਵੀ ਮੰਗਵਾਂਦੇ ਹੋ Zomato, Swiggy ਤੋਂ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਬਿਊਰੋ) : ਫ਼ਿਲਮ 'ਸ਼ੋਅਲੇ' 'ਚ 'ਸੂਰਮਾ ਭੋਪਾਲੀ' ਦੇ ਕਿਰਦਾਰ ਨਾਲ ਲੋਕਾਂ ਦੇ ਦਿਲਾਂ 'ਚ ਖ਼ਾਸ ਛਾਪ ਛੱਡਣ ਵਾਲੇ ਦਿੱਗਜ਼ ਅਦਾਕਾਰ ਜਗਦੀਪ ਬੀਤੇ ਦਿਨੀਂ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਜਗਦੀਪ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਗਰੋਂ ਫ਼ਿਲਮ ਜਗਤ 'ਚ ਇੱਕ ਵਾਰ ਫ਼ਿਰ ਤੋਂ ਸੋਗ ਦੀ ਲਹਿਰ ਛਾ ਗਈ। ਜਗਦੀਪ ਨੂੰ ਅੱਜ ਮੁੰਬਈ ਦੇ ਮਝਗਾਂਵ ਇਲਾਕੇ 'ਚ ਸਿਯਾ ਕਬਰਿਸਤਾਨ 'ਚ ਸਪੁਰਦ-ਏ-ਖ਼ਾਕ ਕੀਤਾ ਗਿਆ। ਇਸ ਦੌਰਾਨ ਫ਼ਿਲਮ ਉਦਯੋਗ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਬੇਟੇ ਜਾਵੇਦ ਜਾਫਰੀ, ਨਾਵੇਦ ਜਾਫਰੀ, ਪੋਤੇ ਮੀਜਾਨ ਜਾਫਰੀ ਸਮੇਤ ਪਰਿਵਾਰ ਦੇ ਮੈਂਬਰ ਮੌਜੂਦ ਸਨ। ਕਾਮੇਡੀਅਨ ਜਗਦੀਪ ਨੂੰ ਅੰਤਿਮ ਵਿਦਾਈ ਦੇਣ ਬਾਲੀਵੁੱਡ ਅਦਾਕਾਰ ਜੌਨੀ ਲੀਵਰ ਵੀ ਪਹੁੰਚੇ ਸਨ। ਜਗਦੀਪ ਦਾ ਜਨਮ ਬ੍ਰਿਟਿਸ਼ ਇੰਡੀਆ ਦੇ ਦਤੀਆ ਸੈਂਟਰਲ ਪ੍ਰੋਵਿੰਸ ਜੋ ਕਿ ਹੁਣ ਮੱਧ ਪ੍ਰਦੇਸ਼ 'ਚ ਹੈ 29 ਮਾਰਚ, 1939 ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸਈਅਦ ਯਾਵਰ ਹੁਸੈਨ ਤੇ ਮਾਂ ਦਾ ਨਾਂ ਕਨੀਜ਼ ਹੈਦਰ ਸੀ। ਬਚਪਨ 'ਚ ਹੀ ਜਗਦੀਪ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਦੇਸ਼ ਵੰਡ ਤੇ ਪਿਤਾ ਦੀ ਮੌਤ ਤੋਂ ਬਾਅਦ 1947 'ਚ ਪਰਿਵਾਰ 'ਚ ਆਰਥਿਕ ਤੰਗੀ ਆਉਣ ਲੱਗੀ। ਇਸ ਕਾਰਨ ਉਨ੍ਹਾਂ ਦੀ ਮਾਂ ਪਰਿਵਾਰ ਨਾਲ ਮੁੰਬਈ ਆ ਗਈ। ਮੁੰਬਈ 'ਚ ਜਗਦੀਪ ਦੀ ਮਾਂ ਘਰ ਦੇ ਗੁਜ਼ਾਰੇ ਲਈ ਇੱਕ ਅਨਾਥ ਆਸ਼ਰਮ 'ਚ ਖਾਣਾ ਬਣਾਉਣ ਦਾ ਕੰਮ ਕਰਨ ਲੱਗੀ। ਬੱਚਿਆਂ ਨੂੰ ਸਕੂਲ ਭੇਜਣ ਲਈ ਮਾਂ ਨੇ ਇੱਕ-ਇੱਕ ਪੈਸਾ ਬਚਾਉਣਾ ਸ਼ੁਰੂ ਕੀਤਾ। ਮਾਂ ਨੂੰ ਇੰਨੀ ਮਿਹਨਤ ਕਰਦਿਆਂ ਦੇਖ ਕੇ ਜਗਦੀਪ ਨੇ ਸਕੂਲ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਸੜਕਾਂ 'ਤੇ ਸਮਾਨ ਵੇਚਣ ਲੱਗੇ। ਬਾਅਦ 'ਚ ਉਨ੍ਹਾਂ ਨੂੰ ਫ਼ਿਲਮਾਂ 'ਚ ਕੰਮ ਮਿਲਿਆ। ਜਗਦੀਪ ਨੂੰ ਪਹਿਲੀ ਫ਼ਿਲਮ ਲਈ ਤਿੰਨ ਰੁਪਏ ਮਿਹਨਤਾਨਾ ਮਿਲਿਆ ਸੀ। ਇਹ ਫ਼ਿਲਮ ਸਾਲ 1951 'ਚ ਆਈ 'ਅਫ਼ਸਾਨਾ' ਫ਼ਿਲਮ ਸੀ, ਜਿਸ 'ਚ ਉਨ੍ਹਾਂ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ ਸੀ। ਹਿੰਦੀ ਫ਼ਿਲਮ ਉਦਯੋਗ 'ਚ ਕਾਮੇਡੀਅਨ ਵਜੋਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਜਗਦੀਪ ਨੇ ਕਰੀਬ 400 ਫ਼ਿਲਮਾਂ 'ਚ ਕੰਮ ਕੀਤਾ। ਸਾਲ 1994 'ਚ ਆਈ ਫ਼ਿਲਮ 'ਅੰਦਾਜ਼ ਅਪਨਾ-ਅਪਨਾ', 1975 'ਚ ਆਈ ਫ਼ਿਲਮ 'ਸ਼ੋਅਲੇ' ਅਤੇ 1972 'ਚ ਆਈ 'ਅਪਨਾ ਦੇਸ਼' 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਸ਼ਲਾਘਾ ਮਿਲੀ। ਸ਼ੋਅਲੇ ਫ਼ਿਲਮ ਦੇ ਜਿਸ ਕਿਰਦਾਰ ਨੇ ਉਨ੍ਹਾਂ ਨੂੰ ਸਭ ਦਾ ਪਸੰਦੀਦਾ ਕਾਮੇਡੀਅਨ ਬਣਾਇਆ ਉਹ ਰੋਲ ਪਹਿਲਾਂ ਉਹ ਕਰਨਾ ਹੀ ਨਹੀਂ ਚਾਹੁੰਦੇ ਸਨ।
ਸ਼ਿਲਪਾ ਸ਼ੈੱਟੀ ਦੇ ਨਾਂ 'ਤੇ ਇਸ ਕੰਪਨੀ ਨੇ ਲਾਇਆ ਕਰੋੜਾਂ ਦਾ ਚੂਨਾ, ਮਾਮਲਾ ਦਰਜ
Stories You May Like
23 ਸਾਲ ਦੀ ਲਾੜੀ, 15 ਸਾਲ ਦਾ ਲਾੜਾ! ਵਿਆਹ ਮਗਰੋਂ ਚਾੜ੍ਹ 'ਤਾ ਅਜਿਹਾ ਚੰਨ, ਸੁਣ...
ਕਹਿਰ ਓ ਰੱਬਾ: ਪਤਨੀ ਨਾਲ ਵਿਦੇਸ਼ ਗਏ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਅੰਮ੍ਰਿਤਸਰ ’ਚ 48 ਮੰਡੀਆਂ ਨੋਟੀਫਾਈ, ਅੱਜ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਖਰੀਦ
'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦਾ 'ਅਰਮਾਨ' ਬਣਿਆ ਪਿਤਾ, ਪਤਨੀ ਨੇ ਦਿੱਤਾ...
ਸਿਰਫ਼ 3 ਮਹੀਨਿਆਂ 'ਚ ਫੈਟੀ ਲਿਵਰ ਹੋਵੇਗਾ ਕੰਟਰੋਲ! ਡਾਇਟ 'ਚ ਸ਼ਾਮਲ ਕਰੋ ਇਹ 5...
ਜਲੰਧਰ ਵਾਲਿਆਂ ਲਈ ਅਹਿਮ ਖ਼ਬਰ! ਇਸ Main Chowk ਤੋਂ ਲੰਘਣ ਤੋਂ ਪਹਿਲਾਂ ਵਰਤਣ...
ਅੰਮ੍ਰਿਤਸਰ ਦੀ DC ਸਾਹਨੀ ਨੇ ਕੀਤਾ ਵੱਡਾ ਐਲਾਨ
ਹੁਸ਼ਿਆਰਪੁਰ ਤੋਂ ਬਾਅਦ ਜਲੰਧਰ 'ਚ ਪ੍ਰਵਾਸੀ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ,...
ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸੁਣਾਈ Good News ! ਜਲਦ ਗੂੰਜਣ ਵਾਲੀ ਹੈ ਬੱਚੇ...
ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ, ਸੇਫ ਸਕੂਲ ਵਾਹਨ ਪਾਲਿਸੀ ਦੀ ਸ਼ਰੇਆਮ ਹੋਰ ਰਹੀ...
ਸਾਦਗੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਹੋਈ ਬੇਹੱਦ ਬੋਲਡ, Latest...
ਕੈਟਰਿੰਗ ’ਚ ਕਈ ਮੈਰਿਜ ਪੈਲੇਸ, ਹੋਟਲ ਤੇ ਰਿਜ਼ੋਰਟ ਕਰ ਰਹੇ GST ਦੀ ਚੋਰੀ!
ਦਫ਼ਤਰਾਂ 'ਚ ਔਰਤਾਂ ਨੂੰ ਕਿਉਂ ਲੱਗਦੀ ਹੈ ਪੁਰਸ਼ਾਂ ਨਾਲੋਂ ਵਧੇਰੇ ਠੰਡ ? ਸਾਹਮਣੇ...
ਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨਾਂ ਨੂੰ ਡਾ. ਓਬਰਾਏ ਨੇ ਘਰੀਂ ਪਹੁੰਚਾਇਆ
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਸਬੰਧੀ ਪਟਿਆਲਾ ਵਧੀਕ ਜ਼ਿਲ੍ਹਾ...
ਦੁਖਦ ਘਟਨਾ, ਚਾਰ ਧੀਆਂ ਦੇ ਪਿਓ ਦੀ ਹਾਦਸੇ 'ਚ ਮੌਤ, ਮਾਂ ਪਹਿਲਾਂ ਹੀ ਛੁੱਡ ਚੁੱਕੀ...
ਫਗਵਾੜਾ ਦੀ ਮਸ਼ਹੂਰ ਨਿੱਜੀ ਯੂਨੀਵਰਸਿਟੀ ਤੋਂ ਵੱਡੀ ਖ਼ਬਰ, ਇਸ ਹਾਲ 'ਚ ਬੀ-ਟੈੱਕ ਦੇ...
ਬੇਜ਼ੁਬਾਨ ਪਸ਼ੂਆਂ ’ਤੇ ਵੀ ਪਈ ਹੜ੍ਹਾਂ ਦੀ ਵੱਡੀ ਮਾਰ , ਦੁੱਧ ਉਤਪਾਦਨ ’ਚ 20...
Subscribe Now!