ਚੰਡੀਗੜ੍ਹ (ਬਿਊਰੋ) - ਪੰਜਾਬੀ ਅਦਾਕਾਰ ਅਤੇ ਗਾਇਕ ਜੱਗੀ ਖਰੌੜ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੇ ਭਰਾ ਵਰਗੇ ਯਾਰ ਸਤਨਾਮ ਖੱਟੜਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਜੱਗੀ ਖਰੌੜ ਨੇ ਆਪਣੀਆਂ ਨਮ ਅੱਖਾਂ ਨਾਲ ਆਪਣੇ ਦੋਸਤ ਦੀ ਪਹਿਲੀ ਬਰਸੀ 'ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਹੈ, ''ਅੱਜ ਪੂਰਾ ਇੱਕ ਸਾਲ ਹੋ ਗਿਆ ਯਾਰ...ਹੁਣ ਤੱਕ ਵੀ ਵਿਸ਼ਵਾਸ ਨੀਂ ਹੁੰਦਾ ਕੇ ਤੂੰ ਸਾਡੇ 'ਚ ਨਹੀਂ ਹੈ…miss u Satnaam veere Please come back 🙏🏻 💔💔💔।''ਜੱਗੀ ਖਰੌੜ ਦੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਸਤਨਾਮ ਖੱਟੜਾ ਨੂੰ ਯਾਦ ਕਰ ਰਹੇ ਹਨ।

ਦੱਸ ਦੇਈਏ ਕਿ ਸਤਨਾਮ ਖੱਟੜਾ ਨੇ ਮਸ਼ਹੂਰ ਬਾਡੀ ਬਿਲਡਰ, ਮਾਡਲ ਤੇ ਫਿਟਨੈੱਸ ਟ੍ਰੈਨਰ ਦੇ ਤੌਰ 'ਤੇ ਆਪਣਾ ਨਾਂ ਬਣਾਇਆ ਸੀ। ਪਿਛਲੇ ਸਾਲ ਸਤਨਾਮ ਖੱਟੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸੀ। ਉਨ੍ਹਾਂ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ।

ਦੱਸਣਯੋਗ ਹੈ ਕਿ ਜੱਗੀ ਖਰੌੜ ਨੂੰ ਤਾਂ ਸਤਨਾਮ ਦੀ ਮੌਤ ਦਾ ਬਹੁਤ ਵੱਡਾ ਧੱਕਾ ਲੱਗਿਆ ਸੀ। ਜੱਗੀ ਖਰੌੜ ਨੇ ਆਪਣੇ ਦੋਸਤ ਦੀ ਯਾਦ 'ਚ ਆਪਣੀ ਬਾਂਹ 'ਤੇ ਸਤਨਾਮ ਖੱਟੜਾ ਦੀ ਤਸਵੀਰ ਦਾ ਟੈਟੂ ਵੀ ਗੁੰਦਵਾਇਆ ਹੋਇਆ ਹੈ।

ਨੋਟ - ਜੱਗੀ ਖਰੌੜ ਦੀ ਇਸ ਖ਼ਬਰ 'ਤੇ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਰਾਹੀਂ ਸਾਡੇ ਨਾਲ ਸਾਂਝੀ ਕਰੋ।
ਆਮ ਪੰਜਾਬੀ ਫ਼ਿਲਮਾਂ ਨਾਲੋਂ ਹੱਟ ਕੇ ਵੱਖਰੇ ਸਿਨੇਮਾ ਦਾ ਅਹਿਸਾਸ ਕਰਾਵੇਗੀ ਫ਼ਿਲਮ ‘ਉੱਚਾ ਪਿੰਡ’
NEXT STORY