ਮੁੰਬਈ (ਬਿਊਰੋ)– ਲੇਖਕ ਜੈਦੀਪ ਸਾਹਨੀ ਹਿੰਦੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਜਾਣੇ-ਪਛਾਣੇ ਨਾਵਾਂ ’ਚੋਂ ਇਕ ਹੈ, ਜਿਸ ਨੇ ਦਰਸ਼ਕਾਂ ਨੂੰ ਕੁਝ ਸਭ ਤੋਂ ਵੱਧ ਮਨੋਰੰਜਕ ਤੇ ਸਮੇਂ ਤੋਂ ਪਹਿਲਾਂ ਦੀਆਂ ਸਕ੍ਰਿਪਟਾਂ ਦਿੱਤੀਆਂ।
ਆਦਿਤਿਆ ਚੋਪੜਾ ਨਾਲ ‘ਚੱਕ ਦੇ ਇੰਡੀਆ’, ‘ਰਾਕੇਟ ਸਿੰਘ : ਸੇਲਜ਼ਮੈਨ ਆਫ ਦਿ ਈਅਰ’, ‘ਬੰਟੀ ਔਰ ਬਬਲੀ’, ‘ਸ਼ੁੱਧ ਦੇਸੀ ਰੋਮਾਂਸ’ ਆਦਿ ਵਰਗੀਆਂ ਫ਼ਿਲਮਾਂ ਨਾਲ ਰਚਨਾਤਮਕ ਢੰਗ ਨਾਲ ਜੁੜੇ ਰਹੇ ਹਨ। ਪਤਾ ਲੱਗਾ ਹੈ ਕਿ ਜੈਦੀਪ ਯਸ਼ਰਾਜ ਫਿਲਮਜ਼ ਦੇ ਓ. ਟੀ. ਟੀ. ਵੈਂਚਰ ਵਾਈ. ਆਰ. ਐੱਫ. ਮਨੋਰੰਜਨ ਦਾ ਵਿਸ਼ੇਸ਼ ਸਿਰਜਣਹਾਰ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ
ਇਕ ਵਪਾਰਕ ਸੂਤਰ ਨੇ ਕਿਹਾ ਕਿ ਆਦਿਤਿਆ ਚੋਪੜਾ ਗਲੋਬਲ ਦਰਸ਼ਕਾਂ ਲਈ ਸਭ ਤੋਂ ਵਧੀਆ ਸ਼ੋਅ ਬਣਾਉਣਾ ਚਾਹੁੰਦਾ ਹੈ ਤੇ ਇਸ ਲਈ ਉਹ ਸ਼ੈਲੀ-ਪਰਿਭਾਸ਼ਿਤ ਸਮੱਗਰੀ ਬਣਾਉਣ ਲਈ ਸਭ ਤੋਂ ਵਧੀਆ ਟੀਮ ਚਾਹੁੰਦਾ ਹੈ।
ਜੈਦੀਪ ਸਾਹਨੀ ਨੂੰ ਵਾਈ. ਆਰ. ਐੱਫ. ਐਂਟਰਟੇਨਮੈਂਟ ਦਾ ਨਿਵੇਕਲਾ ਸਿਰਜਣਹਾਰ ਬਣਨ ਲਈ ਉਨ੍ਹਾਂ ਨੇ ਆਪਣੇ ਨਾਲ ਜੋੜਿਆ ਹੈ। ਇਸ ਵਿਕਾਸ ਨਾਲ ਅਜਿਹਾ ਲੱਗਦਾ ਹੈ ਕਿ ਡਿਜੀਟਲ ਸਪੇਸ ’ਚ ਅਸੀਂ ਵਾਈ. ਆਰ. ਐੱਫ. ਤੋਂ ਕੁਝ ਵਧੀਆ ਸਮੱਗਰੀ ਦੀ ਉਮੀਦ ਕਰ ਸਕਦੇ ਹਾਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਏਅਰਪੋਰਟ 'ਤੇ ਕੈਟਰੀਨਾ ਕੈਫ ਦੀ ਸਟਾਈਲਿਸ਼ ਐਂਟਰੀ, ਪ੍ਰਿੰਟੇਡ ਆਊਟਫਿਟ 'ਚ ਖੂਬਸੂਰਤ ਦਿਖੀ ਅਦਾਕਾਰਾ (ਤਸਵੀਰਾਂ)
NEXT STORY